ਅੰਮ੍ਰਿਤਸਰ (ਦਲਜੀਤ) : ਸਿਹਤ ਵਿਭਾਗ ਦੀਆਂ ਮੁਸ਼ਕਲਾਂ ਫਿਰ ਵੱਧ ਗਈਆਂ ਹਨ। ਜ਼ਿਲੇ ਵਿਚ ਦੋ ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਹ ਦੋਵੇਂ ਮਰੀਜ਼ ਕ੍ਰਿਸ਼ਨ ਨਗਰ ਦੇ ਹਨ। ਦੋਵਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਇਸ ਇਲਾਕੇ ਨੂੰ ਵੀ ਸੀਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਵਿਭਾਗ ਵਲੋਂ ਕਮਿਊਨਿਟੀ ਦੇ ਸਾਹਮਣੇ ਆਏ ਬਲਬੀਰ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਵਿਭਾਗ ਵਲੋਂ ਕ੍ਰਿਸ਼ਨਾ ਨਗਰ ਸਮੇਤ ਹੋਰ ਇਲਾਕਿਆਂ ਵਿਚ ਰਹਿਣ ਵਾਲੇ 50 ਹਜ਼ਾਰ ਲੋਕਾਂ ਦੀ ਸਕਰੀਨਿੰਗ ਕਰਵਾਈ ਗਈ। ਜਿਨ੍ਹਾਂ ਵਿਚ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਬਸੰਤ ਕੁਮਾਰ (68) ਅਤੇ ਸੰਦੀਪ ਕੁਮਾਰ (37) 'ਚ ਕੋਰੋਨਾ ਦੇ ਲੱਛਣ ਪਾਏ ਗਏ ਅਤੇ ਉਨ੍ਹਾਂ ਨੂੰ ਘਰ 'ਚ ਹੀ ਕੁਆਰੰਟਾਈਨ ਕਰ ਦਿੱਤਾ ਗਿਆ ਸੀ ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਬਿੱਲ ਭਰਨ ਦੀ ਮਿਆਦ ਵਧਾਈ
ਇਲਾਕੇ ਦਾ ਰਹਿਣ ਵਾਲਾ ਬਲਬੀਰ ਸਿੰਘ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕਾ ਹੈ। ਸਿਹਤ ਵਿਭਾਗ ਦਾਅਵਾ ਕਰ ਰਿਹਾ ਸੀ ਕਿ 28 ਦਿਨ ਲਗਾਤਾਰ ਜੇ ਕੋਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਉਂਦਾ ਤਾਂ ਜ਼ਿਲਾ ਓਰੇਂਜ ਜ਼ੋਨ ਵਿਚੋਂ ਨਿਕਲ ਕੇ ਗ੍ਰੀਨ ਜ਼ੋਨ ਵਿਚ ਚਲਾ ਜਾਣਾ ਸੀ ਪਰ ਦੋਵਾਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਫਿਰ ਵੱਧ ਗਈਆਂ ਹਨ। ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਦੋਵਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲੇ 'ਚ ਸਿਰਫ ਅੱਠ ਮਰੀਜ਼ ਹੀ ਕੋਰੋਨਾ ਪਾਜ਼ੇਟਿਵ ਦੇ ਰਹਿਣ ਗਏ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ''ਕਾਂਗਰਸੀਕਰਨ'' ਕਰਕੇ ਮੁਸ਼ਕਲਾਂ ਹੋਰ ਨਾ ਵਧਾਏ ਕੈਪਟਨ ਸਰਕਾਰ : ਭਗਵੰਤ ਮਾਨ
'ਕੋਰੋਨਾ' ਦਾ ਪਟਿਆਲਾ ਨੂੰ ਵੱਡਾ ਝਟਕਾ, ਰਾਜਪੁਰਾ ਦੇ ਇਕੱਠੇ 18 ਕੇਸ ਪਾਜ਼ੇਟਿਵ, ਦਹਿਸ਼ਤ 'ਚ ਲੋਕ
NEXT STORY