ਅੰਮ੍ਰਿਤਸਰ (ਦਲਜੀਤ) : ਕਤਰ ਏਅਰਵੇਜ਼ ਰਾਹੀਂ ਸਪੇਨ ਤੋਂ ਆਏ 11 ਯਾਤਰੀਆਂ ਨੂੰ ਅੰਤਰਰਾਸ਼ਟਰੀ ਰਾਜਾਸੰਸੀ ਏਅਰ ਪੋਰਟ 'ਤੇ ਮੈਡੀਕਲ ਹਿਰਾਸਤ ਵਿਚ ਲੈਂਦਿਆਂ ਹੋਇਆ ਸਿਹਤ ਵਿਭਾਗ ਵਲੋਂ ਸਰਕਾਰੀ ਰੀ-ਹੈੱਬ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਵਾਂ ਕੇਂਦਰ ਵਿਚ ਅੱਜ ਤੜਕਸਾਰ ਦਾਖਲ ਕੀਤਾ ਗਿਆ। ਯਾਤਰੀਆਂ ਨੇ ਕੇਂਦਰ ਵਿਚ ਢੁਕਵੇਂ ਪ੍ਰਬੰਧ ਨਾ ਹੋਣ ਕਰਕੇ ਜਿੱਥੇ ਸਰਕਾਰ ਖਿਲਾਫ ਆਪਣੇ ਭੜਾਸ ਕੱਢੀ, ਉਥੇ ਹੀ ਮੁਲਾਜ਼ਮਾਂ ਵਲੋਂ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਨਾ ਮਿਲਣ ਦੇਣ ਕਾਰਨ ਖੂਬ ਸ਼ੋਰ ਸ਼ਰਾਬਾ ਹੋਇਆ।
ਇਹ ਵੀ ਪੜ੍ਹੋ : ਚੰਡੀਗੜ੍ਹ ਪੀ. ਜੀ. ਆਈ. ਦੀ ਵੱਡੀ ਉਪਲੱਬਧੀ, ਕੋਰੋਨਾ ਵਾਇਰਸ ਦਾ ਲੱਭਿਆ ਤੋੜ!
ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ 3 ਵਜੇ ਕਤਰ ਏਅਰਵੇਜ਼ ਦੀ ਫਲਾਈਟ ਰਾਹੀਂ 11 ਸਪੇਨ ਤੋਂ ਆਏ ਲੋਕ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ। ਸਪੇਨ ਕਰੋਨਾ ਵਾਇਰਸ ਦੇ ਚੱਲਦੇ ਸਰਕਾਰ ਵਲੋਂ ਐਲਾਨੇ 7 ਦੇਸ਼ਾਂ ਵਿਚ ਸਭ ਤੋਂ ਪ੍ਰਭਾਵਤ ਮੰਨਿਆ ਜਾ ਰਿਹਾ ਹੈ। ਇਸੇ ਕਾਰਨ ਸਿਹਤ ਵਿਭਾਗ ਨੇ ਅਹਿਤਿਆਤ ਵਜੋਂ ਉਕਤ 11 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਏਅਰਪਰੋਟ 'ਤੇ ਪਹਿਲਾਂ ਯਾਤਰੀਆਂ ਨੇ ਮੈਡੀਕਲ ਹਿਰਾਸਤ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਪਰ ਪ੍ਰਸ਼ਾਸਨ ਵਲੋਂ ਜ਼ਬਰਨ ਉਨ੍ਹਾਂ ਨੂੰ ਗੱਡੀਆਂ ਵਿਚ ਬਿਠਾ ਕੇ ਅਤੇ ਪੁਲਸ ਦੀ ਗਾਰਦ ਲਗਾ ਕੇ ਉਨ੍ਹਾਂ ਨੂੰ ਰੀ-ਹੈੱਬ ਕੇਂਦਰ ਵਿਚ ਦਾਖਲ ਕਰਵਾਇਆ ਗਿਆ। ਸਪੇਨ ਤੋਂ ਆਏ ਕਈ ਨਾਗਰਿਕਾਂ ਨੇ ਕੇਂਦਰ ਦੇ ਮੁੱਖ ਗੇਟ 'ਤੇ ਬਾਹਰ ਆ ਕੇ ਕਿਹਾ ਕਿ ਸਾਨੂੰ ਨਾ ਕੋਈ ਖਾਂਸੀ, ਜ਼ੁਕਾਮ ਅਤੇ ਨਾ ਬੁਖਾਰ ਹੈ ਪਰ ਪ੍ਰਸ਼ਾਸਨ ਵਲੋਂ ਉਨ੍ਹਾ ਨੂੰ ਜ਼ਬਰਨ ਇਥੇ ਰੱਖਿਆ ਗਿਆ ਹੈ ਅਤੇ ਨਾ ਹੀ ਢੁਕਵੇਂ ਪ੍ਰਬੰਧ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਟੈਸਟ ਤੋਂ ਇਨਕਾਰ ਕਰਨ 'ਤੇ ਲੱਗ ਸਕਦਾ ਹੈ 91 ਹਜ਼ਾਰ ਜੁਰਮਾਨਾ
ਉਧਰ ਦੂਜੇ ਪਾਸੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਕੇਂਦਰ ਵਿਚ ਹੋਟਲ ਵਾਂਗ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਜਿਹੜਾ ਯਾਤਰੀ ਜੋ ਵੀ ਚੀਜ਼ ਖਾਣ ਦੀ ਫਰਮਾਇਸ਼ ਕਰ ਰਿਹਾ ਹੈ, ਉਸ ਨੂੰ ਉਹੀ ਮੁਹੱਈਆ ਕਰਵਾਈ ਜਾ ਰਹੀ ਹੈ, ਇਸ ਤੋਂ ਇਲਾਵਾ ਨਵੀਂਆਂ ਬੈੱਡ ਸ਼ੀਟਾਂ, ਬਾਲਟੀਆਂ ਅਤੇ ਹੋਰ ਸਮੱਗਿਰੀ ਦਿੱਤੀ ਗਈ ਹੈ। ਡਾ. ਜੌਹਲ ਨੇ ਕਿਹਾ ਕਿ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਦੋ ਹੋਰ ਸ਼ੱਕੀ ਮਰੀਜ਼ ਆਏ ਸਾਹਮਣੇ
ਕੈਪਟਨ ਵਲੋਂ 3 ਸਾਲਾਂ ਦਾ ਰਿਪੋਰਟ ਕਾਰਡ ਪੇਸ਼, ਗੈਂਗਸਟਰਾਂ ਤੇ ਮਾਫੀਆ ਨੂੰ ਦਿੱਤੀ ਵੱਡੀ ਚਿਤਾਵਨੀ
NEXT STORY