ਚੰਡੀਗੜ੍ਹ (ਪਾਲ) : ਸੋਮਵਾਰ ਨੂੰ ਚੰਡੀਗੜ੍ਹ 'ਚ ਕੋਰੋਨਾ ਦੇ 5 ਪਾਜ਼ੇਟਿਵ ਮਾਮਲੇ ਆਏ ਹਨ। ਇਨ੍ਹਾਂ 'ਚ ਤਿੰਨ ਮਰੀਜ਼ 27 ਮਾਰਚ ਨੂੰ ਪਾਜ਼ੇਟਿਵ ਪਾਏ ਗਏ ਸੈਕਟਰ-30 ਦੇ ਨੌਜਵਾਨ ਦੇ ਸੰਪਰਕ 'ਚ ਸਨ। ਉਹ ਦੁਬਈ ਤੋਂ ਵਾਪਸ ਆਇਆ ਸੀ। ਸੈਕਟਰ-30 ਦੇ ਇਸ 22 ਸਾਲ ਦੇ ਨੌਜਵਾਨ ਦੀ ਮਾਂ ਅਤੇ ਦੋ ਦੋਸਤ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕਾਂਟੈਕਟ ਟਰੇਸਿੰਗ 'ਚ 23 ਸਾਲ ਦੇ ਉਸ ਦੇ ਦੋ ਦੋਸਤਾਂ ਦੇ ਨਾਲ ਹੀ 40 ਸਾਲ ਦੀ ਉਸ ਦੀ ਮਾਂ ਨੂੰ ਹਾਈ ਰਿਸਕ ਕਾਂਟੈਕਟ 'ਚ ਦੇਖਦਿਆਂ ਜੀ. ਐੱਮ. ਸੀ. ਐੱਚ.-32 'ਚ ਦਾਖਲ ਕੀਤਾ ਗਿਆ ਸੀ। ਦੋਵੇਂ ਦੋਸਤ ਸੈਕਟਰ-29 'ਚ ਰਹਿੰਦੇ ਹਨ।
ਇਹ ਵੀ ਪੜ੍ਹੋ ► ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਚੌਥੀ ਮੌਤ
13 ਮਾਰਚ ਨੂੰ ਕੈਨੇਡਾ ਤੋਂ ਆਇਆ ਸੀ ਜੋੜਾ
32 ਸਾਲ ਦੇ ਪੁਰਸ਼ ਅਤੇ 32 ਸਾਲ ਦੀ ਔਰਤ 'ਚ ਵੀ ਕੋਰੋਨਾ ਵਾਇਰਸ ਪਾਇਆ ਗਿਆ ਹੈ। ਦੋਵੇਂ ਪਤੀ-ਪਤਨੀ ਕੈਨੇਡਾ ਤੋਂ ਵਾਪਸ ਆਏ ਸਨ ਅਤੇ ਸੈਕਟਰ-33 ਏ 'ਚ ਰਹਿੰਦੇ ਹਨ। 28 ਮਾਰਚ ਨੂੰ ਹੀ ਇਹ ਦੋਵੇਂ ਜੀ. ਐੱਮ. ਸੀ. ਐੱਚ. 'ਚ ਇਲਾਜ ਲਈ ਆਏ ਸਨ। ਟ੍ਰੈਵਲ ਹਿਸਟਰੀ ਅਤੇ ਲੱਛਣਾਂ ਨੂੰ ਦੇਖਦਿਆਂ ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ 'ਚ ਐਡਮਿਟ ਕੀਤਾ ਗਿਆ ਸੀ। ਟੈਸਟ ਕਰਨ 'ਤੇ ਇਨ੍ਹਾਂ 'ਚ ਕੋਰੋਨਾ ਵਾਇਰਸ ਪਾਇਆ ਗਿਆ। ਕਪਲ 10 ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਨੂੰ ਮਿਲੀ ਟ੍ਰੈਵਲ ਹਿਸਟਰੀ ਦੀ ਲਿਸਟ 'ਚ ਇਨ੍ਹਾਂ ਦੋਵਾਂ ਮਰੀਜ਼ਾਂ ਦਾ ਨਾਂ ਨਹੀਂ ਸੀ।
ਜੀ. ਐੱਮ. ਸੀ. ਐੱਚ. 'ਚ ਇਕ ਸ਼ੱਕੀ ਦਾਖਲ
ਪਾਜ਼ੇਟਿਵ ਮਰੀਜ਼ਾਂ ਨਾਲ ਹੀ ਸੋਮਵਾਰ ਨੂੰ ਮੋਹਾਲੀ ਦੀ ਰਹਿਣ ਵਾਲੀ 33 ਸਾਲ ਦੀ ਔਰਤ ਦੀ ਰਿਪੋਰਟ ਨੈਗੇਟਿਵ ਆਈ ਹੈ। ਫਿਲਹਾਲ ਜੀ. ਐੱਮ. ਸੀ. ਐੱਚ. 'ਚ ਇਕ ਸ਼ੱਕੀ ਮਰੀਜ਼ ਦਾਖਲ ਹੈ।
ਇਹ ਵੀ ਪੜ੍ਹੋ ► ਅਮਰੀਕਾ ਦਾ ਦਾਅਵਾ 5 ਮਿੰਟ 'ਚ ਕੋਰੋਨਾ ਦੀ ਪੁਸ਼ਟੀ, ਇੱਧਰ ਪੰਜਾਬ 'ਚ ਚਿੰਤਾਜਨਕ ਹਾਲਾਤ
ਐਮਰਜੈਂਸੀ ਅਤੇ ਟਰਾਮਾ ਨੂੰ ਵੀ ਖ਼ਤਰਾ
ਭਲੇ ਹੀ ਪੀ. ਜੀ. ਆਈ. ਨੇ ਐਮਰਜੈਂਸੀ ਅਤੇ ਟਰਾਮਾ ਨੂੰ ਸੈਨੇਟਾਈਜ਼ ਕਰਵਾ ਦਿੱਤਾ ਹੈ ਬਾਵਜੂਦ ਇਸਦੇ ਜੋ ਡਾਕਟਰ ਅਤੇ ਸਟਾਫ ਇਸਦੇ ਸੰਪਰਕ 'ਚ ਆਏ ਉਨ੍ਹਾਂ ਨੇ ਪਿਛਲੇ ਤਿੰਨ ਦਿਨਾਂ 'ਚ ਕਈ ਮਰੀਜ਼ਾਂ ਨੂੰ ਵੇਖਿਆ ਹੋਵੇਗਾ। ਅਜਿਹੇ 'ਚ ਉਨ੍ਹਾਂ ਸਾਰਿਆਂ 'ਤੇ ਕੋਰੋਨਾ ਵਾਇਰਸ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਨਾਲ ਜੁੜੀਆਂ ਅਹਿਮ ਗੱਲਾਂ, ਜੋ ਹਰ ਸ਼ਖਸ ਲਈ ਜਾਣਨਾ ਹੈ ਜ਼ਰੂਰੀ
ਪੰਜਾਬ ਪੁਲਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੇਵਾ ਮੁਕਤੀ 'ਤੇ ਵੀ ਪਈ ਕੋਰੋਨਾ ਦੀ ਮਾਰ
NEXT STORY