ਜਲਾਲਾਬਾਦ (ਸੇਤੀਆ) : ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਹਸਪਤਾਲ ਵਿਚ ਦਾਖਲ 20 ਦੇ ਕਰੀਬ ਕੋਰੋਨਾ ਪਾਜ਼ੇਟਿਵ ਮਰੀਜ਼ ਅਚਾਨਕ ਹਸਪਤਾਲ 'ਚੋਂ ਬਾਹਰ ਆ ਕੇ ਇਕੱਠੇ ਹੋ ਗਏ ਅਤੇ ਧਰਨਾ ਲਗਾ ਦਿੱਤੀ। ਹੈਰਾਨੀ ਦੀ ਗੱਲ ਇਹ ਦੇਖਣ ਨੂੰ ਮਿਲੀ ਕਿ ਇਸ ਦੌਰਾਨ ਹਸਪਤਾਲ ਸਟਾਫ ਦੇ ਕੋਈ ਵੀ ਮੈਂਬਰ ਉਥੇ ਮੌਜੂਦ ਨਹੀਂ ਸੀ। ਇਹ ਸਾਰੇ ਕੋਰੋਨਾ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਹਸਪਤਾਲ ਦੇ ਬਾਹਰ ਇਕੱਠੇ ਹੋਏ ਕੋਰੋਨਾ ਪੀੜਤਾ ਨੇ ਕਿਹਾ ਕਿ ਹਸਪਤਾਲ ਵਿਚ ਨਾ ਤਾਂ ਸਫਾਈ ਹੈ ਅਤੇ ਨਾ ਹੀ ਢੁਕਵੇਂ ਪ੍ਰਬੰਧ ਹਨ।
ਇਸ ਦੌਰਾਨ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋਂ ਭਾਰੀ ਪੁਲਸ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਧਰਨਾ ਲਗਾ ਕੇ ਬੈਠੇ ਕੋਰੋਨਾ ਮਰੀਜ਼ਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਫਿਲਹਾਲ ਖਬਰ ਲਿਖੇ ਜਾਣ ਤਕ ਕੋਰੋਨਾ ਮਰੀਜ਼ ਹਸਪਤਾਲ ਦੇ ਬਾਹਰ ਹੀ ਧਰਨਾ ਲਗਾ ਕੇ ਬੈਠੇ ਸਨ।
ਕੋਰੋਨਾ ਮੁਕਤੀ ਦੇ ਰਾਹ 'ਤੇ ਤਰਨ ਤਾਰਨ, 81 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ
NEXT STORY