ਸ੍ਰੀ ਮੁਕਤਸਰ ਸਾਹਿਬ (ਰਿਣੀ) : ਕੋਰੋਨਾ ਵਾਇਰਸ ਦੇ ਲਗਾਤਾਰ ਕਈ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਵਾਸੀਆਂ ਲਈ ਕੁਝ ਰਾਹਤ ਭਰੀ ਖਬਰ ਹੈ। ਸਿਹਤ ਵਿਭਾਗ ਜਾਂਚ ਲਈ ਲਏ ਗਏ ਟੈਸਟਾਂ ਦੀਆਂ 137 ਰਿਪੋਰਟਾਂ ਪ੍ਰਾਪਤ ਹੋਈਆ ਹਨ। ਇਹ 137 ਰਿਪੋਰਟਾਂ ਦਾ ਨਤੀਜਾ ਨੈਗੇਟਿਵ ਆਇਆ ਹੈ। ਹੈ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ 6 ਮਈ ਤਕ 427 ਰਿਪੋਰਟਾਂ ਦਾ ਨਤੀਜਾ ਪੈਂਡਿੰਗ ਸੀ। ਜਿਸ ਵਿਚੋਂ ਅੱਜ 137 ਰਿਪੋਰਟਾਂ ਪ੍ਰਾਪਤ ਹੋਈਆਂ ਹਨ ਜੋ ਨੈਗੇਟਿਵ ਆਈਆਂ ਹਨ। ਹੁਣ 290 ਰਿਪੋਰਟਾਂ ਦਾ ਨਤੀਜਾ ਪੈਂਡਿੰਗ ਹੈ । ਜਦਕਿ ਅਜ ਹੋਰ ਸੈਂਪਲ ਲਏ ਜਾਣੇ ਹਨ ।
ਇਹ ਵੀ ਪੜ੍ਹੋ : ਲਾਕਡਾਊਨ ਦੌਰਾਨ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਕੀਤਾ ਸੁਚੇਤ
ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 66 ਹੋ ਗਈ ਹੈ ਜਦਕਿ 1 ਮਰੀਜ਼ ਮੁਹੰਮਦ ਸਮਸਾ ਠੀਕ ਹੋ ਕੇ ਆਪਣੇ ਘਰ ਜਾ ਚੁੱਕਾ ਹੈ। ਉਸ ਤੋਂ ਇਲਾਵਾ 65 ਮਰੀਜ਼ ਹਸਪਤਾਲ ਵਿਚ ਦਾਖ਼ਲ ਹਨ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਪਾਜ਼ੇਟਿ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਫਿਲਹਾਲ ਵਿਭਾਗ ਵਲੋਂ ਕੋਵਿਡ-19 ਦੇ ਚੱਲਦੇ ਪੂਰੀ ਸਤਰਕਤਾ ਵਰਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਇਕਾਂਤਵਾਸ 'ਚ ਨਹੀ ਟਿੱਕ ਰਹੇ ਬਾਹਰੋਂ ਪਰਤੇ ਪੰਜਾਬੀ, ਮਨਵਾ ਰਹੇ 'ਈਨ'
ਸਿਹਤ ਮੰਤਰੀ ਸਿੱਧੂ ਨੂੰ ਡੇਢ ਮਹੀਨੇ ਬਾਅਦ ਆਈ ਜਲੰਧਰ ਦੀ ਯਾਦ,ਦੌਰਾ ਕਰਕੇ ਕੀਤੀ ਖਾਨਾਪੂਰਤੀ
NEXT STORY