ਨਵਾਂਸ਼ਹਿਰ (ਤ੍ਰਿਪਾਠੀ) : ਜ਼ਿਲ੍ਹੇ ’ਚ ਕੋਰੋਨਾ ਮਹਾਮਾਰੀ ਦਾ ਕਹਿਰ ਅੱਜ ਵੀ ਰਿਹਾ। ਜ਼ਿਲ੍ਹੇ ਵਿਚ 3 ਜਨਾਨੀਆਂ ਸਮੇਤ 5 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਜਦਕਿ 119 ਨਵੇਂ ਪਾਜ਼ੇਟਿਵ ਮਰੀਜ਼ ਡਿਟੈਕਟ ਹੋਏ ਹਨ। ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਬਲਾਕ ਨਵਾਂਸ਼ਹਿਰ ਵਾਸੀ 78 ਸਾਲਾਂ ਬੀਬੀ ਅਤੇ 72 ਸਾਲਾਂ ਵਿਅਕਤੀ ਦੀ ਪਟਿਆਲਾ ਹਸਪਤਾਲ ਵਿਖੇ, ਬਲਾਕ ਮੁਜੱਫਰਪੁਰ ਦੀ 70 ਸਾਲਾਂ ਬੀਬੀ ਦੀ ਪਟਿਆਲਾ ਹਸਪਤਾਲ ਵਿਖੇ, ਬਲਾਕ ਮੁਕੰਦਪੁਰ ਦੀ 65 ਸਾਲਾ ਬੀਬੀ ਦੀ ਪਟਿਆਲਾ ਅਤੇ ਬਲਾਕ ਸੁੱਜੋਂ ਦੇ 71 ਸਾਲਾਂ ਵਿਅਕਤੀ ਦੀ ਨਵਾਂਸ਼ਹਿਰ ਦੇ ਇਕ ਹਸਪਤਾਲ ਵਿਖੇ ਮੌਤ ਹੋ ਗਈ ਹੈ। ਜਿਸਦੇ ਚਲਦੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 156 ਹੋ ਗਈ ਹੈ।
ਡਾ.ਕਪੂਰ ਨੇ ਦੱਸਿਆ ਕਿ ਅਰਬਨ ਨਵਾਂਸ਼ਹਿਰ ਵਿਖੇ 12, ਰਾਹੋਂ ਵਿਖੇ 1, ਬੰਗਾ ਵਿਖੇ 9, ਸੁੱਜੋਂ ਵਿਖੇ 21, ਮੁਜੱਫਰਪੁਰ ਵਿਖੇ 25, ਮੁਕੰਦਪੁਰ ਵਿਖੇ 17, ਬਲਾਚੌਰ ਵਿਖੇ 21 ਅਤੇ ਬਲਾਕ ਸੜੇਆ ਵਿਖੇ 13 ਮਰੀਜ਼ ਸਮੇਤ ਕੁੱਲ 119 ਮਰੀਜ਼ ਡਿਟੈਕਟ ਹੋਏ ਹਨ। ਡਾ.ਕਪੂਰ ਨੇ ਦੱਸਿਆ ਕਿ ਅੱਜ ਤੱਕ ਕੁੱਲ 1,56,130 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਨ੍ਹਾਂ ’ਚੋਂ 6,299 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। 5,093 ਰਿਕਵਰ ਹੋ ਚੁੱਕੇ ਹਨ, 156 ਦੀ ਮੌਤ ਹੋਈ ਹੈ ਅਤੇ 1,067 ਸਰਗਰਮ ਮਰੀਜ਼ ਹਨ। ਡਾ.ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ’ਚ 26 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 982 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਡਾ.ਕਪੂਰ ਨੇ ਦੱਸਿਆ ਕਿ ਅੱਜ 1,742 ਵਿਅਕਤੀਆਂ ਦੇ ਨਮੂਨੇ ਇਕੱਠੇ ਕੀਤੇ ਗਏ ਹਨ।
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਭਲਕੇ ਸਜਾਇਆ ਜਾਵੇਗਾ ਨਗਰ ਕੀਰਤਨ
NEXT STORY