ਫਿਰੋਜ਼ਪੁਰ (ਕੁਮਾਰ): ਜ਼ਿਲ੍ਹਾ ਫਿਰੋਜ਼ਪੁਰ ’ਚ ਅੱਜ ਕੋਰੋਨਾ ਦੇ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆਏ ਹਨ। ਇਸ ਵਾਇਰਸ ਨਾਲ ਅੱਜ ਜ਼ਿਲ੍ਹੇ ਭਰ ’ਚ 7 ਹੋਰ ਮੌਤਾਂ ਹੋ ਗਈਆਂ ਹਨ ਤੇ 306 ਲੋਕਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਆਂਕੜਾ ਵੱਧ ਕੇ 248 ਤੱਕ ਪਹੁੰਚ ਗਿਆ ਹੈ। ਅੱਜ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ ਹਨ ,ਉਨ੍ਹਾਂ ਵਿਚੋਂ ਬਲਾਕ ਅਰਬਨ ਫਿਰੋਜ਼ਪੁਰ ਦੀ 68 ਸਾਲਾ ਬੀਬੀ , 80 ਸਾਲਾ ਪੁਰਸ਼ ਅਤੇ 71 ਸਾਲਾ ਪੁਰਸ਼ ,ਮਮਦੋਟ ਬਲਾਕ ਦੀਆਂ 52 ਸਾਲਾ ਮਹਿਲਾ ਅਤੇ 55 ਸਾਲਾ ਪੁਰਸ਼, ਬਲਾਕ ਗੁਰੂਹਰਸਹਾਏ ਦਾ 60 ਸਾਲਾ ਪੁਰਸ਼ ਅਤੇ ਬਲਾਕ ਫਿਰੋਜਸ਼ਾਹ ਦੀ 58 ਸਾਲਾ ਮਹਿਲਾ ਸ਼ਾਮਲ ਹੈ।
ਇਹ ਵੀ ਪੜ੍ਹੋ: ਕੋਰੋਨਾ ਆਫ਼ਤ ਦਰਮਿਆਨ ਐੱਸ.ਜੀ.ਪੀ.ਸੀ. ਦਾ ਵੱਡਾ ਐਲਾਨ
ਸਿਵਲ ਸਰਜਨ ਦਫਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ 50 ਪੀੜਤ ਠੀਕ ਹੋਏ ਹਨ। ਜ਼ਿਲ੍ਹੇ ਭਰ ’ਚ ਹੁਣ ਕੋਰੋਨਾ ਪਾਜ਼ੇਟਿਵ 1503 ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਕੁੱਲ 8708 ਲੋਕਾਂ ਦੀਆਂ ਰਿਪੋਰਟਾ ਪਾਜ਼ੇਟਿਵ ਆਈਆਂ ਸਨ, ਜਿਨ੍ਹਾਂ ਵਿਚੋਂ 6957 ਠੀਕ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ
ਅੰਮ੍ਰਿਤਸਰ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਖੁੱਲ੍ਹ ਸਕਣਗੀਆਂ ਸਾਰੀਆਂ ਦੁਕਾਨਾਂ ਪਰ ਲਾਗੂ ਹੋਣਗੀਆਂ ਕਈ ਸ਼ਰਤਾਂ
NEXT STORY