ਜਲੰਧਰ— ਪੂਰੇ ਵਿਸ਼ਵ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਤੋਂ ਬਚਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਸਤੰਬਰ 2019 'ਚ ਸਾਰੇ ਦੇਸ਼ਾਂ ਨੂੰ ਇਸ ਤਰ੍ਹਾਂ ਦਾ ਵਾਇਰਸ ਪੂਰੀ ਦੁਨੀਆ 'ਚ ਫੈਲਣ ਦੀ ਸੰਭਾਵਨਾ ਜਤਾਈ ਸੀ। ਮਾਹਰਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ 'ਏ ਵਰਲਡ ਐਟ ਰਿਸਕ' 'ਚ ਕਿਹਾ ਗਿਆ ਸੀ ਕਿ ਇਹ ਵਾਇਰਸ ਜ਼ਿਆਦਾ ਖਤਰਨਾਕ ਹੋਵੇਗਾ। ਪੂਰੀ ਦੁਨੀਆ 'ਚ ਕਾਫੀ ਜ਼ਿਆਦਾ ਹੋਰ ਤੇਜ਼ੀ ਨਾਲ ਲੋਕ ਇਕ ਦੂਜੇ ਦੇਸ਼ ਦੀਆਂ ਯਾਤਰਾਵਾਂ ਕਰ ਰਹੇ ਹਨ। ਇਸ ਲਿਹਾਜ ਨਾਲ ਆਉਣ ਵਾਲਾ ਵਾਇਰਸ ਪਹਿਲਾਂ ਤੋਂ ਜ਼ਿਆਦਾ ਖਤਰਨਾਕ ਸਾਬਤ ਹੋਵੇਗਾ ਅਤੇ ਸਿਰਫ 36 ਘੰਟਿਆਂ 'ਚ ਪੂਰੀ ਦੁਨੀਆ 'ਚ ਫੈਲ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਸੀ ਕਿ ਮਹਾਮਾਰੀ ਫੈਲਣ ਦੀ ਸਥਿਤੀ 'ਚ ਵਿਸ਼ਵ ਭਰ 'ਚ ਕਰੀਬ 5 ਤੋਂ 8 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਇਸ ਖਤਰਨਾਕ ਵਾਇਰਸ ਦਾ ਅਲਰਟ ਜਾਰੀ ਕਰਨ ਵਾਲੀ ਸੰਸਥਾ ਦਿ ਗਲੋਬਲ ਪ੍ਰੀਪੇਅਰਨੈਸ ਮਾਨੀਟਰਿੰਗ ਬੋਰਡ (ਜੀ. ਪੀ. ਐੱਮ. ਬੀ) ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਰੀ ਕੀਤੀ ਗਈ ਇਸ ਖਤਰਨਾਕ ਵਾਇਰਸ ਦੀ ਰਿਪੋਰਟ ਨੂੰ ਗਲੋਬਲ ਨੇਤਾਵਾਂ ਨੇ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਸੀ ਜਦਕਿ ਡਬਲਿਊ. ਐੱਚ. ਓ. ਨੇ ਇਸ ਰਿਪੋਰਟ 'ਤੇ ਮੋਹਰ ਲਗਾ ਦਿੱਤੀ ਸੀ।
ਅਰਥ ਵਿਵਸਥਾ ਕਮਜ਼ੋਰ ਹੋਣ ਦੀ ਜਤਾਈ ਸੀ ਸੰਭਾਵਨਾ
ਮਾਹਰਾਂ ਮੁਤਾਬਕ ਕਰੀਬ ਦੋ ਸੌ ਸਾਲ ਪਹਿਲਾਂ 1918 'ਚ ਸਪੈਨਿਸ਼ ਫਲੂ ਮਹਾਮਾਰੀ ਨਾਲ ਕਰੀਬ 5 ਕਰੋੜ ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਹੁਣ ਤੱਕ ਦੁਨੀਆ ਦੀ ਆਬਾਦੀ ਚਾਰ ਗੁਣਾ ਵਧ ਗਈ ਹੈ ਅਤੇ ਇਹ ਫਲੂ ਦੁਨੀਆ ਦੇ ਕਿਸੇ ਵੀ ਹਿੱਸੇ 'ਚ 36 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਪਹੁੰਚ ਸਕਦਾ ਹੈ। ਜੇਕਰ ਅਜਿਹਾ ਇਨਫੈਕਸ਼ਨ ਫੈਲਦਾ ਹੈ ਤਾਂ 8 ਕਰੋੜ ਲੋਕ ਮਰ ਸਕਦੇ ਹਨ। ਮਾਹਰਾਂ ਅਨੁਸਾਰ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਉਹ ਫਲੂ ਬੇਹੱਦ ਖਤਰਨਾਕ ਹੈ। ਇਸ 'ਚ 10 ਕਰੋੜ ਲੋਕਾਂ ਦੀ ਜਾਨ ਲੈਣ ਦੀ ਸਮਰਥਾ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ 'ਚ ਅਰਥ ਵਿਵਸਥਾ ਵਿਗੜਨ ਅਤੇ ਰਾਸ਼ਟਰੀ ਸੁਰੱਖਿਆ ਦੇ ਅਸਥਿਰ ਹੋਣ ਦਾ ਵੀ ਵੱਡਾ ਖਤਰਾ ਹੈ। ਇਸ ਰਿਪੋਰਟ 'ਤੇ ਮੋਹਰ ਲਗਾਉਂਦੇ ਹੋਏ ਡਬਲਿਊ. ਐੱਚ. ਓ. ਦੇ ਮਹਾਨਿਰਦੇਸ਼ਕ ਟੈਡ੍ਰੋਸ ਐਡਨਾਮ ਘਿਬੇਯੀਯਸ ਨੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਮੰਗ ਕੀਤੀ ਹੈ ਕਿ ਉਹ ਇਸ ਖਤਰੇ ਨਾਲ ਨਜਿੱਠਣ ਲਈ ਪੁਖਤਾ ਤਿਆਰੀ ਰੱਖਣ। ਉਨ੍ਹਾਂ ਕਿਹਾ ਸੀ ਕਿ ਇਹ ਮੌਕਾ ਹੈ ਜਦੋਂ ਜੀ-7, ਜੀ-20 ਅਤੇ ਜੀ-77 'ਚ ਸ਼ਾਮਲ ਦੇਸ਼ ਬਾਕੀ ਦੁਨੀਆ ਲਈ ਇਕ ਉਦਾਹਰਣ ਪੇਸ਼ ਕਰ ਸਕਦੇ ਹਨ।
ਜਲ ਜੀਵ ਤੇ ਜਾਨਵਰ ਫੈਲਾਉਣਗੇ ਇਹ ਵਾਇਰਸ
'ਡਾਊਨ ਟੂ ਅਰਥ' 'ਚ ਛਪੀ ਇਕ ਰਿਪੋਰਟ ਮੁਤਾਬਕ ਜੂਨੋਟਿਕ ਬੀਮਾਰੀਆਂ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀ ਇਨਫੈਕਸ਼ਨ ਰੋਗ ਹੈ। ਈਕੋ ਹੈਲਥ ਅਲਾਇੰਸ ਕਹਿੰਦਾ ਹੈ ਕਿ ਜਲ ਜੀਵਾਂ ਤੋਂ ਇਹ ਵਾਇਰਸ ਫੈਲੇਗਾ ਜਦਕਿ ਚਮਕਾਦੜ ਜਾਂ ਕੁਤਰਨ ਵਾਲੇ ਜੀਵ ਜਿਵੇਂ ਚੂਹਾ, ਗਿਲਹਿਰੀ ਕੋਰੋਨਾ ਵਾਇਰਸ ਦੇ ਸਰੋਤ ਹੋਣਗੇ। ਯੂਨਾਈਟੇਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ 'ਚ ਐਮਰਜਿੰਗ ਥ੍ਰੇਟਸ ਡਿਵੀਜ਼ਨ ਦੇ ਸਾਬਕਾ ਨਿਰਦੇਸ਼ਕ ਡੈਨਿਸ ਕੈਰਾਲ ਨੈੱਟਫਲਿਕਟਸ ਕਹਿੰਦੇ ਹਨ ਕਿ ਪਿਛਲੇ 15 ਸਾਲਾਂ 'ਚ ਅਸੀਂ ਚੀਨ ਅਤੇ ਦੁਨੀਆ ਦੇ ਸਾਰੇ ਹਿੱਸਿਆਂ 'ਚ ਚਮਕਾਦੜਾਂ 'ਚ ਸਾਰਸ ਨਾਲ ਸੰਬੰਧਤ ਦਰਜਨਾਂ ਕੋਰੋਨਾ ਵਾਇਰਸ ਪਾਏ ਗਏ ਹਨ। ਸਾਡੇ ਸੋਧ 'ਚ ਪਤਾ ਲੱਗਾ ਹੈ ਕਿ ਚੀਨ 'ਚ ਲੋਕ ਚਮਕਾਦੜ ਦਾ ਸ਼ਿਕਾਰ ਕਰਦੇ ਹਨ, ਜਿਨ੍ਹਾਂ ਨੇ ਸਾਰਸ ਅਤੇ ਨਵੇਂ ਕੋਰੋਨਾ ਵਾਇਰਸ ਨਾਲ ਜੁੜੇ ਵਾਇਰਸ ਲਿਜਾਣ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਨੇ ਪਹਿਲਾਂ ਇਸ ਵਾਇਰਸ ਦੇ ਪ੍ਰਤੀ ਐਂਟੀਬਾਡੀ ਵਿਕਸਿਤ ਕੀਤੀ ਹੈ, ਜਿਸ ਦਾ ਅਰਥ ਹੈ ਕਿ ਉਹ ਉਨ੍ਹਾਂ ਦੇ ਸੰਪਰਕ 'ਚ ਆਏ ਹਨ ਅਤੇ ਬੀਮਾਰੀ ਨੂੰ ਫੈਲਾ ਸਕਦੇ ਹਨ।
ਜਲਵਾਯੂ ਬਦਲਾਅ ਦਾ ਕੋਈ ਸਿੱਧਾ ਸੰਬੰਧ ਨਹੀਂ
ਹਾਲਾਂਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਅਤੇ ਜਲਵਾਯੂ ਬਦਲਾਅ ਵਿਚਾਲੇ ਕੋਈ ਪ੍ਰਤੱਖ ਸੰਬੰਧ ਸਥਾਪਤ ਨਹੀਂ ਕੀਤਾ ਗਿਆ ਹੈ ਪਰ ਅਧਿਐਨ ਇਹ ਹੈ ਕਿ ਤਾਪਮਾਨ 'ਚ ਵਾਧਾ ਅਤੇ ਬਰਫ ਦੇ ਪਿਘਲਣ ਨਾਲ ਨਵੇਂ ਵਾਇਰਸ ਆ ਰਹੇ ਹਨ। ਸੋਧ ਕਰਤਾਵਾਂ ਨੇ ਹਾਲ ਹੀ 'ਚ ਤਿੱਬਤੀ ਗਲੇਸ਼ੀਅਰ 'ਚ ਫਸੇ 33 ਵਾਇਰਸ ਪਾਏ ਗਏ। ਇਨ੍ਹਾਂ 'ਚੋਂ 28 ਪੂਰੀ ਤਰ੍ਹਾਂ ਨਾਲ ਨਵੇਂ ਸਨ ਅਤੇ ਉਨ੍ਹਾਂ 'ਚੋਂ ਸਾਰਿਆਂ 'ਚ ਬੀਮਾਰੀਆਂ ਫੈਲਾਉਣ ਦੀ ਸਮਰਥਾ ਸੀ। ਇਹ ਅਧਿਐਨ 7 ਜਨਵਰੀ 2020 ਨੂੰ ਬਾਓਆਰਕਾਈਵਸ 'ਚ ਪ੍ਰਕਾਸ਼ਿਤ ਕੀਤਾ ਗਿਆ ਸੀ। ਬਰਫ ਦੇ ਪਿਘਲਣ ਨਾਲ ਵਾਇਰਸ ਹਵਾ 'ਚ ਪਹੁੰਚ ਜਾਂਦੇ ਹਨ ਅਤੇ ਨਦੀਆਂ ਦੇ ਮੱਧ ਨਾਲ ਯਾਤਰਾ ਕਰਕੇ ਮਨੁੱਖਾਂ 'ਚ ਇਨਫੈਕਸ਼ਨ ਫੈਲਾਉਂਦੇ ਹਨ। ਇਸ ਦੇ ਇਲਾਵਾ ਦੁਨੀਆ ਭਰ 'ਚ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਨਾਲ ਜੰਗਲ ਕੱਟੇ ਜਾ ਰਹੇ ਹਨ। ਇਸ ਨਾਲ ਨਵੀਆਂ ਬੀਮਾਰੀਆਂ ਪੈਦਾ ਹੋ ਰਹੀਆਂ ਹਨ ਅਤੇ ਸਾਡੇ ਕੋਲ ਉਨ੍ਹਾਂ ਨਾਲ ਲੜਨ ਦੀ ਸਮਰਥਾ ਨਹੀਂ ਹੈ।
'ਕੋਰੋਨਾ' : ਸ਼ੱਕੀ ਲਾਪਤਾ ਲੋਕਾਂ 'ਤੇ ਬਲਬੀਰ ਸਿੱਧੂ ਦਾ ਬਿਆਨ, ਕੈਪਟਨ ਨੇ ਕੀਤੀ ਅਪੀਲ
NEXT STORY