ਭੁਲੱਥ/ਅਮਰੀਕਾ (ਰਜਿੰਦਰ)- ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕਪੂਰਥਲਾ ਵਿਚ ਪੈਂਦੇ ਹਲਕਾ ਭੁਲੱਥ ਦੇ ਪਿੰਡ ਤਲਵੰਡੀ ਪੁਰਦਲ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ (27) ਪੁੱਤਰ ਸਤਨਾਮ ਸਿੰਘ ਵਜੋਂ ਹੋਈ ਹੈ। ਰਣਜੀਤ ਸਿੰਘ 8 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ, ਜਿੱਥੇ ਜਾ ਕੇ ਉਸ ਨੂੰ ਕੈਂਸਰ ਵਰਗੀ ਨਾ ਮੁਰਾਦ ਬੀਮਾਰੀ ਨੇ ਘੇਰ ਲਿਆ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ ਪਿੰਡਾਂ ਨਾਲ ਟੁੱਟਿਆ ਸੰਪਰਕ
ਮੌਤ ਦੀ ਖ਼ਬਰ ਸੁਣ ਪਰਿਵਾਰ ਵਿਚ ਸੋਗ ਛਾ ਗਿਆ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਬੀਤੇ ਸਾਲ 25 ਮਈ ਨੂੰ ਅਮਰੀਕਾ ਜਾਣ ਲਈ ਘਰੋਂ ਨਿਕਲਿਆ ਸੀ ਅਤੇ 11 ਅਕਤੂਬਰ ਨੂੰ ਅਮਰੀਕਾ ਪੁੱਜਾ, ਜਿੱਥੇ ਉਹ ਕੈਲੇਫੋਰਨੀਆ ਦੇ ਏਲੈ (ਓਂਟਾਰੀਓ) ਸ਼ਹਿਰ ਵਿਚ ਰਹਿੰਦਾ ਸੀ ਅਤੇ ਕੁਝ ਮਹੀਨੇ ਬਾਅਦ ਉਸ ਨੂੰ ਨਾ-ਮੁਰਾਦ ਬੀਮਾਰੀ ਕੈਂਸਰ ਨੇ ਜਕੜ ਲਿਆ।

ਉਸ ਦਾ ਇਲਾਜ ਫੰਟਾਨਾ ਦੇ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੇਰਾ ਭਤੀਜਾ ਹਰਦੀਪ ਸਿੰਘ ਇੰਗਲੈਂਡ ਤੋਂ ਅਮਰੀਕਾ ਆ ਕੇ ਉਸ ਦੀ ਦੇਖਭਾਲ ਕਰ ਰਿਹਾ ਸੀ। ਢਾਈ ਮਹੀਨੇ ਇਲਾਜ ਚੱਲਣ ਤੋਂ ਬਾਅਦ 25 ਜੂਨ ਦੇਰ ਰਾਤ ਭਤੀਜੇ ਨੇ ਫੋਨ ਕਰਕੇ ਦੱਸਿਆ ਕਿ ਰਣਜੀਤ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਪਿਤਾ ਨੇ ਦੱਸਿਆ ਕਿ ਅਸੀਂ ਇਕਲੌਤੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਅਮਰੀਕਾ ਭੇਜਿਆ ਸੀ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਨ੍ਹਾਂ ਮੁਲਾਜ਼ਮਾਂ ਨੂੰ ਲੱਗੇਗਾ ਝਟਕਾ, ਤਨਖਾਹ ਤੇ ਪੈਨਸ਼ਨ ਨੂੰ ਲੈ ਕੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ
NEXT STORY