ਪਾਇਲ/ ਦੋਰਾਹਾ (ਵਿਨਾਇਕ) : ਪਿਛਲੇ ਦਿਨੀ ਗੁਰਦੁਆਰਾ ਸੱਚਖੰਡ ਸ੍ਰੀ ਨੰਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ‘ਚ ਪਾਇਲ ਸਬ ਡਵੀਜ਼ਨ ਦੇ ਦੋਰਾਹਾ ਸ਼ਹਿਰ ਨਾਲ ਸੰਬੰਧਤ 2 ਮਹਿਲਾ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਹੋਣ ਉਪਰੰਤ ਮੰਗਲਵਾਰ ਨੂੰ ਪਾਇਲ ਸਬ ਡਵੀਜ਼ਨ ਨਾਲ ਸਬੰਧਿਤ ਪਿੰਡਾ ਦੇ 2 ਹੋਰ ਸ਼ਰਧਾਲੂਆਂ ਦੀ ਰਿਪਰੋਟ ਪਾਜ਼ੇਟਿਵ ਆਉਣ ਨਾਲ ਇਲਾਕੇ ‘ਚ ਹੋਰ ਵੀ ਹੜੰਕਪ ਮਚ ਗਿਆ ਹੈ। ਅੱਜ ਦੋ ਹੋਰ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪਾਇਲ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 4 ਹੋ ਗਈ ਹੈ। ਅੱਜ ਜਿਹੜੇ ਦੋ ਨਵੇਂ ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਨਾਂ ‘ਚੋਂ ਇੱਕ ਦੀ ਪਛਾਣ ਪਿੰਡ ਕਰੌਂਦੀਆਂ ਦੇ ਨਿਵਾਸੀ ਭੁਪਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਜੋਂ ਹੋਈ ਹੈ, ਜਦਕਿ ਦੂਜੀ ਪਿੰਡ ਬੁਆਣੀ ਨਜ਼ਦੀਕ ਦੋਰਾਹਾ ਦੀ ਰਹਿਣ ਸ਼ਰਧਾਲੂ ਮਹਿਲਾ ਹੈ, ਜਿਸ ਦੀ ਪਛਾਣ ਦਲਜੀਤ ਕੌਰ ਵਜੋਂ ਹੋਈ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀ ਪਾਇਲ ਦੇ 58 ਸਾਲਾ ਮਾਲ ਵਿਭਾਗ ਦੇ ਕਾਨੂੰਗੋ ਗੁਰਮੇਲ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਦਿਲ ਦਾ ਦੌਰਾ ਪੈਣ ਕਾਰਨ ਲੁਧਿਆਣਾ ਦੇ ਡੀ. ਐਮ. ਸੀ ਹਸਪਤਾਲ ਵਿੱਚ ਮੌਤ ਹੋ ਗਈ ਸੀ, ਜਦਕਿ ਦੋਰਾਹਾ ਖੇਤਰ ਨਾਲ ਸਬੰਧਤ ਪਿੰਡ ਰਾਜਗੜ ਦੇ ਤਬਲੀਗੀ ਜਮਾਤੀ ਲਿਆਕਤ ਅਲੀ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਕੋਰੋਨਾ ਨੂੰ ਹਰਾ ਕੇ ਆਪਣੇ ਘਰ ਪੁੱਜਾ ਗਿਆ ਹੈ। ਇਸ ਤੋਂ ਇਲਾਵਾ ਦੋਰਾਹਾ ਦੀ ਬੀ. ਡੀ. ਪੀ. ਓ. ਮੈਡਮ ਨਵਦੀਪ ਕੌਰ (ਪੀ.ਸੀ.ਐਸ.) ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਵੀਰਵਾਰ ਨੂੰ ਗੁਰਦੁਆਰਾ ਸੱਚਖੰਡ ਸ੍ਰੀ ਨੰਦੇੜ ਸਾਹਿਬ ਤੋਂ ਪਰਤੀ ਸੰਗਤ ‘ਚ ਸ਼ਾਮਲ ਦੋਰਾਹਾ ਸ਼ਹਿਰ ਦੇ 2 ਸ਼ਰਧਾਲੂਆਂ ਦੀ ਰਿਪਰੋਟ ਪਾਜ਼ੇਟਿਵ ਆਈ ਸੀ।
ਪੰਜਾਬ ਸਰਕਾਰ ਦੀ ਪਹਿਲ ਕਦਮੀ ’ਤੇ ਨਾਂਦੇੜ ਸਾਹਿਬ ਵਿਖੇ ਫਸੇ ਇਨ੍ਹਾਂ ਸ਼ਰਧਾਲੂਆਂ ਨੂੰ ਪੀ. ਆਰ. ਟੀ. ਸੀ. ਦੀਆਂ ਬੱਸਾਂ ਰਾਹੀ 26 ਅਪ੍ਰੈਲ ਨੂੰ ਲੁਧਿਆਣਾ ਲਿਆਂਦਾ ਗਿਆ ਸੀ ਅਤੇ ਮਾਮੂਲੀ ਜਾਂਚ ਮਗਰੋਂ ਇਨਾਂ ਸਾਰੇ ਸ਼ਰਧਾਲੂਆਂ ਨੂੰ ਉਸੇ ਦਿਨ ਆਪਣੇ-ਆਪਣੇ ਘਰਾਂ ‘ਚ ਭੇਜ ਦਿੱਤਾ ਗਿਆ ਸੀ। ਅਗਲੇ ਹੀ ਦਿਨ ਸਰਕਾਰ ਵੱਲੋਂ ਵਾਪਸ ਪਰਤੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਕਰਵਾਏ ਜਾਣ ਦੇ ਹੁਕਮਾਂ ਮਗਰੋਂ ਦੋਰਾਹਾ ਅਤੇ ਪਾਇਲ ਖੇਤਰ ਨਾਲ ਸਬੰਧਤ ਇਨਾਂ ਸਾਰੇ ਸ਼ਰਧਾਲੂਆਂ ਨੂੰ ਸਥਾਨਕ ਪ੍ਰਸਾਸ਼ਨ ਵਲੋਂ ਵਰਧਮਾਨ ਹਸਪਤਾਲ ਲਿਜਾਇਆ ਗਿਅ ਸੀ। ਜਿਥੇ ਇਨ੍ਹਾਂ ਦੇ ਲਏ ਗਏ ਟੈਸਟਾਂ ਦੌਰਾਨ ਦੋਰਾਹਾ ਦੇ 2 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਬੀਤੇ ਦਿਨ ਹੀ ਸਿਹਤ ਵਿਭਾਗ ਵੱਲੋਂ ਪੁਸ਼ਟੀ ਕੀਤੀ ਗਈ ਸੀ, ਜ਼ਿਨਾਂ 4-5 ਸ਼ਰਧਾਲੂਆਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਸੀ, ਉਨਾਂ ‘ਚੋਂ ਹੁਣ ਪਾਇਲ ਸਬ ਡਿਵੀਜਨ ਨਾਲ ਸਬੰਧਤ ਪਿੰਡਾ ਦੇ ਦੋ ਹੋਰ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ।
ਹੈਰਾਨੀਜਨਕ, ਇਕੱਠੇ ਰਹਿ ਰਹੇ ਜੋੜੇ 'ਚੋਂ ਪਤਨੀ ਨੂੰ ਹੋਇਆ ਕੋਰੋਨਾ, ਪਤੀ ਦੀ ਰਿਪੋਰਟ ਆਈ ਨੈਗੇਟਿਵ
NEXT STORY