ਹੁਸ਼ਿਆਰਪੁਰ/ਗੜ੍ਹਸ਼ੰਕਰ (ਅਮਰੀਕ, ਸ਼ੋਰੀ)—ਗੜ੍ਹਸ਼ੰਕਰ ਦੇ ਪਿੰਡ ਪੈਂਸਰਾ 'ਚੋਂ ਇਕ ਮਰੀਜ਼ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਪਾਇਆ ਗਿਆ ਹੈ। ਮਰੀਜ਼ ਦੀ ਪਛਾਣ ਹਰਵਿੰਦਰ ਸਿੰਘ ਵੱਜੋਂ ਹੋਈ ਹੈ, ਜੋਕਿ ਪਿੰਡ ਪੈਂਸਰਾ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਇੰਚਾਰਜ ਡਾ. ਰਘਵੀਰ ਸਿੰਘ ਨੇ ਦੱਸਿਆ ਕਿ ਹਰਵਿੰਦਰ ਦੀ ਸੱਕੀ ਭੈਣ ਦੀਆਂ ਦੋ ਬੇਟੀਆਂ ਇੰਗਲੈਂਡ ਤੋਂ ਆਈਆਂ ਹੋਈਆਂ ਹਨ।
ਇਹ ਵੀ ਪੜ੍ਹੋ: ਕੈਪਟਨ ਨੂੰ ਪਠਲਾਵਾ ਵਾਸੀਆਂ ਨੇ ਲਿਖੀ ਚਿੱਠੀ, ਸਾਂਝੀਆਂ ਕੀਤੀਆਂ ਬਲਦੇਵ ਸਿੰਘ ਬਾਰੇ ਅਹਿਮ ਗੱਲਾਂ
ਸਿਹਤ ਵਿਭਾਗ ਵੱਲੋਂ ਦੋਵੇਂ ਬੇਟੀਆਂ ਨੂੰ 14 ਦਿਨਾਂ ਤੱਕ ਘਰਾਂ 'ਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਹਰਵਿੰਦਰ ਸਿੰਘ ਉਨ੍ਹਾਂ ਦੇ ਸੰਪਰਕ 'ਚ ਸੀ। ਇਹ ਵੀ ਪਤਾ ਲੱਗਾ ਹੈ ਕਿ ਹਰਵਿੰਦਰ ਸਿੰਘ ਪਹਿਲਾਂ ਵੀ ਕਈ ਬੀਮਾਰੀਆਂ ਨਾਲ ਪੀੜਤ ਹੈ। ਹਰਵਿੰਦਰ ਸਿੰਘ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਆਈਸੋਲੇਟ ਕੀਤਾ ਗਿਆ ਹੈ। ਹਰਵਿੰਦਰ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਪੈਂਸਰਾ ਸਣੇ ਨੇੜਲੇ ਪਿੰਡਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਪਿੰਡ ਪੈਂਸਰਾ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਿੰਡ 'ਚੋਂ ਹੋਰ ਸ਼ਕੀ ਮਰੀਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਵੱਲੋਂ ਕੋਰੋਨਾ ਸਬੰਧੀ ਗਾਏ ਗਾਣੇ ਦੇ ਕੈਪਟਨ ਵੀ ਹੋਏ ਫੈਨ, ਕੀਤੀ ਰੱਜ ਕੇ ਤਾਰੀਫ (ਵੀਡੀਓ)
ਦੱਸਣਯੋਗ ਹੈ ਕਿ ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੁਲ 47 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 10, ਹੁਸ਼ਿਆਰਪੁਰ ਦੇ 7, ਜਲੰਧਰ ਦੇ 5, ਪਟਿਆਲਾ 1, ਲੁਧਿਆਣਾ 3 ਅਤੇ ਅੰਮ੍ਰਿਤਸਰ ਦੇ 2 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ
ਪੰਜਾਬ 'ਚ ਹੁਣ ਤੱਕ ਹੋਈ ਇਨ੍ਹਾਂ 5 ਲੋਕਾਂ ਦੀ ਮੌਤ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਪੰਜਾਬ 'ਚ ਪਹਿਲੀ ਮੌਤ ਨਵਾਂਸ਼ਹਿਰ ਦੇ ਪਿੰਡ ਪਠਲਾਵਾ 'ਚ 18 ਮਾਰਚ ਨੂੰ ਬਲਦੇਵ ਸਿੰਘ ਦੀ ਹੋਈ ਸੀ, ਜੋ ਕਿ ਇਟਲੀ ਤੋਂ ਪੰਜਾਬ ਆਇਆ ਹੈ। ਇਸ ਤੋਂ ਬਾਅਦ ਦੂਜੀ ਮੌਤ ਐਤਵਾਰ ਨੂੰ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਹੀ ਰਹਿਣ ਵਾਲੇ ਹਰਭਜਨ ਸਿੰਘ ਦੀ ਹੋਈ ਸੀ, ਜੋ ਕਿ ਬਲਦੇਵ ਸਿੰਘ ਦੇ ਸੰਪਰਕ 'ਚ ਸੀ।
ਇਹ ਵੀ ਪੜ੍ਹੋ: ਡੰਡਿਆਂ ਨਾਲ ਕੁੱਟਣ ਵਾਲੇ ਪੁਲਸ ਮੁਲਾਜ਼ਮ ਇਸ ASI ਤੋਂ ਸਿੱਖਣ ਸਬਕ, ਇੰਝ ਭਰ ਰਿਹੈ ਗਰੀਬਾਂ ਦਾ ਢਿੱਡ
ਇਸ ਤੋਂ ਬਾਅਦ ਤੀਜੀ ਸੋਮਵਾਰ ਨੂੰ ਲੁਧਿਆਣਾ ਦੀ ਰਹਿਣ ਵਾਲੀ ਪੂਜਾ ਦੀ ਹੋਈ ਸੀ, ਜੋਕਿ ਪਟਿਆਲਾ ਦੇ ਹਸਪਤਾਲ 'ਚ ਦਾਖਲ ਸੀ ਅਤੇ ਚੌਥੀ ਮੌਤ ਮੰਗਲਵਾਰ ਮੋਹਾਲੀ ਵਿਖੇ ਨਵਾਂਗਰਾਓਂ ਦੇ ਰਹਿਣ ਵਾਲੇ 65 ਸਾਲਾ ਬਜ਼ੁਰਗ ਦੀ ਹੋਈ ਸੀ, ਜੋ ਕਿ ਚੰਡੀਗੜ੍ਹ ਵਿਖੇ ਪੀ. ਜੀ. ਆਈ. 'ਚ ਦਾਖਲ ਸੀ। ਇਸ ਦੇ ਇਲਾਵਾ ਅੱਜ ਪੱਜਵੀਂ ਮੌਤ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦਾ ਦਿਹਾਂਤ ਹੋ ਗਿਆ ਹੈ। ਇਨ੍ਹਾਂ ਦੀ ਵੀ ਬੀਤੇ ਦਿਨ ਕੋਰੋਨਾ ਪਾਜ਼ੀਟਿਵ ਰਿਪੋਰਟ ਪਾਈ ਗਈ ਸੀ। ਖੰਘ, ਬੁਖਾਰ ਅਤੇ ਸਾਹ ਲੈਣ 'ਚ ਤਕਲੀਫ ਹੋਣ ਤੋਂ ਬਾਅਦ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ''ਤੇ ਆਧਾਰਿਤ ਫਿਲਮ ਆਨਲਾਈਨ ਹੋਈ ਵਾਇਰਲ
ਇਹ ਵੀ ਪੜ੍ਹੋ: ਜਲੰਧਰ: ਹਨੇਰੇ 'ਚ ਰਹਿ ਰਹੀਆਂ ਨੇ ਇਹ ਭੈਣਾਂ, ਮਾਪੇ ਛੱਡ ਚਲੇ ਗਏ ਬਿਹਾਰ
ਨਿਜ਼ਾਮੁਦੀਨ ਮਰਕਜ਼ ਤੋਂ ਆਏ 14 ਮੁਸਲਿਮ ਲੋਕਾਂ ਨੂੰ ਮਸਜਿਦ ’ਚ ਕੀਤਾ ਆਈਸੋਲੇਟ
NEXT STORY