ਚੰਡੀਗੜ੍ਹ (ਭਗਵਤ) : ਕੋਰੋਨਾ ਵਾਇਰਸ ਨੇ ਇਸ ਸਮੇਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲਿਆ ਹੋਇਆ ਹੈ। ਸ਼ਹਿਰ ਦੀਆਂ ਕਾਲੋਨੀਆਂ ਤੋਂ ਇਲਾਵਾ ਹੁਣ ਇਹ ਵਾਇਰਸ ਵੱਖ-ਵੱਖ ਸੈਕਟਰਾਂ 'ਚ ਫੈਲ ਰਿਹਾ ਹੈ, ਜੋ ਕਿ ਆਮ ਜਨਤਾ ਲਈ ਖਤਰੇ ਦੀ ਘੰਟੀ ਹੈ। ਨਵਾਂ ਮਾਮਲਾ ਸੈਕਟਰ-25 ਦਾ ਸਾਹਮਣੇ ਆਇਆ ਹੈ, ਜਿੱਥੋਂ ਇਕ 35 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਕੋਰੋਨਾ ਦੇ ਕੇਸਾ ਆਉਣ ਕਾਰਨ ਸਿਹਤ ਮਹਿਕਮਾ ਵੀ ਕਾਫੀ ਚਿੰਤਤ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 358 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚ 51 ਸਰਗਰਮ ਮਾਮਲੇ ਸ਼ਾਮਲ ਹਨ।
ਇਹ ਵੀ ਪੜ੍ਹੋ : 'ਵੀਕੈਂਡ ਤਾਲਾਬੰਦੀ' ਖੁੱਲ੍ਹਣ ਤੋਂ ਬਾਅਦ ਸੱਚਖੰਡ ਰੌਣਕਾਂ ਪਰਤਣੀਆਂ ਹੋਈਆਂ ਸ਼ੁਰੂ
ਇਹ ਵੀ ਪੜ੍ਹੋ : 'ਪੰਜਾਬ ਪੁਲਸ' 'ਚ ਭਰਤੀ ਨੂੰ ਲੈ ਕੇ ਪਏ ਰੌਲੇ ਦਾ ਸਾਹਮਣੇ ਆਇਆ ਅਸਲ ਸੱਚ
ਬੀਤੇ ਦਿਨ 6ਵੇਂ ਵਿਅਕਤੀ ਨੇ ਤੋੜਿਆ ਸੀ ਦਮ
ਸੋਮਵਾਰ ਦਾ ਦਿਨ ਚੜ੍ਹਦਿਆਂ ਹੀ ਚੰਡੀਗੜ੍ਹ ਤੋਂ ਮਾੜੀ ਖਬਰ ਪ੍ਰਾਪਤ ਹੋਈ ਸੀ। ਸ਼ਹਿਰ ਦੀ ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ 60 ਸਾਲਾ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਹੋ ਗਈ ਸੀ। ਮ੍ਰਿਤਕ ਵਿਅਕਤੀ ਨੂੰ ਗੰਭੀਰ ਹਾਲਤ ਦੇ ਚੱਲਦਿਆਂ 12 ਜੂਨ ਨੂੰ ਸੈਕਟਰ-16 ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ, ਜਿੱਥੇ ਉਸ ਨੇ ਸੋਮਵਾਰ ਨੂੰ ਦਮ ਤੋੜ ਦਿੱਤਾ। ਸ਼ਹਿਰ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਸ਼ਾਸਕ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਗੁਆਂਢੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ 'ਤੇ ਨਜ਼ਰ ਰੱਖਣ ਤਾਂ ਜੋ ਬਾਹਰ ਦਾ ਵਾਇਰਸ ਸ਼ਹਿਰ 'ਚ ਦਾਖਲ ਨਾ ਹੋ ਸਕੇ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਹੋਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਵੀ ਗੰਭੀਰਤਾ ਨਾਲ ਇਲਾਜ ਕਰਨ ਕਿਉਂਕਿ ਕੋਰੋਨਾ ਤੋਂ ਅਜਿਹੇ ਮਰੀਜ਼ਾਂ ਨੂੰ ਹੀ ਜ਼ਿਆਦਾ ਖਤਰਾ ਹੈ।
ਇਹ ਵੀ ਪੜ੍ਹੋ : ਪਤੀ ਦੀ ਕਰਤੂਤ, ਗੁੱਸੇ ਹੋ ਕੇ ਪੇਕੇ ਗਈ ਪਤਨੀ 'ਤੇ ਸੁੱਟਿਆ 'ਪੈਟਰੋਲ ਬੰਬ'
‘ਵੀਕੈਂਡ ਤਾਲਾਬੰਦੀ’ ਖੁੱਲ੍ਹਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤੀਆਂ ਰੌਣਕਾਂ
NEXT STORY