ਚੰਡੀਗੜ੍ਹ : ਪੂਰੀ ਦੁਨੀਆ ਸਮੇਤ ਭਾਰਤ ਅੰਦਰ ਇਸ ਵੇਲੇ 'ਕੋਰੋਨਾ, ਕੋਰੋਨਾ' ਹੋਈ ਪਈ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਅਲਰਟ 'ਤੇ ਹੈ ਅਤੇ ਸੂਬੇ ਦੇ ਸਿਨੇਮਾ ਹਾਲ, ਸ਼ਾਪਿੰਗ ਮਾਲ, ਰੇਸਤਰਾਂ ਅਤੇ ਜਿੰਮ ਆਦਿ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਕੋਰੋਨਾ ਵਾਇਰਸ ਦੇ ਕਾਰਨ ਅਹਿਤਿਆਤ ਵਜੋਂ 31 ਮਾਰਚ ਤੱਕ ਜਨਤਕ ਥਾਵਾਂ ਬੰਦ ਰੱਖਣ ਦੇ ਵੀ ਹੁਕਮ ਦਿੱਤੇ ਗਏ ਹਨ। ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਸਿਰਫ ਇਕ ਹੀ ਮਰੀਜ਼ ਦੀ ਪੁਸ਼ਟੀ ਹੋ ਹਈ, ਜੋ ਕਿ ਇਟਲੀ ਤੋਂ ਆਇਆ ਸੀ ਅਤੇ ਉਸ ਦੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਜੀ. ਐੱਮ. ਸੀ. ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਹੈ। ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਸਬੰਧੀ ਹੁਣ ਤੱਕ ਦੀ ਸਕਰੀਨਿੰਗ ਅਤੇ ਪ੍ਰਬੰਧਨ ਸਥਿਤੀ ਦੀ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ, ਜੋ ਕਿ ਇਸ ਤਰ੍ਹਾਂ ਹੈ—
ਇਹ ਵੀ ਪੜ੍ਹੋ : 102 ਸਾਲ ਪਹਿਲਾਂ ਵੀ ਭਾਰਤ ਝੱਲ ਚੁੱਕਾ 'ਮਹਾਂਮਾਰੀ' ਦਾ ਦੁੱਖ, ਮੌਤ ਦੇ ਮੂੰਹ 'ਚ ਗਏ ਸਨ ਕਰੋੜਾਂ ਲੋਕ
ਹੁਣ ਤੱਕ 1187 ਸ਼ੱਕੀ ਮਰੀਜ਼ ਨਿਗਰਾਨੀ ਹੇਠ
ਪੰਜਾਬ 'ਚ ਕੋਰੋਨਾ ਵਾਇਰਸ ਦੇ 1187 ਸ਼ੱਕੀ ਮਰੀਜ਼ ਪਾਏ ਗਏ ਹਨ, ਜਿਨ੍ਹਾਂ 'ਚੋਂ 115 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 109 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂ ਕਿ ਪੂਰੇ ਸੂਬੇ 'ਚੋਂ ਸਿਰਫ ਇਕ ਵਿਅਕਤੀ ਦੀ ਹੀ ਕੋਰੋਨਾ ਵਾਇਰਸ ਸਬੰਧੀ ਪਾਜ਼ੀਟਿਵ ਰਿਪੋਰਟ ਆਈ ਹੈ, ਜਦੋਂ ਕਿ 5 ਲੋਕਾਂ ਦੀ ਰਿਪੋਰਟ ਦੀ ਅਜੇ ਉਡੀਕ ਹੈ। ਹੁਣ ਤੱਕ ਕੁੱਲ 14 ਲੋਕਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ ਅਤੇ ਇਹ ਲੋਕ ਹਸਪਤਾਲ'ਚ ਨਿਗਰਾਨੀ ਅਧੀਨ ਹਨ, ਜਦੋਂ ਕਿ 1173 ਲੋਕਾਂ ਨੂੰ ਘਰਾਂ 'ਚ ਨਿਗਰਾਨੀ ਅਧੀਨ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਏਅਰਲਾਈਨਜ਼ ਕੰਪਨੀਆਂ 'ਤੇ ਬੁਰਾ ਅਸਰ, ਕਿਰਾਇਆਂ 'ਚ ਭਾਰੀ ਕਮੀ
ਹਵਾਈ ਅੱਡਿਆਂ 'ਤੇ ਹੋ ਰਹੀ ਜਾਂਚ
ਪੰਜਾਬ ਸਰਕਾਰ ਵਲੋਂ ਹੁਣ ਤੱਕ ਜਾਂਚ ਕੀਤੇ ਗਏ 9,4542 ਯਾਤਰੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ 8 ਵਿਅਕਤੀਆਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਵੇਰਵੇ ਮੁਤਾਬਕ ਅੰਮ੍ਰਿਤਸਰ ਹਵਾਈ ਅੱਡੇ 'ਤੇ ਹੁਣ ਤੱਕ 61957 ਯਾਤਰੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 7 ਵਿਅਕਤੀਆਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ। ਇਸੇ ਤਰ੍ਹਾਂ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ 'ਚ 6925 ਯਾਤਰੀਆਂ ਦੀ ਜਾਂਚ ਕੀਤੀ ਗਈ ਪਰ ਇੱਥੇ ਕਿਸੇ ਵੀ ਯਾਤਰੀ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ। ਵਾਹਗਾ/ਅਟਾਰੀ ਚੈੱਕ ਪੋਸਟ 'ਤੇ 7472 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ ਇਕ ਵਿਅਕਤੀ ਸ਼ੱਕੀ ਪਾਇਆ ਗਿਆ। ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈੱਕ ਪੋਸਟ 'ਤੇ ਵੀ 18188 ਲੋਕਾਂ ਦੀ ਜਾਂਚ ਕੀਤੀ ਗਈ ਪਰ ਇੱਥੇ ਵੀ ਕੋਰੋਨਾ ਵਾਇਰਸ ਦਾ ਕੋਈ ਸ਼ੱਕੀ ਨਹੀਂ ਮਿਲਿਆ।
ਇਹ ਵੀ ਪੜ੍ਹੋ : ਮੰਤਰੀ ਮੰਡਲ ਦੀ ਐਡਵਾਈਜ਼ਰੀ : ਕੈਮਿਸਟਾਂ ਤੇ ਕਰਿਆਨੇ ਦੀਆਂ ਦੁਕਾਨਾਂ ਰਹਿਣਗੀਆਂ ਖੁੱਲ੍ਹੀਆਂ
ਪੰਜਾਬ ਦੇ ਸਿਹਤ ਵਿਭਾਗ ਵਲੋਂ ਚੁੱਕੇ ਗਏ ਕਦਮ
ਰੋਕਥਾਮ ਤੇ ਪ੍ਰਬੰਧਨ ਲਈ ਸਾਰੇ ਜ਼ਿਲਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ
ਅੰਤਰਰਾਸ਼ਟਰੀ ਹਵਾਈ ਅੱਡਿਆਂ (ਅੰਮ੍ਰਿਤਸਰ, ਮੋਹਾਲੀ) ਅਤੇ ਸਰਹੱਦੀ ਚੈੱਕ ਪੋਸਟਾਂ (ਵਾਹਗਾ, ਅਟਾਰੀ, ਡੇਰਾ ਬਾਬਾ ਨਾਨਕ, ਗੁਰਦਾਸਪੁਰ) 'ਤੇ ਸਕਰੀਨਿੰਗ ਸ਼ੁਰੂ
ਹਵਾਈ ਅੱਡਿਆਂ 'ਤੇ ਸਕਰੀਨਿੰਗ ਕਰਨ ਲਈ ਥਰਮਲ ਸੈਂਸਰ ਅਤੇ ਨਾਨ-ਕੰਟੈਕਟ ਥਰਮੋਮੀਟਰ ਉਪਲੱਬਧ।
ਅੰਮ੍ਰਿਤਸਰ ਤੇ ਮੋਹਾਲੀ ਵਿਖੇ 500-500 ਬੈੱਡਾਂ ਦੇ ਇੱਕਲਵਾਸ ਦੀ ਸਹੂਲਤ ਵਾਲੇ ਕੇਂਦਰ ਦੀ ਸ਼ਨਾਖਤ।
ਆਈਸੋਲੇਸ਼ਨ ਵਾਰਡਾਂ 'ਚ 1077 ਬੈੱਡ ਅਤੇ 28 ਵੈਂਟੀਲੇਟਰਾਂ ਦਾ ਪ੍ਰਬੰਧ
ਜ਼ਿਲਾ ਤੇ ਸੂਬਾ ਪੱਧਰ 'ਤੇ ਕੰਟਰੋਲ ਰੂਮ ਸਰਗਰਮ।
ਕੇਂਦਰ ਹੈਲਪਲਾਈਨ ਨੰਬਰ 104 ਜਾਰੀ।
ਐੱਸ. ਜੀ. ਪੀ. ਸੀ. ਦਾ ਵੱਡਾ ਫੈਸਲਾ, ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਸਕਰੀਨਿੰਗ ਸ਼ੁਰੂ
NEXT STORY