ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ): ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਅਧਿਕਾਰੀ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਲੋਕ ਵੀ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ 'ਚ ਆਪਣਾ ਯੋਗਦਾਨ ਪਾ ਰਹੇ ਹਨ ਤਾਂ ਜੋ ਕੋਰੋਨਾ ਵਾਇਰਸ ਨਾਲ ਲੜੀ ਜਾ ਰਹੀ ਜੰਗ 'ਚ ਜਿੱਤ ਪ੍ਰਾਪਤ ਹੋ ਸਕੇ। ਰੋਜ਼ਾਨਾ ਸਰਕਾਰ ਅਤੇ ਪ੍ਰਸ਼ਾਸਨ ਦੀ ਮਾਲੀ ਅਤੇ ਹੋਰ ਤਰੀਕਿਆਂ ਨਾਲ ਮਦਦ ਕਰਨ ਲਈ ਹੱਥ ਅੱਗੇ ਆ ਰਹੇ ਹਨ ਅਤੇ ਅੱਜ ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਵੀ ਪਹਿਲਕਦਮੀ ਕਰਦਿਆਂ ਜ਼ਿਲਾ ਸੰਗਰੂਰ ਪ੍ਰਸ਼ਾਸਨ ਨੂੰ ਕੋਰੋਨਾ ਵਾਇਰਸ ਦੀ ਜੰਗ 'ਚ ਆਪਣਾ ਮਕਾਨ ਅਤੇ ਜ਼ਮੀਨ ਇਸਤੇਮਾਲ ਕਰਨ ਦੀ ਪੇਸ਼ਕਸ਼ ਕੀਤੀ।
ਇਹ ਵੀ ਪੜ੍ਹੋ: ਕਰਫਿਊ ਦੌਰਾਨ ਫੀਸਾਂ ਮੰਗਣ ਵਾਲੇ ਸਕੂਲਾਂ 'ਤੇ ਸਿੱਖਿਆ ਮੰਤਰੀ ਸਖਤ, ਜਾਰੀ ਕੀਤੇ ਕਾਰਨ ਦੱਸੋ ਨੋਟਿਸ
ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੂੰ ਫੋਨ ਕਰ ਕੇ ਪੇਸ਼ਕਸ਼ ਕੀਤੀ ਕਿ ਜ਼ਿਲਾ ਪ੍ਰਸ਼ਾਸਨ ਕੋਰੋਨਾ ਵਾਇਰਸ ਕਾਰਣ ਖਿਲਾਫ ਲੜਾਈ 'ਚ ਉਸ ਦਾ 400 ਗਜ 'ਚ ਬਣਿਆ ਮਕਾਨ ਅਤੇ ਸੁਨਾਮ ਰੋਡ 'ਤੇ ਸਥਿਤ 10 ਵਿੱਘੇ ਜ਼ਮੀਨ ਆਈਸੋਲੇਸ਼ਨ ਸੈਂਟਰ ਜਾਂ ਕਿਸੇ ਹੋਰ ਲੋੜ ਲਈ ਵਰਤ ਸਕਦਾ ਹੈ। ਸਿਬੀਆ ਦੀ ਉਕਤ ਪੇਸ਼ਕਸ਼ ਲਈ ਡਿਪਟੀ ਕਮਿਸ਼ਨਰ ਥੋਰੀ ਨੇ ਧੰਨਵਾਦ ਕਰਦਿਆਂ ਕਿਹਾ ਜ਼ਰੂਰਤ ਪੈਣ 'ਤੇ ਪ੍ਰਸ਼ਾਸਨ ਸੁਰਿੰਦਰਪਾਲ ਸਿੰਘ ਸਿਬੀਆ ਦਾ ਘਰ ਅਤੇ ਜ਼ਮੀਨ ਦੀ ਵਰਤੋਂ ਜ਼ਰੂਰ ਕਰੇਗਾ।
ਇਹ ਵੀ ਪੜ੍ਹੋ: 2 ਮਹੀਨੇ ਪਹਿਲਾਂ ਵਿਆਹੀ ਨਵ-ਵਿਆਹੁਤਾ ਨੇ ਨਹਿਰ 'ਚ ਮਾਰੀ ਛਾਲ
ਸਿਬੀਆ ਨੇ 10,000 ਰੁ. ਸਮਾਜ ਸੇਵੀ ਸੰਸਥਾ ਨੂੰ ਕੀਤੇ ਦਾਨ
ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਸੰਸਥਾ ਜੋ ਕਿ ਕਰਫਿਊ ਦੌਰਾਨ ਲੋੜਵੰਦ ਲੋਕਾਂ ਨੂੰ ਦਵਾਈਆਂ ਅਤੇ ਰਾਸ਼ਨ ਵੰਡ ਰਹੀ ਹੈ, ਦੀ ਵੀ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ 10 ਹਜ਼ਾਰ ਰੁਪਏ ਦੇ ਕੇ ਮਾਲੀ ਮਦਦ ਕੀਤੀ। 'ਜਗ ਬਾਣੀ' ਨਾਲ ਵਿਸ਼ੇਸ਼ ਤੌਰ 'ਤੇ ਗੱਲ ਕਰਦਿਆਂ ਸਿਬੀਆ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਜਦੋਂ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਨਾਲ ਸਾਰਾ ਸੰਸਾਰ ਦੁਖੀ ਹੈ ਉੱਥੇ ਸਾਨੂੰ ਸਭ ਨੂੰ ਇਕਜੁਟਤਾ ਨਾਲ ਇਸ ਮਹਾਮਾਰੀ ਦਾ ਟਾਕਰਾ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਬੁੱਧੀਜੀਵੀ ਵਰਗ ਦੀ ਸ਼ਰਮਨਾਕ ਕਰਤੂਤ ਸੁਣ ਗੁੱਸੇ ਨਾਲ ਲਾਲ ਹੋਏ ਅੰਮ੍ਰਿਤਸਰ ਦੇ ਡੀ.ਸੀ.
ਭੁਲੱਥ 'ਚੋਂ ਮਿਲੇ ਕੋਰੋਨਾ ਵਾਇਰਸ ਦੇ 4 ਸ਼ੱਕੀ ਮਰੀਜ਼
NEXT STORY