ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. 'ਚ ਦਾਖਲ 'ਕੋਰੋਨਾ' ਵਾਇਰਸ ਦੇ ਸ਼ੱਕੀ ਮਰੀਜ਼ ਦੇ ਬਲੱਡ ਅਤੇ ਥਰੋਟ ਸਵੈਬ ਦੇ ਸੈਂਪਲ ਜਾਂਚ ਲਈ ਪੁਣੇ ਐੱਨ. ਆਈ. ਵੀ. (ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ) 'ਚ ਭੇਜੇ ਗਏ ਹਨ। ਪੀ. ਜੀ. ਆਈ. ਡਾਇਰੈਕਟਰ ਅਨੁਸਾਰ ਬੁੱਧਵਾਰ ਤੱਕ ਮਰੀਜ਼ ਦੀ ਰਿਪੋਰਟ ਆਵੇਗੀ, ਜਿਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮਰੀਜ਼ ਨੂੰ 'ਕੋਰੋਨਾ' ਵਾਇਰਸ ਹੈ ਜਾਂ ਨਹੀਂ। ਪੀ. ਜੀ. ਆਈ. ਇੰਟਰਨਲ ਮੈਡੀਸਨ ਵਿਭਾਗ ਦੇ ਡਾ. ਵਿਕਾਸ ਸੂਰੀ ਨੇ ਦੱਸਿਆ ਕਿ ਫਿਲਹਾਲ ਮਰੀਜ਼ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਮਰੀਜ਼ ਦੀ ਸਥਿਤੀ ਕੰਟਰੋਲ 'ਚ ਹੈ। ਮੁਸ਼ਕਿਲ ਇਹ ਹੈ ਕਿ ਫਿਲਹਾਲ ਐੱਚ1. ਐੱਨ1. ਵਾਇਰਸ ਦਾ ਸੀਜ਼ਨ ਚੱਲ ਰਿਹਾ ਹੈ। ਦੋਵੇਂ ਹੀ ਵਾਇਰਸ ਦੇ ਲੱਛਣ ਬਹੁਤ ਮਿਲਦੇ-ਜੁਲਦੇ ਹਨ। ਅਜਿਹੇ 'ਚ ਕਿਹਾ ਨਹੀਂ ਜਾ ਸਕਦਾ ਕਿ ਮਰੀਜ਼ ਨੂੰ 'ਕੋਰੋਨਾ' ਵਾਇਰਸ ਹੀ ਹੈ।
ਫਿਲਹਾਲ ਸਥਿਤੀ ਗੰਭੀਰ ਨਹੀਂ
ਪੀ. ਜੀ. ਆਈ. ਦੇ ਡਾਇਰੈਕਟਰ ਜਗਤ ਰਾਮ ਨੇ ਦੱਸਿਆ ਕਿ 23 ਜਨਵਰੀ ਨੂੰ ਵਿਭਾਗ ਦੀ ਇੱਕ ਮੀਟਿੰਗ ਹੋਈ ਸੀ। ਇਸ 'ਚ 'ਕੋਰੋਨਾ' ਵਾਇਰਸ ਨੂੰ ਵੇਖਦੇ ਹੋਏ ਉਨ੍ਹਾਂ ਨੇ ਸਪੈਸ਼ਲ ਆਈਸੋਲੇਸ਼ਨ ਵਾਰਡ ਬਣਾਉਣ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਸਥਿਤੀ ਗੰਭੀਰ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਪੰਜਾਬ, ਹਰਿਆਣਾ, ਹਿਮਾਚਲ ਅਤੇ ਦੂਜੇ ਰਾਜਾਂ ਦੇ ਪ੍ਰਿੰਸੀਪਲ ਸਕੱਤਰ ਨੂੰ ਪੀ. ਜੀ. ਆਈ. ਨੇ ਪੱੱਤਰ ਲਿਖਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸ਼ੱਕੀ ਮਰੀਜ਼ ਨੂੰ ਪੀ. ਜੀ. ਆਈ ਨਾ ਭੇਜੋ। ਆਈਸੋਲੇਸ਼ਨ ਵਾਰਡ ਹਰ ਜਗ੍ਹਾ ਬਣਾਏ ਜਾ ਸਕਦੇ ਹਨ। ਜਿੱਥੋਂ ਤੱਕ ਜਾਂਚ ਦੀ ਗੱਲ ਹੈ ਤਾਂ ਸੈਂਪਲ ਪੁਣੇ 'ਚ ਭੇਜੇ ਜਾ ਰਹੇ ਹਨ ਜੇਕਰ ਸਾਰੇ ਸ਼ੱਕੀ ਮਰੀਜ਼ ਪੀ. ਜੀ. ਆਈ. ਆਉਣ ਲੱਗੇ ਤਾਂ ਹਾਲਾਤ ਮੁਸ਼ਕਲ ਹੋ ਸਕਦੇ ਹਨ।
ਨੌਜਵਾਨ 5 ਦਿਨ ਰੁਕਿਆ ਸੀ ਚੀਨ 'ਚ
ਮੋਹਾਲੀ ਦਾ ਰਹਿਣ ਵਾਲਾ 28 ਸਾਲ ਦਾ ਨੌਜਵਾਨ 16 ਜਨਵਰੀ ਨੂੰ ਚੀਨ ਗਿਆ ਸੀ ਅਤੇ 20 ਜਨਵਰੀ ਤੱਕ ਬੀਜਿੰਗ 'ਚ ਰੁਕਿਆ ਸੀ। ਇਸ 'ਚ ਉਹ ਚੋਂਗਪਿੰਗ, ਗਾਂਜਵ 'ਚ ਵੀ ਗਿਆ, ਜੋ ਕਿ ਵੁਹਾਨ ਤੋਂ 800 ਕਿਲੋਮੀਟਰ ਦੂਰ ਹੈ, ਜਿੱਥੋਂ ਇਹ 'ਕੋਰੋਨਾ' ਵਾਇਰਸ ਫੈਲਣਾ ਸ਼ੁਰੂ ਹੋਇਆ ਹੈ। 21 ਜਨਵਰੀ ਨੂੰ ਵਾਪਸ ਇੰਡੀਆ ਆਉਣ ਤੋਂ ਬਾਅਦ 25 ਜਨਵਰੀ ਨੂੰ ਉਸਨੂੰ ਹਲਕਾ ਬੁਖਾਰ ਆਇਆ। ਦਵਾਈਆਂ ਲੈਣ ਤੋਂ ਬਾਅਦ ਉਹ ਠੀਕ ਹੋ ਗਿਆ ਪਰ ਅਗਲੇ ਦਿਨ ਦੁਬਾਰਾ ਲੱਛਣ ਸਾਹਮਣੇ ਆਉਣ ਤੋਂ ਬਾਅਦ ਮੋਹਾਲੀ ਤੋਂ ਉਸ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ। ਡਾ. ਸੂਰੀ ਨੇ ਦੱਸਿਆ ਕਿ ਮਰੀਜ਼ ਦੇ ਲੱਛਣ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਨਾਲ ਮਿਲਦੇ ਹਨ। ਮਰੀਜ਼ ਨੂੰ ਆਉਂਦੇ ਹੀ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ। ਉਸ ਦੀ ਪਤਨੀ, ਧੀ, ਮਾਂ ਅਤੇ ਇਕ ਰਿਸ਼ਤੇਦਾਰ ਨੂੰ ਵੀ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।
ਹਰ ਰਾਜ ਤੋਂ ਆ ਰਹੇ ਸੈਂਪਲ
ਐੱਨ. ਆਈ. ਵੀ. (ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ) ਹੀ ਇੰਡੀਆ ਦਾ ਇੱਕ ਅਜਿਹਾ ਇੰਸਟੀਚਿਊਟ ਹੈ, ਜਿੱਥੇ 'ਕੋਰੋਨਾ' ਵਾਇਰਸ ਦੇ ਸੈਂਪਲ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੇ ਦੇਸ਼ ਤੋਂ ਸਾਰੇ ਰਾਜਾਂ ਦੇ ਸੈਂਪਲਾਂ ਨੂੰ ਜਾਂਚ ਲਈ ਇੱਥੇ ਭੇਜਿਆ ਜਾ ਰਿਹਾ ਹੈ। 80-90 ਸੈਂਪਲ ਪੁਣੇ ਤੋਂ ਆ ਰਹੇ ਹਨ।
ਨਿਮੋਨੀਆ ਜ਼ਿਆਦਾ ਹੁੰਦਾ ਹੈ, ਜਦੋਂ ਕਿ ਗਲਾ ਘੱਟ ਖ਼ਰਾਬ ਹੁੰਦੈ
ਡਾ. ਸੂਰੀ ਨੇ ਦੱਸਿਆ ਕਿ ਐੱਚ1. ਐੱਨ1. ਅਤੇ 'ਕੋਰੋਨਾ' ਵਾਇਰਸ ਦੇ ਲੱਛਣ ਬਹੁਤ ਮਿਲਦੇ-ਜੁਲਦੇ ਹਨ। ਇਹ ਵਾਇਰਸ 21 ਤੋਂ 22 ਜਨਵਰੀ ਦੇ ਵਿਚਕਾਰ ਪੈਦਾ ਹੋਇਆ ਹੈ। ਮੈਡੀਸਨ ਦੇ ਦੋ ਵੱਡੇ ਜਰਨਲ ਲੈਨਸੇਟ ਅਤੇ ਐੱਨ. ਜੇ.ਐੱਮ. ਐੱਮ.'ਚ ਡਾਟਾ ਪਬਲਿਸ਼ ਹੋਇਆ ਹੈ। ਹਰ 6 ਮਹੀਨਿਆਂ 'ਚ ਵਾਇਰਸ 'ਚ ਬਦਲਾਅ ਆ ਜਾਂਦਾ ਹੈ ਇਸ ਲਈ ਦੋਨਾਂ 'ਚ ਫਰਕ ਦੱਸਿਆ ਨਹੀਂ ਜਾ ਸਕਦਾ। ਇੱਕ ਗੱਲ ਸਾਹਮਣੇ ਆਈ ਹੈ ਕਿ 'ਕੋਰੋਨਾ' ਵਾਇਰਸ 'ਚ ਨਿਮੋਨੀਆ ਜ਼ਿਆਦਾ ਹੁੰਦਾ ਹੈ, ਜਦੋਂਕਿ ਗਲਾ ਖ਼ਰਾਬ ਨਹੀਂ ਹੁੰਦਾ ਪਰ ਹਰ ਕੇਸ 'ਚ ਅਜਿਹਾ ਹੋਵੇ, ਇਹ ਜ਼ਰੂਰੀ ਵੀ ਨਹੀਂ, ਜੇਕਰ ਮੈਡੀਕਲ ਲਿਟਰੇਚਰ ਨੂੰ ਪੜ੍ਹਿਆ ਜਾਵੇ ਤਾਂ ਪਹਿਲੀ ਦਫਾ ਨਹੀਂ ਹੈ ਕਿ ਇਹ ਸਾਹਮਣੇ ਆਇਆ ਹੈ। ਫਿਲਹਾਲ ਇਸਦੀ ਕੋਈ ਮੈਡੀਸਨ ਨਹੀਂ ਹੈ ਪਰ ਹੈਂਡ ਹਾਈਜੀਨ, ਫੇਸ ਮਾਸਕ ਅਤੇ ਕੁਝ ਸਾਵਧਾਨੀਆਂ ਵਰਤ ਕੇ ਇਸ ਤੋਂ ਬਚਾਅ ਹੋ ਸਕਦਾ ਹੈ। ਖਾਸ ਕਰ ਕੇ ਕਿਸੇ ਨਾਲ ਹੱਥ ਮਿਲਾਉਣ ਦੀ ਥਾਂ ਨਮਸਤੇ ਕਿਹਾ ਜਾਵੇ ਤਾਂ ਉਹ ਜ਼ਿਆਦਾ ਕਾਰਗਰ ਹੈ।
ਜੀ. ਐੱਮ. ਸੀ. ਐੱਚ. 'ਚ ਆਈਸੋਲੇਸ਼ਨ ਵਾਰਡ ਬਣਾਉਣ ਦੀ ਤਿਆਰੀ
'ਕੋਰੋਨਾ' ਵਾਇਰਸ ਨੂੰ ਲੈ ਕੇ ਜਿੱਥੇ ਹੈਲਥ ਵਿਭਾਗ ਨੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ, ਉਥੇ ਹੀ ਸਾਰੇ ਹਸਪਤਾਲਾਂ 'ਚ ਅਲਰਟ ਕਰ ਦਿੱਤਾ ਗਿਆ ਹੈ। ਜੀ. ਐੱਮ. ਸੀ. ਐੱਚ. 'ਚ ਆਈਸੋਲੇਸ਼ਨ ਵਾਰਡ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਮਾਈਕ੍ਰੋਬਾਇਓਲਾਜੀ ਦੇ ਹੈੱਡ ਡਾ. ਜਗਦੀਸ਼ ਚੰਦਰ ਨੇ ਦੱਸਿਆ ਕਿ ਵਾਇਰਸ ਨੂੰ ਲੈ ਕੇ ਅਲਰਟ ਹੈ। ਆਈਸੋਲੇਸ਼ਨ ਵਾਰਡ ਬਣਾਉਣੇ ਸ਼ੁਰੂ ਹੋ ਗਏ ਹਨ।
ਕਾਂਗਰਸ ਲਈ ਸਿਰਦਰਦੀ ਦਾ ਕਾਰਨ ਬਣੇਗੀ ‘ਵਾਟਰ ਮੀਟਰ’ ਪਾਲਸੀ
NEXT STORY