ਫਰੀਦਕੋਟ (ਜਗਤਾਰ)— ਫਰੀਦਕੋਟ 'ਚ ਕੋਰੋਨਾ ਵਾਇਰਸ ਦੇ ਪਹਿਲੇ ਪਾਜ਼ੀਟਿਵ ਆਏ ਮਰੀਜ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚੋਂ ਅੱਜ ਕਰੀਬ 20 ਦਿਨਾਂ ਬਾਅਦ ਪੂਰਨ ਸਿਹਤਯਾਬ ਹੋਣ ਉਪਰੰਤ ਛੁੱਟੀ ਮਿਲ ਗਈ ਹੈ। ਅੱਜ ਮੈਡੀਕਲ ਸਟਾਫ ਵੱਲੋਂ ਆਨੰਦ ਗੋਇਲ ਦਾ ਆਈਸੋਲੇਸ਼ਨ ਵਾਰਡ ਤੋਂ ਬਾਹਰ ਆਉਣ 'ਤੇ ਫੁੱਲ ਭੇਟ ਕੀਤੇ ਗਏ ਅਤੇ ਤਾੜੀਆਂ ਨਾਲ ਸੁਆਗਤ ਕੀਤਾ ਗਿਆ। ਇਸ ਤੋਂ ਬਾਅਦ ਆਨੰਦ ਗੋਇਲ ਖੁਸ਼ੀ-ਖੁਸ਼ੀ ਘਰ ਲਈ ਰਵਾਨਾ ਹੋਏ।
ਇਸ ਮੌਕੇ ਗੱਲਬਾਤ ਕਰਦੇ ਹੋਏ ਬਾਬਾ ਫਰੀਦ ਯੁਨੀਵਰਸਿਟੀ ਦੇ ਵੀ. ਸੀ. ਰਾਜ ਬਹਾਦਰ ਨੇ ਕਿਹਾ ਕੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਕੀ ਉਨ੍ਹਾਂ ਦਾ ਮਰੀਜ਼ ਠੀਕ ਹੋ ਗਿਆ ਹੈ। ਉਨ੍ਹਾਂ ਕਿਹਾ ਕਿਅੱਜ ਸਾਰਾ ਹੀ ਸਟਾਫ ਇਥੇ ਮੌਜੂਦ ਹੈ, ਜਿਨ੍ਹਾਂ ਨੇ ਆਨੰਦ ਗੋਇਲ ਦੀ ਦੇਖਭਾਲ ਕੀਤੀ ਹੈ। ਅੱਜ ਉਹ ਸਾਰੇ ਬਹੁਤ ਖੁਸ਼ ਹਨ ਅਤੇ ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ ਇਲਾਜ ਸਾਡੇ ਵੱਲੋਂ ਕੀਤਾ ਗਿਆ ਹੈ, ਉਸ ਸਾਰੇ ਹੀ ਪੰਜਾਬ 'ਚ ਸ਼ੁਰੂ ਹੋ ਗਿਆ ਹੈ।
ਹਸਪਤਾਲ ਤੋਂ ਜਾਂਦੇ ਸਮੇਂ ਆਨੰਦ ਗੋਇਲ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਦੇ ਜੀ. ਜੀ. ਐੱਸ ਮੈਡੀਕਲ ਹਸਪਤਾਲ 'ਚ ਉਸ ਦਾ ਬਹੁਤ ਵਧੀਆ ਇਲਾਜ ਹੋਇਆ ਅਤੇ ਅੱਜ ਉਸ ਨੂੰ ਛੁੱਟੀ ਮਿਲੀ ਹੈ। ਉਨ੍ਹਾਂ ਕਿਹਾ ਕਿ ਡਾਕਟਰੀ ਅਮਲੇ ਦਾ ਬਹੁਤ ਸਹਿਯੋਗ ਰਿਹਾ, ਜਿੰਨਾ ਨੇ ਹਰ ਜਰੂਰਤ ਨੂੰ ਪੂਰਾ ਕੀਤਾ ਅਤੇ ਪੁਰੀ ਤਨਦੇਹੀ ਨਾਲ ਉਸ ਦਾ ਇਲਾਜ ਕੀਤਾ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਜੇਕਰ ਕਿਸੇ ਨੂੰ ਇਸ ਬੀਮਾਰੀ ਦੇ ਲੱਛਣ ਦਿਸਣ ਤਾਂ ਉਹ ਆਪਣੀ ਸਿਹਤ ਜਾਂਚ ਸਮੇਂ ਸਿਰ ਕਰਵਾਵੇ ਤਾਂ ਜੋ ਇਸ ਭਿਆਨਕ ਬੀਮਾਰੀ ਨੂੰ ਹਰਾਇਆ ਜਾ ਸਕੇ।
..ਜਦੋਂ ਜਵਾਈ ਨੇ ਸਾਲੇ ਦੇ 'ਚ ਵਿਆਹ 'ਚ ਬਰਾਤੀਆਂ ਨੂੰ ਲਿਜਾਣ ਦੀ ਕੀਤੀ ਜਿੱਦ
NEXT STORY