ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਬੇਕਾਬੂ ਹੋ ਚੁੱਕਾ ਹੈ। ਰੋਜ਼ਾਨਾ ਜਲੰਧਰ ਜ਼ਿਲ੍ਹੇ 'ਚੋਂ 200 ਤੋਂ ਵਧੇਰੇ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਜ਼ਿਲ੍ਹੇ ਉਸ ਸਮੇਂ ਫਿਰ ਕੋਰੋਨਾ ਦਾ ਧਮਾਕਾ ਹੋ ਗਿਆ ਜਦੋਂ ਇਥੋਂ ਇਕ ਬੈਂਕ ਦੇ 6 ਕਾਮਿਆਂ ਸਮੇਤ 207 ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਇਸ ਦੇ ਨਾਲ ਹੀ ਦੋ ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਵੀ ਚਲੇ ਗਏ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 8 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ ਜਦਕਿ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਜ਼ਿਲ੍ਹੇ 'ਚ 207 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ਪਤਨੀ ਨੇ ਭਰਾ ਤੇ ਭੈਣ ਨਾਲ ਮਿਲ ਕੇ ਹੱਥੀਂ ਉਜਾੜਿਆ ਆਪਣਾ ਘਰ, ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਐਤਵਾਰ 804 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 113 ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ 804 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ 'ਚੋਂ 113 ਨੂੰ ਛੁੱਟੀ ਦੇ ਦਿੱਤੀ ਗਈ ਸੀ। ਉੱਧਰ ਮਹਿਕਮੇ ਨੇ 1510 ਵਿਅਕਤੀਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲੈਬਾਰਟਰੀ ਵਿਚ ਭੇਜੇ ਹਨ।
ਇਹ ਵੀ ਪੜ੍ਹੋ: 'ਪਿਆਕੜਾਂ' ਲਈ ਅਹਿਮ ਖ਼ਬਰ, ਮਹਾਨਗਰ ਜਲੰਧਰ 'ਚ ਠੇਕਿਆਂ ਬਾਹਰ ਲੱਗੀ ਭੀੜ
ਕੋਰੋਨਾ ਦੇ ਜਲੰਧਰ 'ਚ ਹਾਲਾਤ
ਕੁੱਲ ਸੈਂਪਲ-71736
ਨੈਗੇਟਿਵ ਆਏ-63095
ਪਾਜ਼ੇਟਿਵ ਆਏ-8033
ਡਿਸਚਾਰਜ ਹੋਏ-4932
ਮੌਤਾਂ ਹੋਈਆਂ-207
ਐਕਟਿਵ ਕੇਸ-2689
ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ
ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਸਰਪੰਚ ਦਾ ਤੁਗਲਕੀ ਫਰਮਾਨ, ਸੁਣ ਰਹਿ ਜਾਓਗੇ ਹੈਰਾਨ
NEXT STORY