ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਨੇ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਲਏ ਹਨ ਅਤੇ ਅੱਜ ਸਵੇਰੇ ਇਕ ਕੇਸ ਕੋਰੋਨਾ ਦਾ ਪਾਜ਼ੀਟਿਵ ਮਿਲਣ ਤੋਂ ਬਾਅਦ ਹੁਣ 8 ਹੋਰ ਕੋਰੋਨਾ ਦੇ ਕੇਸ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਕੇਸਾਂ ਦੀ ਪੁਸ਼ਟੀ ਕਰਨਬੀਰ ਸਿੰਘ ਸਿੱਧੂ ਮੁੱਖ ਸਕੱਤਰ ਪੰਜਾਬ ਵੱਲੋਂ ਕੀਤੀ ਗਈ ਹੈ। ਇਕੋ ਦਿਨ ਇਕੱਠੇ 9 ਪਾਜ਼ੀਟਿਵ ਕੇਸ ਮਿਲਣ ਦੇ ਨਾਲ ਜਲੰਧਰ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 62 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਸੈਲਫੀ ਖਿੱਚਣ ਦੇ ਸ਼ੌਂਕ ਨੇ ਲਈ SHO ਦੇ ਲਾਂਗਰੀ ਦੀ ਜਾਨ, ਗੋਲੀ ਲੱਗਣ ਨਾਲ ਹੋਈ ਮੌਤ
ਜਲੰਧਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ 8 ਪਾਜ਼ੀਟਿਵ ਕੇਸਾਂ 'ਚ ਬਸਤੀ ਸ਼ੇਖ ਦੀ ਮਹਿਲਾ (39) ਨਿਊ ਰਸੀਲਾ ਨਗਰ ਦੀ ਰਹਿਣ ਵਾਲੀ 55 ਸਾਲਾ ਮਹਿਲਾ, ਪੱਗਾ ਬਾਗ ਦਾ ਬਜ਼ੁਰਗ (70), ਬਸਤੀ ਦਾਨਿਸ਼ਮੰਦਾ ਦੀ 46 ਸਾਲਾ ਔਰਤ ਸ਼ਾਮਲ ਹੈ। ਇਸ ਦੇ ਇਲਾਵਾ 30 ਸਾਲਾ ਨੌਜਵਾਨ ਅਤੇ 31 ਸਾਲਾ ਨੌਜਵਾਨ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ ਜਦਕਿ ਦੋ ਕੋਰੋਨਾ ਪੀੜਤਾਂ ਦੀ ਡਿਟੇਲ ਆਉਣੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ : ਜਲੰਧਰ: CIA ਸਟਾਫ -1 ਨੇ ਘਰ 'ਚ ਕੀਤੀ ਰੇਡ, ਵੱਡੀ ਮਾਤਰਾ 'ਚ ਫੜਿਆ ਸ਼ਰਾਬ ਦਾ ਜਖੀਰਾ
ਹਾਟ ਸਪਾਟ ਏਰੀਆ 'ਚ ਤਿੰਨ ਪੱਧਰੀ ਸੁਰੱਖਿਆ
ਜ਼ਿਲਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜੋ ਹਾਟ ਸਪਾਟ ਅਤੇ ਕੰਟੇਨਮੈਂਟ ਜ਼ੋਨ ਹਨ, ਉਨ੍ਹਾਂ 'ਚ ਸੁਰੱਖਿਆ ਹੋਰ ਵੀ ਸਖਤ ਕਰ ਦਿੱਤੀ ਜਾਵੇਗੀ। ਇਥੇ ਨਿਗਰਾਨੀ ਲਈ ਤਿੰਨ ਪੱਧਰੀ ਸੁਰੱਖਿਆ ਤਾਇਨਾਤ ਹੈ। ਹੈਲਥ, ਪੁਲਸ ਅਤੇ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਲਗਾਈਆਂ ਗਈਆਂ ਹਨ। ਪ੍ਰਸ਼ਾਸਨ ਮੁਤਾਬਕ 16 ਹਾਟ ਸਪਾਟ ਅਤੇ ਕੰਟੇਨਮੈਂਟ ਜ਼ੋਨ 'ਚ ਢਿੱਲ ਨਹੀਂ ਦਿੱਤੀ ਜਾ ਸਕਦੀ। 1600 ਪੁਲਸ ਕਰਮਚਾਰੀਆਂ ਦੀ ਮਦਦ ਲਈ 1000 ਵਾਲੰਟੀਅਰਸ ਨੂੰ ਲਗਾਇਆ ਗਿਆ ਹੈ. ਇਨ੍ਹਾਂ ਨੂੰ ਪੁਲਸ ਕਰਮਚਾਰੀਆਂ ਅਤੇ ਆਮ ਜਨਤਾ ਤੋਂ ਵੱਖ ਦਿਖਾਉਣ ਲਈ ਵਿਸ਼ੇਸ਼ ਟੀ-ਸ਼ਰਟ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਨੂੰ ਪੁਲਸ ਲਾਈਨ 'ਚ ਵਿਸ਼ੇਸ ਟ੍ਰੇਨਿੰਗ ਦੇਣ ਤੋਂ ਬਾਅਦ ਪੁਲਸ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਲਗਾਇਆ ਜਾਵੇਗਾ, ਜੋਕਿ 24 ਘੰਟੇ ਡਿਊਟੀ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ : ਕੈਪਟਨ ਦੇ ਠੇਕੇ ਖੋਲ੍ਹਣ ਦੀ ਮੰਗ 'ਤੇ ਭਖੀ ਸਿਆਸਤ, 'ਆਪ' ਅਤੇ ਅਕਾਲੀ ਦਲ ਨੇ ਚੁੱਕੇ ਸਵਾਲ
ਪੰਜਾਬ ਵਿਚ ਕੋਰੋਨਾ ਨੂੰ ਹਰਾਉਣ ਵਾਲੇ 21 ਫੀਸਦੀ ਬਜ਼ੁਰਗ
NEXT STORY