ਜਲੰਧਰ (ਸੋਨੂੰ)—ਇਥੋਂ ਦੇ ਸਿਵਲ ਹਸਪਤਾਲ 'ਚ ਨਰਸਾਂ ਨੇ ਅੱਜ ਐੱਮ. ਐੱਸ. ਦਫਤਰ ਦੇ ਬਾਹਰ ਧਰਨਾ ਦਿੱਤਾ। ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀਆਂ ਸਹੂਲਤਾਂ ਨਾ ਮਿਲਣ ਦੇ ਕਾਰਨ ਅੱਜ ਨਰਸਿੰਗ ਸਟਾਫ, ਚੌਥਾ ਦਰਜਾ ਕਰਮਚਾਰੀ, ਠੇਕੇ 'ਤੇ ਰੱਖਿਆ ਸਟਾਫ, ਟਰਾਮਾ ਸਟਾਫ ਨੇ ਸਰਕਾਰ ਅਤੇ ਸਿਵਲ ਐੱਮ. ਐੱਸ. ਖਿਲਾਫ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ ਉਹ ਸਾਰਾ ਦਿਨ ਕੋਰੋਨਾ ਦੇ ਮਰੀਜ਼ਾਂ ਦੇ ਕੋਲ ਹੀ ਰਹਿੰਦੇ ਹਨ, ਇਸ ਦੇ ਬਾਵਜੂਦ ਸਾਨੂੰ ਕੋਈ ਪੀ. ਪੀ. ਕਿੱਟ ਨਹੀਂ ਦਿੱਤੀ ਗਈ। ਉਥੇ ਹੀ ਚੌਥਾ ਦਰਜਾ ਸਟਾਫ ਨੇ ਕਿਹਾ ਮਰੀਜ਼ ਦੇ ਕੋਲ ਜਾ ਕੇ ਵੀ ਸਾਨੂੰ ਹੀ ਸਾਰੀ ਸਫਾਈ ਕਰਨੀ ਪੈਂਦੀ ਹੈ। ਐੱਮ. ਐੱਸ. ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ।
ਉਨ੍ਹਾਂ ਨੇ ਕਿਹਾ ਕਿ ਸਾਰਿਆਂ ਹਰ ਪੱਧਰ 'ਤੇ ਕਿੱਟ ਮਿਲਣੀ ਚਾਹੀਦੀ ਹੈ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਇਕ ਸਟਾਫ ਨਰਸ ਨੇ ਦੱਸਿਆ ਕਿ ਸਾਨੂੰ ਕਿਹਾ ਜਾਂਦਾ ਹੈ ਕਿ ਜੇਕਰ ਸ਼ੱਕੀ ਮਰੀਜ਼ ਕੋਈ ਆਉਂਦਾ ਹੈ ਤਾਂ ਉਸ ਦਾ ਸਿਰਫ ਗਾਊਨ ਪਾ ਕੇ ਹੀ ਇਲਾਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਵੀ ਛਾਬੜਾ ਦੇ ਸੈਂਪਲ ਅਸੀਂ ਬਿਨਾਂ ਕਿੱਟ ਪਾ ਕੇ ਲਏ ਸਨ, ਜਿਸ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਕਿੱਟ ਮੁਹੱਈਆ ਨਾ ਕਰਵਾ ਕੇ ਸਾਡੇ ਨਾਲ ਵੱਡੀ ਲਾਪਰਵਾਹੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਵੀ. ਆਈ. ਪੀ. ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਪਰ ਸਟਾਫ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਮਰੀਜ਼ਾਂ ਲਈ ਐੱਲ.ਸੀ.ਡੀਜ਼. ਤੱਕ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਦਕਿ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਮਰੀਜ਼ਾਂ ਦਾ ਇਲਾਜ ਬਿਨਾਂ ਕਿੱਟ ਦੇ ਕਰੋ। ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਠੇਕੇ 'ਤੇ ਰੱਖੇ ਗਏ ਹੋ ਅਤੇ ਤੁਹਾਨੂੰ ਕੋਈ ਕਿੱਟ ਨਹੀਂ ਦਿੱਤੀ ਜਾਵੇਗੀ।
ਕੋਰੋਨਾ ਵਾਇਰਸ : ਆਖਰ ਮੌਤ ਤੋਂ ਬਾਅਦ ਸਸਕਾਰ ਦਾ ਡਰ ਕਿਉਂ?
NEXT STORY