ਜਲੰਧਰ (ਰੱਤਾ, ਵਿਕਰਮ) — ਜਲੰਧਰ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਜਲੰਧਰ 'ਚ ਅੱਜ ਚੌਥੀ ਮੌਤ ਹੋ ਗਈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬਸਤੀ ਦਾਨਿਸ਼ਮੰਦਾਂ ਦੀ ਰਹਿਣ ਵਾਲੀ 50 ਸਾਲਾ ਮਹਿਲਾ ਨੂੰ ਸਾਹ ਲੈਣ 'ਚ ਤਕਲੀਫ ਹੋਣ ਦੇ ਚਲਦਿਆਂ 27 ਅਪ੍ਰੈਲ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ: ਵੱਡੀ ਲਾਪਰਵਾਹੀ, ਪਾਜ਼ੇਟਿਵ ਮਰੀਜ਼ ਨੂੰ ਨੈਗੇਟਿਵ ਕਹਿ ਕੇ ਭੇਜਿਆ ਘਰ, ਦੇਰ ਰਾਤ ਮੁੜ ਸੱਦਿਆ ਹਸਪਤਾਲ
ਇਹਤਿਆਤ ਦੇ ਤੌਰ 'ਤੇ 'ਕੋਰੋਨਾ' ਦੀ ਜਾਂਚ ਨੂੰ ਲੈ ਕੇ ਡਾਕਟਰਾਂ ਵੱਲੋਂ ਉਕਤ ਮਹਿਲਾ ਦੇ ਸੈਂਪਲ ਲਏ ਗਏ ਸਨ ਅਤੇ ਰਿਪੋਰਟ ਆਉਣ ਤੋਂ ਪਹਿਲਾਂ ਹੀ ਮਹਿਲਾ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਉਸ ਦੇ 'ਕੋਰੋਨਾ ਟੈਸਟ' ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਇਥੇ ਦੱਸ ਦੇਈਏ ਕਿ ਅੱਜ ਮਿਲੇ ਇਸ ਪਾਜ਼ੇਟਿਵ ਕੇਸ ਨੂੰ ਲੈ ਕੇ ਜਲੰਧਰ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 86 ਹੋ ਗਈ ਹੈ, ਜਦਕਿ ਇਹ ਜਲੰਧਰ 'ਚ ਚੌਥੀ ਮੌਤ ਹੈ। ਇਸ ਦੇ ਨਾਲ ਹੀ ਪੰਜਾਬ 'ਚ ਮੌਤਾਂ ਦਾ ਅੰਕੜਾ 20 ਤੱਕ ਪੁੱਜ ਗਿਆ ਹੈ।
ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਹੁਸ਼ਿਆਰਪੁਰ ਦੇ ਨੌਜਵਾਨ ਦੀ ਦੁਬਈ 'ਚ ਮੌਤ
ਪੰਜਾਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 375 ਤੱਕ ਪਹੁੰਚਿਆ
ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁੱਲ 375 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ 'ਚ ਕੋਰੋਨਾ ਵਾਇਰਸ ਦੇ 86, ਮੋਹਾਲੀ 'ਚ 73, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 22, ਲੁਧਿਆਣਾ 'ਚ 29, ਅੰਮ੍ਰਿਤਸਰ 'ਚ 14, ਮਾਨਸਾ 'ਚ 13, ਪਟਿਆਲਾ 'ਚ 63, ਹੁਸ਼ਿਆਰਪੁਰ 'ਚ 11, ਤਰਨਾਰਨ 8 ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 5, ਸੰਗਰੂਰ 'ਚ 4, ਬਰਨਾਲਾ 'ਚ 2, ਫਗਵਾੜਾ 3 ਕਪੂਰਥਲਾ 3, ਫਤਿਹਗੜ੍ਹ ਸਾਹਿਬ 'ਚ 2, ਬਠਿੰਡਾ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ:''ਪੁਲਸ'' ਸਟਿੱਕਰਾਂ ਬਾਰੇ ਸ਼ਿਕਾਇਤ ਕਰਨੀ ਪਈ ਮਹਿੰਗੀ, ਥਾਣੇ ਜਾਂਦਿਆਂ ਦਾ ਚਾੜ੍ਹਿਆ ਕੁਟਾਪਾ
ਪੰਜਾਬ ਸਰਕਾਰ ਦੇ ਯਤਨਾਂ ਸਦਕਾ ਰਾਜਸਥਾਨ 'ਚ ਫਸੇ ਜਲੰਧਰ ਦੇ ਮਜ਼ਦੂਰ ਪਰਤੇ ਵਾਪਸ
NEXT STORY