ਜਲੰਧਰ (ਦੀਪਕ) — ਪੰਜਾਬ 'ਚ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਤੋਂ ਪੂਰੇ ਸੂਬੇ 'ਚ ਕਰਫਿਊ ਲਗਾ ਦਿੱਤਾ ਗਿਆ ਹੈ, ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਕਰਫਿਊ ਲੱਗਣ ਤੋਂ ਬਾਅਦ ਹਰ ਜ਼ਿਲੇ ਦੀ ਪੁਲਸ ਪੁਰੀ ਤਰ੍ਹਾਂ ਸਖਤੀ ਵਰਤ ਰਹੀ ਹੈ। ਕਰਫਿਊ ਦੌਰਾਨ ਤਸਵੀਰਾਂ 'ਚ ਦੇਖੋ ਦੋਆਬਾ ਦੇ ਹਾਲਾਤ
ਜਲੰਧਰ ਦੀਆਂ ਤਸਵੀਰਾਂ
ਕਰਫਿਊ ਲੱਗਣ ਤੋਂ ਬਾਅਦ ਜਲੰਧਰ ਦੀ ਪੁਲਸ ਵੀ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ। ਕਰਫਿਊ ਲੱਗਣ ਦੇ ਬਾਵਜੂਦ ਵੀ ਜਿਹੜੇ ਲੋਕ ਬਿਨਾਂ ਕਿਸੇ ਵਜ੍ਹਾ ਤੋਂ ਘਰੋਂ ਨਿਕਲ ਰਹੇ ਹਨ, ਉਨ੍ਹਾਂ ਨੂੰ ਪੁਲਸ ਸਖਤੀ ਨਾਲ ਰਸਤਿਆਂ 'ਚੋਂ ਆਪਣੇ ਘਰਾਂ 'ਚ ਵਾਪਸ ਭੇਜ ਰਹੀ ਹੈ। ਕਰਫਿਊ 'ਚ ਪੁਲਸ ਵੱਲੋਂ ਆਟੋਜ਼ 'ਚ ਲਾਊਡ ਸਪੀਕਰ ਲਗਾ ਕੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕਰ ਰਹੇ ਹਨ।
ਜਲੰਧਰ 'ਚ ਸਵੇਰੇ-ਸਵੇਰੇ ਘਰੋਂ ਦਵਾਈ ਲੈਣ ਅਤੇ ਹੋਰ ਸਾਮਾਨ ਲੈਣ ਨਿਕਲੇ ਲੋਕ ਜਨਤਾ ਨੂੰ ਸੁਰੱਖਿਆ ਦੇਣ ਵਾਲੀ ਪੁਲਸ ਕਰਮਚਾਰੀਆਂ ਨਾਲ ਉਲਝ ਗਏ ਅਤੇ ਪੁਲਸ ਵਾਲਿਆਂ ਨੂੰ ਇਹ ਕਹਿੰਦੇ ਨਜ਼ਰ ਆਏ ਕਿ ਕਰਫਿਊ 'ਚ ਆਖਿਰ ਉਹ ਕਿੱਥੇ ਜਾਣ। ਕਰਫਿਊ 'ਚ ਪੁਲਸ ਵੱਲੋਂ ਆਟੋਜ਼ 'ਚ ਲਾਊਡ ਸਪੀਕਰ ਲਗਾ ਕੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕਰ ਰਹੇ ਹਨ।
ਕਪੂਰਥਲਾ ਦੀਆਂ ਸੜਕਾਂ 'ਤੇ ਪਸਰਿਆ ਸੰਨਾਟਾ
ਕਪੂਰਥਲਾ (ਵਿਪਨ)— ਕਰਫਿਊ ਦੌਰਾਨ ਕਪੂਰਥਲਾ 'ਚ ਵੀ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਪੁਲਸ ਵੱਲੋਂ ਸਖਤੀ ਨਾਲ ਇੰਤਜ਼ਾਮ ਕੀਤੇ ਗਏ ਹਨ। ਥਾਂ-ਥਾਂ 'ਤੇ ਨਾਕੇ ਲਗਾ ਕੇ ਪੁਲਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਘਰੋਂ ਬਿਨਾਂ ਵਜ੍ਹਾ ਨਿਕਲਣ 'ਤੇ ਲੋਕਾਂ ਨੂੰ ਮੁੜ ਵਾਪਸ ਘਰਾਂ ਵੱਲ ਭੇਜ ਰਹੀ ਹੈ।
ਗੜ੍ਹਸ਼ੰਕਰ ਦੀਆਂ ਤਸਵੀਰਾਂ
ਗੜ੍ਹਸ਼ੰਕਰ (ਸ਼ੋਰੀ)— ਕਰਫਿਊ ਦੌਰਾਨ ਗੜ੍ਹਸ਼ੰਕਰ 'ਚ ਵੀ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਵੱਲੋਂ ਸਖਤੀ ਨਾਲ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਇਲਾਵਾ ਵੱਖ-ਵੱਖ ਟੀਮਾਂ ਵੱਲੋਂ ਗੜ੍ਹਸ਼ੰਕਰ ਵਿਖੇ ਮੁਹੱਲਿਆਂ 'ਚ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।
ਹੁਸ਼ਿਆਰਪੁਰ 'ਚ ਛਾਇਆ ਸੰਨਾਟਾ
ਹੁਸ਼ਿਆਰਪੁਰ (ਅਮਰੀਕ)— ਕਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੇ ਦੂਜੇ ਦਿਨ ਅੱਜ ਹੁਸ਼ਿਆਰਪੁਰ ਦੇ ਬਾਜ਼ਾਰਾਂ ਚ ਪੂਰੀ ਤਰ੍ਹਾਂ ਬੇਰੌਣਕੀ ਰਹੀ ਅਤੇ ਜ਼ਿਆਦਾਤਰ ਲੋਕ ਘਰਾਂ ਦੇ ਅੰਦਰ ਹੀ ਨਜ਼ਰ ਆਏ।
ਇਸ ਦੌਰਾਨ ਜਿਹੜੇ ਲੋਕ ਬਿਨਾਂ ਕਿਸੇ ਕੰਮਕਾਜ ਤੋਂ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਹੇ ਸਨ, ਉਨ੍ਹਾਂ 'ਤੇ ਪੁਲਸ ਵੱਲੋਂ ਸਖਤੀ ਵਰਤਦਿਆਂ ਹੋਇਆਂ ਉਨ੍ਹਾਂ ਨੂੰ ਥਾਣੇ ਅੰਦਰ ਡੱਕਿਆ ਗਿਆ ਅਤੇ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਨੂੰ ਛੱਡਿਆ ਗਿਆ ਮੀਡੀਆ ਰਾਹੀਂ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰਦੇ ਹੋਏ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜੋ ਅਹਿਤਿਆਤ ਵਰਤਣ ਦੀ ਅਪੀਲ ਕੀਤੀ ਗਈ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਅਮਲ 'ਚ ਲਿਆਂਦਾ ਜਾਵੇ।
ਦੁਨੀਆ ਭਰ 'ਚ ਕੋਰੋਨਾ ਨਾਲ 16000 ਤੋਂ ਵੱਧ ਮੌਤਾਂ
ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦੁਨੀਆ ਭਰ 'ਚ ਕੋਰੋਨਾ ਕਾਰਨ ਲਗਭਗ 16000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ 'ਚ ਹੁਣ ਤਕ 10 ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਪੰਜਾਬ 'ਚ ਹੁਣ ਤੱਕ 1 ਦੀ ਮੌਤ ਹੋ ਚੁੱਕੀ ਹੈ ਅਤੇ 29 ਪਾਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਪੰਜਾਬ 'ਚ ਕੋਰੋਨਾ ਦਾ ਜ਼ਿਆਦਾਤਰ ਪਾਜ਼ੀਟਿਵ ਮਰੀਜ਼ ਉਹੀ ਹਨ, ਜਿਹੜੇ ਇਟਲੀ ਤੋਂ ਪਰਤੇ ਬਜ਼ੁਰਗ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਸਨ। ਪੰਜਾਬ ਸਰਕਾਰ ਨੇ ਕੋਰੋਨਾ ਦੇ ਮਾਰੂ ਪ੍ਰਭਾਵ ਨੂੰ ਰੋਕਣ ਲਈ ਸੂਬੇ 'ਚ ਅਣਮਿੱਥੇ ਸਮੇਂ ਲਈ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਕਰਫਿਊ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਪੁਲਸ ਨੂੰ ਸਖਤ ਹੁਕਮ ਦਿੱਤੇ ਗਏ ਹਨ।
ਖਹਿਰਾ ਵਲੋਂ 'ਕੋਰੋਨਾ ਟੈਸਟ' ਕਰਾਏ ਜਾਣ ਦੀ ਮੰਗ 'ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
NEXT STORY