ਕਪੂਰਥਲਾ (ਵਿਪਨ ਮਹਾਜਨ)— ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੇ ਬਾਅਦ ਅੱਜ ਪੰਜਾਬ 'ਚ ਸਰਕਾਰੀ ਬੱਸਾਂ ਚੱਲਣ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਕਪੂਰਛਲਾ ਦੇ 6 ਰੂਟਾਂ ਲਈ ਬੱਸਾਂ ਚਲਣ ਦੀ ਆਗਿਆ ਮਿਲੀ ਸੀ। ਕਪੂਰਥਲਾ ਬੱਸ ਸਟੈਂਡ 'ਤੇ ਸ਼ੁਰੂ ਹੋਈ ਬੱਸ ਸੇਵਾ ਦੌਰਾਨ ਕਪੂਰਥਲਾ ਬੱਸ ਸਟੈਂਡ 'ਤੇ ਵਿਰਲੀ-ਵਿਰਲੀ ਸਵਾਰੀ ਹੀ ਨਜ਼ਰ ਆਈ ਅਤੇ ਬੱਸਾਂ 'ਚ ਕਿਤੇ ਵੀ ਭੀੜ ਨਹੀਂ ਦਿਖਾਈ ਦਿੱਤੀ। ਪੀ. ਆਰ. ਟੀ. ਸੀ ਦੇ ਜੀ. ਐੱਮ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੱਸਾਂ ਆਪਣੇ-ਆਪਣੇ ਰੂਟ 'ਤੇ ਚੱਲ ਰਹੀਆਂ ਹਨ।
ਫਿਲਹਾਲ ਕਪੂਰਥਲਾ ਤੋਂ 6 ਰੂਟ ਚਲਾਏ ਗਏ ਹਨ। ਇਨ੍ਹਾਂ ਰੂਟਾਂ 'ਤੇ ਸਵੇਰ ਤੋਂ ਹੀ ਬੱਸਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਪੂਰਥਲਾ ਤੋਂ ਜਲੰਧਰ, ਕਪੂਰਥਲਾ ਤੋਂ ਤਰਨਤਾਰਨ, ਕਪੂਰਥਲਾ ਤੋਂ ਅੰਮ੍ਰਿਤਸਰ, ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਤੋਂ ਕਰਤਾਰਪੁਰ ਲਈ ਬੱਸਾਂ ਚੱਲੀਆਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਬੱਸਾਂ ਨੂੰ ਪੂਰੀ ਤਰ੍ਹਾਂ ਨਾਲ ਸੈਨੀਟਾਈਜ਼ ਕੀਤਾ ਗਿਆ ਹੈ ਅਤੇ ਕਡੰਕਟਰ ਦੀ ਪੂਰੀ ਡਿਊਟੀ ਹੈ ਕਿ ਬੱਸਾਂ 'ਚ ਸਵਾਰੀ ਦੇ ਚੜ੍ਹਣ ਤੋਂ ਪਹਿਲਾਂ ਉਸ ਨੂੰ ਸੈਨੇਟਾਈਜ਼ ਕਰੇ ਅਤੇ ਬਿਨਾਂ ਮਾਸਕ ਪਹਿਨੇ ਕੋਈ ਸਵਾਰੀ ਨਾ ਚੜ੍ਹੇ। ਉਨ੍ਹਾਂ ਦੱਸਿਆ ਕਿ ਸਵਾਰੀਆਂ ਲਈ ਮਾਸਕ ਦੀ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ।
ਲਾਕਡਾਊਨ ਇੰਟਰ-ਸਟੇਟ ਮੈਰਿਜ: ਫਰੀਦਕੋਟ ਦਾ ਮੁੰਡਾ ਰਾਜਸਥਾਨ ਤੋਂ ਵਿਆਹ ਕੇ ਲਿਆਇਆ ਲਾੜੀ
NEXT STORY