ਅੰਮ੍ਰਿਤਸਰ, (ਵੜੈਚ)- ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ 2 ਮਹੀਨੇ ਤੋਂ ਤਨਖਾਹ ਨਾ ਮਿਲਣ ਅਤੇ ਲੁਧਿਆਣਾ ਨਗਰ ਨਿਗਮ ਦੇ ਡਰਾਈਵਰ 'ਤੇ ਹੋਈ ਧੱਕੇਸ਼ਾਹੀ ਸਬੰਧੀ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਚੇਅਰਮੈਨ ਸੁਰਿੰਦਰ ਟੋਨਾ, ਪ੍ਰਧਾਨ ਕਮਲ ਨਾਹਰ, ਜਨਰਲ ਸਕੱਤਰ ਹਰਬੰਸ ਲਾਲ ਤੇ ਸੀਨੀਅਰ ਵਾਈਸ ਪ੍ਰਧਾਨ ਸੁਰਿੰਦਰ ਸੋਨੂੰ ਵੱਲੋਂ ਕੀਤੀ ਗਈ। ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਬਹੁਤ ਸਮੇਂ ਤੋਂ ਚੱਲਦੀਆਂ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਕੀਤਾ ਗਿਆ। ਤਨਖਾਹ ਸਮੇਂ ਸਿਰ ਨਾ ਮਿਲਣ, ਐੱਲ. ਆਈ. ਸੀ. ਤੇ ਬੈਂਕ ਲੋਨ ਦੀਆਂ ਕਿਸ਼ਤ ਸਮੇਂ ਸਿਰ ਜਮ੍ਹਾ ਨਾ ਹੋਣੀਆਂ, ਪਾਰਕਿੰਗ ਵਿਚ ਸੀ. ਸੀ. ਟੀ. ਵੀ. ਕੈਮਰੇ ਦਾ ਪ੍ਰਬੰਧ ਨਾ ਹੋਣਾ, ਦੂਸਰੀ ਮੰਜ਼ਿਲ 'ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣਾ, ਇਸ ਤਰ੍ਹਾਂ ਦੀਆਂ ਕਈ ਮੁਸ਼ਕਿਲਾਂ ਜਿਨ੍ਹਾਂ ਤੋਂ ਨਗਰ ਨਿਗਮ ਮੁਲਾਜ਼ਮ ਲੰਬੇ ਸਮੇਂ ਤੋਂ ਪ੍ਰੇਸ਼ਨ ਹੁੰਦੇ ਆ ਰਹੇ ਹਨ। ਚੇਅਰਮੈਨ ਸੁਰਿੰਦਰ ਟੋਨਾ ਨੇ ਦੱਸਿਆ ਕਿ 30 ਜੁਲਾਈ ਨੂੰ ਲੁਧਿਆਣਾ ਨਗਰ ਨਿਗਮ ਵਿਚ ਤਾਇਨਾਤ ਡਰਾਈਵਰ ਨੂੰ ਕੁਝ ਲੋਕਾਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਪਰ ਪੁਲਸ ਨੇ ਅੱਜ ਤੱਕ ਦੋਸ਼ੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਮੋਰਚੇ ਦੇ ਪ੍ਰਧਨ ਕਮਲ ਨਾਹਰ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਇਸ ਘਟਨਾ ਦੀ ਨਿੰਦਾ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਉਪਰ ਤੁਰੰਤ ਕਾਰਵਾਈ ਕੀਤੀ ਜਾਵੇ, ਜੇਕਰ ਜ਼ਖਮੀ ਮੁਲਾਜ਼ਮ ਨੂੰ ਇਨਸਾਫ ਨਹੀਂ ਮਿਲਦਾ ਤਾਂ ਇਸ ਦੇ ਰੋਸ ਵਜੋਂ ਪੂਰੇ ਪੰਜਾਬ ਵਿਚ ਬੰਦ ਦਾ ਸੱਦਾ ਦੇ ਕੇ ਕੰਮਕਾਜ ਠੱਪ ਰੱਖਿਆ ਜਾਵੇਗਾ।
ਸਾਂਝਾ ਸੰਘਰਸ਼ ਮੋਰਚੇ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਮੁਲਾਜ਼ਮਾਂ ਦੀਆਂ ਬਣਦੀਆਂ 2 ਮਹੀਨੇ ਦੀਆਂ ਤਨਖਾਹਾਂ ਜਲਦ ਤੋਂ ਜਲਦ ਜਾਰੀ ਕੀਤੀਆਂ ਜਾਣ, ਨਹੀਂ ਤਾਂ ਮੋਰਚਾ ਸੰਘਰਸ਼ ਛੇੜਨ ਲਈ ਮਜਬੂਰ ਹੋਵੇਗਾ। ਸੁਰਿੰਦਰ ਸੋਨੂੰ ਨੇ ਕਿਹਾ ਕਿ ਜੋ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆ ਗਿਆ ਕਿ ਸ਼ਨੀਵਾਰ ਅਤੇ ਐਤਵਾਰ ਗਜ਼ਟਿਡ ਛੁੱਟੀ ਹੋਣ ਕਾਰਨ ਕੋਈ ਵੀ ਦਫਤਰ ਨਹੀਂ ਖੋਲ੍ਹਿਆ ਜਾਵੇਗਾ, ਬਹੁਤ ਹੀ ਸ਼ਲਾਘਾਯੋਗ ਹੈ।
ਇਸ ਮੌਕੇ ਨਰਿੰਦਰ ਗੋਲਡੀ, ਅਮਰਜੀਤ ਪੇੜਾ, ਦਵਿੰਦਰ ਰਾਜਾ, ਲਕਸ਼ਮਨ ਪਾਲ, ਅਭਿਸ਼ੇਕ ਸ਼ਰਮਾ, ਮਹੇਸ਼ ਅਟਵਾਲ, ਵਿੱਕੀ ਬਾਬਾ, ਰਾਜੇਸ਼ ਕੁਮਾਰ, ਅਸ਼ੋਕ ਕੁਮਾਰ, ਪ੍ਰਦੀਪ ਕੁਮਾਰ, ਜੋਗਿੰਦਰ ਕੰਬੋਜ, ਸੁੱਚਾ ਸਿੰਘ, ਮਨੀਸ਼ ਮੁੰਨਾ, ਕਰਨ ਮੱਟੂ, ਨਵਦੀਪ ਸਿੰਘ ਆਦਿ ਮੌਜੂਦ ਸਨ।
ਖੱਟੜ ਸਰਕਾਰ ਬਣਨ 'ਤੇ ਹਰਿਆਣਾ 'ਚ 370 ਕੁੜੀਆਂ ਗਾਇਬ ਹੋਈਆਂ : ਆਰੀਆ
NEXT STORY