ਅਬੋਹਰ(ਸੁਨੀਲ, ਰਹੇਜਾ)—ਸੀਨੀਅਰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਨੇ ਪੁਲਸ ਨਾਲ ਮਾਰਕੁੱਟ ਕਰਨ ਦੇ ਦੋਸ਼ ਵਿਚ 3 ਦੋਸ਼ੀਆਂ ਨੂੰ ਸਬੂਤਾਂ ਦੀ ਘਾਟ 'ਚ ਬਰੀ ਕੀਤਾ। ਜਾਣਕਾਰੀ ਅਨੁਸਾਰ ਨਗਰ ਥਾਣਾ ਪੁਲਸ ਦੇ ਸਿਪਾਹੀ ਰਾਕੇਸ਼ ਕੁਮਾਰ ਨੇ ਹੋਮਗਾਰਡ ਦੇ ਜਵਾਨ ਦਲਵੀਰ ਸਿੰਘ ਦੇ ਨਾਲ ਰਾਣੀ ਝਾਂਸੀ ਮਾਰਕੀਟ ਵਿਚ ਮਾਰਕੁੱਟ ਕਰਨ ਦੇ ਦੋਸ਼ 'ਚ ਰਾਹੁਲ ਅੱਤੇਵਾਲਾ ਪੁੱਤਰ ਰਾਮ ਜੀਵਨ ਵਾਸੀ ਜਸਵੰਤ ਨਗਰ, ਰਾਜਨ ਪੁੱਤਰ ਇੰਦਰਮੋਹਨ ਵਾਸੀ ਸੰਤ ਨਗਰੀ, ਸਾਹਿਲ ਊਰਫ ਕਾਕਾ ਚੌਹਾਨ ਪੁੱਤਰ ਅਨੂਪ ਕੁਮਾਰ ਵਾਸੀ ਈਦਗਾਹ ਬਸਤੀ ਖਿਲਾਫ ਮਾਮਲਾ ਦਰਜ ਕੀਤਾ ਸੀ। ਤਿੰਨੇ ਦੋਸ਼ੀ ਆਪਣੇ ਵਕੀਲ ਸੰਦੀਪ ਬਜਾਜ ਤੇ ਨਵਦੀਪ ਸਿੰਘ ਫੈਜ਼ ਕੋਠੀ ਦੇ ਮਾਧਿਅਮ ਨਾਲ ਅਦਾਲਤ ਤੋਂ ਜ਼ਮਾਨਤ ਕਰਵਾ ਕੇ ਅਦਾਲਤ ਵਿਚ ਪੇਸ਼ ਹੋਏ। ਸੀਨੀਅਰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ 'ਚ ਸਰਕਾਰੀ ਵਕੀਲ ਵੱਲੋਂ ਆਪਣੀ ਦਲੀਲਾਂ ਪੇਸ਼ ਕੀਤੀਆਂ ਗਈਆਂ। ਦੂਜੇ ਪਾਸੇ ਰਾਹੁਲ, ਰਾਜਨ, ਸਾਹਿਲ ਦੇ ਵਕੀਲ ਸੰਦੀਪ ਬਜਾਜ ਤੇ ਨਵਦੀਪ ਸਿੰਘ ਫੈਜ਼ ਕੋਠੀ ਨੇ ਆਪਣੀ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਅਦਾਲਤ ਨੇ ਤਿੰਨਾਂ ਨੂੰ ਬਰੀ ਕਰਨ ਦੇ ਆਦੇਸ਼ ਜਾਰੀ ਕੀਤੇ।
ਯੁਵਾ ਪਰਿਵਾਰ ਸੇਵਾ ਕਮੇਟੀ ਦੇ ਪੈਰੋਕਾਰਾਂ ਅਤੇ ਸਤਿਕਾਰ ਕਮੇਟੀ ਵਿਚਕਾਰ 'ਘਮਾਸਾਨ'
NEXT STORY