ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੋਮਵਾਰ 15 ਫਰਵਰੀ ਤੋਂ 6 ਫਿਜ਼ੀਕਲ ਅਦਾਲਤਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਇਸ ਦੇ ਹੁਕਮ ਸ਼ੁੱਕਰਵਾਰ ਨੂੰ ਰਜਿਸਟਰਾਰ ਦਫ਼ਤਰ ਵੱਲੋਂ ਜਾਰੀ ਹੋ ਗਏ ਹਨ। ਸੋਮਵਾਰ ਨੂੰ ਮੁੱਖ ਜੱਜ ਦੀ ਅਦਾਲਤ 'ਚ ਵੀ ਫਿਜ਼ੀਕਲ ਹੇਅਰਿੰਗ ਹੋਵੇਗੀ। ਮੁੱਖ ਜੱਜ ਅਤੇ ਜੱਜ ਅਰੁਲ ਪੱਲੀ ਦੀ ਡਬਲ ਬੈਂਚ ਅਤੇ ਜੱਜ ਹਰੀ ਪਾਲ ਵਰਮਾ, ਜੱਜ ਅਨੁਪਿੰਦਰ ਸਿੰਘ ਗਰੇਵਾਲ, ਜੱਜ ਹਰਮਿੰਦਰ ਸਿੰਘ ਮਦਾਨ, ਜੱਜ ਅਰੁਣ ਮੋਂਗਾ ਅਤੇ ਜੱਜ ਅਲਕਾ ਸਰੀਨ ਦੀ ਅਦਾਲਤ ਜੱਜ ਵੀ ਫਿਜ਼ੀਕਲ ਹੇਅਰਿੰਗ ਹੋਵੇਗੀ।
ਇੱਥੇ ਵੀ ਹੋਵੇਗੀ ਸ਼ੁਰੂ
ਮੰਗਲਵਾਰ ਨੂੰ ਜੱਜ ਜਸਵੰਤ ਸਿੰਘ ਅਤੇ ਜੱਜ ਸੰਤ ਪ੍ਰਕਾਸ਼ ’ਤੇ ਆਧਾਰਿਤ ਡਬਲ ਬੈਂਚ, ਜੱਜ ਰਾਜਮੋਹਨ ਸਿੰਘ, ਜੱਜ ਜੈਸ਼ਰੀ ਠਾਕੁਰ, ਜੱਜ ਦੀਪਕ ਸਿਬਲ, ਜੱਜ ਸੁਧੀਰ ਮਿੱਤਲ ਅਤੇ ਜੱਜ ਹਰਸਿਮਰਨ ਸਿੰਘ ਸੇਠੀ ਦੀਆਂ ਅਦਾਲਤਾਂ ਜੱਜ ਵੀ ਫਿਜ਼ੀਕਲ ਹੇਅਰਿੰਗ ਹੋਵੇਗੀ। ਬੁੱਧਵਾਰ ਨੂੰ ਜੱਜ ਰਾਜਨ ਗੁਪਤਾ ਅਤੇ ਜੱਜ ਕਰਮਜੀਤ ਸਿੰਘ ਦੇ ਬੈਂਚ ਅਤੇ ਜੱਜ ਸੁਦੀਪ ਅਹਲੂਵਾਲੀਆ, ਜੱਜ ਹਰਿੰਦਰ ਸਿੰਘ, ਜੱਜ ਬੀ.ਐੱਸ. ਵਾਲੀਆ, ਜੱਜ ਗਿਰੀਸ਼ ਅਗਨੀਹੋਤਰੀ ਅਤੇ ਜੱਜ ਮੀਨਾਕਸ਼ੀ ਮੇਹਿਤਾ ਦੀ ਅਦਾਲਤ ਜੱਜ ਫਿਜ਼ੀਕਲ ਹੇਅਰਿੰਗ ਹੋਵੇਗੀ।
ਵੀਰਵਾਰ ਨੂੰ ਜੱਜ ਅਜੈ ਤਿਵਾੜੀ ਅਤੇ ਜੱਜ ਰਾਜੇਸ਼ ਭਾਰਦਵਾਜ ਦੀ ਬੈਂਚ ਅਤੇ ਜੱਜ ਅਮੋਲ ਰਤਨ ਸਿੱਧੂ, ਜੱਜ ਰਾਜਬੀਰ ਸ਼ੇਹਰਾਵਤ, ਜੱਜ ਮਹਾਬੀਰ ਸਿੰਘ ਸਿੱਧੂ, ਜੱਜ ਸੁਵੀਰ ਸਹਿਗਲ ਅਤੇ ਜੱਜ ਗੁਰਪ੍ਰੀਤ ਸਿੰਘ ਨਗਰੀ ਦੀਆਂ ਅਦਾਲਤਾਂ 'ਚ ਫਿਜ਼ੀਕਲ ਹੇਅਰਿੰਗ ਹੋਵੇਗੀ। ਸ਼ੁੱਕਰਵਾਰ ਨੂੰ ਜੱਜ ਜਤਿੰਦਰ ਚੁਹਾਨ ਅਤੇ ਜੱਜ ਵਿਵੇਕ ਪੁਰੀ ਦੀ ਬੈਂਚ ਵਿਚ ਅਤੇ ਜੱਜ ਲੀਜਾ ਗਿੱਲ, ਜੱਜ ਅਨਿਤ ਕਸ਼ੇਤਰਪਾਲ, ਜੱਜ ਲਲਿਤ ਬੱਤਰਾ, ਜੱਜ ਅਰੁਣ ਕੁਮਾਰ ਤਿਆਗੀ ਅਤੇ ਜੱਜ ਹਰਮੇਸ਼ ਸਿੰਘ ਗਿੱਲ ਦੀਆਂ ਅਦਾਲਤਾਂ 'ਚ ਫਿਜ਼ੀਕਲ ਹੇਅਰਿੰਗ ਹੋਵੇਗੀ। ਫਿਜ਼ੀਕਲ ਹੇਅਰਿੰਗ ਦੌਰਾਨ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਣਾ ਲਾਜ਼ਮੀ ਹੋਵੇਗਾ।
ਨਵਰੀਤ ਨੂੰ ਇਨਸਾਫ਼ ਦਿਵਾਉਣ ਲਈ ਇਕੱਠੇ ਹੋਏ ਖਹਿਰਾ ਤੇ ਢੀਂਡਸਾ
NEXT STORY