ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਸਕੇ ਚਾਚਾ-ਤਾਇਆ, ਮਾਮਾ-ਭੂਆ ਅਤੇ ਮਾਸੀ ਦੇ ਬੱਚਿਆਂ ਵਿਚਾਲੇ ਵਿਆਹ ਗੈਰਕਾਨੂੰਨੀ ਹੁੰਦੀ ਹੈ। ਅਦਾਲਤ ਨੇ ਇਹ ਗੱਲ ਇਕ ਨੌਜਵਾਨ ਦੀ ਉਸ ਪਟੀਸ਼ਨ 'ਤੇ ਕਹੀ ਜੋ ਆਪਣੀ ਚਚੇਰੀ ਭੈਣ ਦੇ ਨਾਲ ਲਿਵ ਇਨ 'ਚ ਰਹਿ ਰਿਹਾ ਹੈ। ਕੁੜੀ 17 ਸਾਲ ਦੀ ਹੈ ਅਤੇ ਦੋਵੇਂ ਲਿਵ-ਇਨ ਰਿਸ਼ਤੇ 'ਚ ਹਨ। ਨੌਜਵਾਨ ਆਪਣੇ ਪਿਤਾ ਦੇ ਭਰਾ ਦੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹੈ, ਜੋ ਉਸ ਦੀ ਰਿਸ਼ਤੇ 'ਚ ਭੈਣ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਿਸਾਨ ਅੰਦੋਲਨ ਕਾਰਨ ਰੇਲਵੇ ਨੂੰ ਹੋਇਆ 2200 ਕਰੋੜ ਰੁਪਏ ਦਾ ਨੁਕਸਾਨ
ਅਦਾਲਤ ਨੇ ਵੀਰਵਾਰ ਨੂੰ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਆਪਣੇ ਪਿਤਾ ਦੇ ਭਰਾ ਦੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹੈ, ਜੋ ਉਸ ਦੀ ਰਿਸ਼ਤੇ 'ਚ ਭੈਣ ਹੈ ਅਤੇ ਅਜਿਹਾ ਕਰਨਾ ਆਪਣੇ ਆਪ 'ਚ ਗੈਰਕਾਨੂੰਨੀ ਹੈ। ਜੱਜ ਨੇ ਕਿਹਾ ਕਿ ਇਸ ਪਟੀਸ਼ਨ 'ਚ ਦਲੀਲ ਦਿੱਤੀ ਗਈ ਹੈ ਕਿ ਜਦ ਵੀ ਕੁੜੀ 18 ਸਾਲ ਦੀ ਹੋ ਜਾਵੇਗੀ ਤਾਂ ਉਹ ਵਿਆਹ ਕਰਨਗੇ ਉਦੋਂ ਵੀ ਇਹ ਗੈਰਕਾਨੂੰਨੀ ਹੈ। ਮਾਮਲੇ 'ਚ 21 ਸਾਲ ਨੌਜਵਾਨ ਨੇ 18 ਅਗਸਤ ਨੂੰ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ-2 ਥਾਣੇ 'ਚ ਆਈ. ਪੀ. ਸੀ. ਦੀਆਂ ਧਾਰਾਵਾਂ 363 ਅਤੇ 366 ਏ ਤਹਿਤ ਦਰਜ ਮਾਮਲੇ 'ਚ ਅਗਾਊਂ ਜ਼ਮਾਨਤ ਦੀ ਅਪੀਲ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ ਹਾਈਕੋਰਟ ਦਾ ਰੁਖ ਕੀਤਾ ਸੀ। ਸੂਬਾ ਸਰਕਾਰ ਦੇ ਵਕੀਲ ਨੇ ਜ਼ਮਾਨਤ ਅਰਜੀ ਦਾ ਵਿਰੋਧ ਕਰਦੇ ਹੋਏ ਦਲੀਲ ਦਿੱਤੀ ਸੀ ਕਿ ਕੁੜੀ ਨਾਬਾਲਗ ਹੈ ਅਤੇ ਉਸ ਦੇ ਮਾਤਾ-ਪਿਤਾ ਨੇ ਐਫ. ਆਈ. ਆਰ. ਦਰਜ ਕਰਵਾਈ ਸੀ।
ਇਹ ਵੀ ਪੜ੍ਹੋ : ਟਰੈਕਟਰ ਹੇਠਾਂ ਆਉਣ ਕਾਰਨ ਪਿੰਡ ਡੋਹਕ ਦੇ ਬੱਚੇ ਪ੍ਰਭਨੂਰ ਸਿੰਘ ਦੀ ਮੌਤ
ਨੌਜਵਾਨ ਦੇ ਵਕੀਲ ਨੇ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੂੰ ਕਿਹਾ ਕਿ ਪਟੀਸ਼ਨਕਰਤਾ ਨੇ ਵੀ ਜੀਵਨ ਅਤੇ ਸੁੰਤਤਰਤਾ ਲਈ ਲੜਕੀ ਦੇ ਨਾਲ ਅਪਰਾਧਿਕ ਰਿਟ ਪਟੀਸ਼ਨ ਦਾਖਲ ਕੀਤੀ ਹੈ। ਇਸ ਮੁਤਾਬਕ ਕੁੜੀ 17 ਸਾਲ ਦੀ ਹੈ ਅਤੇ ਪਟੀਸ਼ਨਕਰਤਾ ਨੇ ਪਟੀਸ਼ਨ 'ਚ ਦਲੀਲ ਦਿੱਤੀ ਸੀ ਕਿ ਦੋਵੇਂ ਲਿਵ-ਇਨ ਰਿਸ਼ਤੇ 'ਚ ਹਨ। ਕੁੜੀ ਨੇ ਆਪਣੇ ਮਾਤਾ-ਪਿਤਾ ਵਲੋਂ ਦੋਵਾਂ ਨੂੰ ਪਰੇਸ਼ਾਨ ਕਰਨ ਦਾ ਸ਼ੱਕ ਜਤਾਇਆ ਹੈ। ਅਦਾਲਤ ਨੇ 7 ਨਵੰਬਰ ਨੂੰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ। ਸੂਬੇ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਜੇਕਰ ਨੌਜਵਾਨ ਅਤੇ ਕੁੜੀ ਨੂੰ ਕਿਸੇ ਤਰ੍ਹਾਂ ਦੇ ਖਤਰੇ ਦਾ ਸ਼ੱਕ ਹੈ ਤਾਂ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਹਾਲਾਂਕਿ ਜੱਜ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਹੁਕਮ ਪਟੀਸ਼ਨਕਰਤਾਵਾਂ ਨੂੰ ਕਾਨੂੰਨ ਦੇ ਕਿਸੇ ਤਰ੍ਹਾਂ ਦੇ ਉਲੰਘਣ ਦੀ ਸਥਿਤੀ 'ਚ ਕਾਨੂੰਨਂ ਕਾਰਵਾਈ ਤੋਂ ਨਹੀਂ ਬਚਾਏਗਾ।
ਟਰੈਕਟਰ ਹੇਠਾਂ ਆਉਣ ਕਾਰਨ ਪਿੰਡ ਡੋਹਕ ਦੇ ਬੱਚੇ ਪ੍ਰਭਨੂਰ ਸਿੰਘ ਦੀ ਮੌਤ
NEXT STORY