ਅਜੀਤਵਾਲ (ਰੱਤੀ ਕੋਕਰੀ): ਵਿਸ਼ਵ ਪੱਧਰ 'ਤੇ ਭਿਆਨਕ ਰੂਪ ਧਾਰਨ ਕਰ ਰਹੀ ਕੋਰੋਨਾ ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਿਥੇ ਪਹਿਲਾਂ ਹੀ ਵਿਆਪਕ ਯਤਨ ਵਿੱਢੇ ਹੋਏ ਹਨ, ਉੱਥੇ ਇਨ੍ਹਾਂ 'ਚ ਹੋਰ ਨਿਵੇਕਲਾ ਵਾਧਾ ਕਰਦਿਆਂ ਹੁਣ ਸਰਕਾਰ ਨੇ 'ਕੋਵਾ' ਨਾਮਕ ਮੋਬਾਇਲ ਐਪ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਐੱਚ. ਸੀ. ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਨੀਲਮ ਭਾਟੀਆ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਰਾਹੀਂ ਸ਼ੁਰੂ ਕੀਤੇ ਜਾ ਰਹੇ ਇਸ ਐਪ ਰਾਹੀਂ ਜਿਥੇ ਸਿਹਤ ਕਰਮਚਾਰੀ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾ ਸਕਣਗੇ, ਉੱਥੇ ਹੀ ਇਸ ਰਾਹੀ ਇਕਾਂਤਵਾਸ 'ਚ ਭੇਜੇ ਜਾਣ ਵਾਲੇ ਸ਼ੱਕੀ ਕੋਰੋਨਾ ਮਰੀਜ਼ਾਂ 'ਤੇ ਇਹ ਨਜ਼ਰ ਵੀ ਰੱਖੀ ਜਾ ਸਕੇਗੀ ਕਿ ਉਕਤ ਮਰੀਜ਼ ਇਕਾਂਤਵਾਸ ਦੇ ਨਿਯਮਾਂ ਦਾ ਸਹੀ ਪਾਲਣ ਕਰ ਰਿਹਾ ਹੈ ਅਤੇ ਕਿਸੇ ਆਮ ਵਿਅਕਤੀ ਦੇ ਸੰਪਰਕ 'ਚ ਤਾਂ ਨਹੀਂ ਆ ਰਿਹਾ।
ਇਸ ਮੌਕੇ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਐਪ ਨੂੰ ਚਲਾਉਣ ਲਈ ਵਿਭਾਗ ਦੇ ਸਮੂਹ ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਹੋਰ ਕਰਮਚਾਰੀਆਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾ ਰਹੀ ਹੈ। ਜੋ ਫੀਲਡ 'ਚ ਜਾ ਕੇ ਇਸ ਐਪ ਸਬੰਧੀ ਆਮ ਲੋਕਾਂ ਸਮੇਤ ਇਕਾਂਤਵਾਸ 'ਚ ਭੇਜੇ ਗਏ ਸ਼ੱਕੀ ਮਰੀਜ਼ਾਂ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਉਣਗੇ।ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਸ਼ੱਕੀ ਮਰੀਜ਼ ਦੇ ਜ਼ਿਆਦਾ ਸੰਪਰਕ 'ਚ ਆਉਣ ਤੋਂ ਬਚ ਕੇ ਉਸ 'ਤੇ ਲਗਾਤਾਰ ਨਜ਼ਰ ਬਣਾਈ ਰੱਖਣ 'ਚ ਵੱਡੀ ਸਹਾਇਤਾ ਮਿਲੇਗੀ।
ਪੰਜਾਬ ਸਰਕਾਰ ਕੋਰੋਨਾ ਵਾਇਰਸ ਦੀ ਜਾਂਚ ਲਈ ਰੋਜ਼ਾਨਾ ਕਰੇਗੀ '1200 ਟੈਸਟ'
NEXT STORY