ਮੋਗਾ (ਸੰਦੀਪ ਸ਼ਰਮਾ): ਕੋਵਿਡ-19 ਦੇ ਦੌਰ 'ਚ ਲੋਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਸਿਰਫ ਜ਼ਰੂਰੀ ਕੰਮਕਾਜ਼ ਲਈ ਹੀ ਘਰਾਂ ਤੋਂ ਨਿਕਲਣ ਦੇ ਨਿਰਦੇਸ਼ਾਂ ਦੀ ਗੱਲ ਸੋਮਵਾਰ ਜਨਤਾ ਵਲੋਂ ਉਡਾਈ ਧੱਜੀਆਂ ਦਾ ਮਾਮਲਾ 'ਜਗ ਬਾਣੀ' ਵਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨ ਉਪਰੰਤ ਆਖਿਰ ਅੱਜ ਮੋਗਾ ਪੁਲਸ ਹਰਕਤ ਵਿਚ ਆ ਗਿਆ। ਸ਼ਹਿਰ ਦੇ ਮੇਨ ਬਜ਼ਾਰ ਅੰਦਰ ਚਾਰ ਪਹੀਆ ਵਾਹਨਾਂ ਦੀ ਭਰਮਾਰ ਨਾਲ ਲੱਗਣ ਵਾਲੇ ਟ੍ਰੈਫਿਕ ਜਾਮ ਤੇ ਕਾਬੂ ਪਾਉਣ ਦੇ ਲਈ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਨਿਰਦੇਸ਼ਾਂ ਤੇ ਮੋਗਾ ਪੁਲਸ ਨੇ ਮੰਗਲਵਾਰ ਸਵੇਰੇ ਹੀ ਸ਼ਹਿਰ ਦੇ ਦਾਖਲਿਆਂ ਤੇ ਵੱਡੀ ਨਾਕਾਬੰਦੀ ਕਰਕੇ ਸਖਤਾਈ ਵਧਾ ਦਿੱਤੀ ਅਤੇ ਰੋਜ਼ਾਨਾ ਕੰਮਕਾਜ਼ ਦੇ ਲਈ ਚਾਰ ਪਹੀਆ ਵਾਹਨਾਂ ਤੇ ਆਉਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਕੇ ਉਨ੍ਹਾਂ ਨੂੰ ਜਿੱਥੇ ਗੱਡੀਆਂ ਦੇ ਨਾਲ ਸ਼ਹਿਰ ਵਿਚ ਦਾਖਲ ਨਹੀਂ ਹੋਣ ਦਿੱਤਾ, ਉਥੇ ਮੁੱਖ ਚੌਂਕ ਦੇ ਕੋਲ ਸਥਿਤ ਪਾਰਕਿੰਗ ਵਿਚ ਉਕਤ ਗੱਡੀਆਂ ਨੂੰ ਪਾਰਕ ਕਰਵਾਇਆ। ਵਰਨਣਯੋਗ ਹੈ ਕਿ ਮੰਗਲਵਾਰ ਨੂੰ ਪੁਲਸ ਵਲੋਂ ਕੀਤੀ ਸਖਤਾਈ ਨੇ ਸਿਰਫ ਬਜ਼ਾਰਾਂ ਨੂੰ ਟ੍ਰੈਫਿਕ ਤੋਂ ਰਾਹਤ ਹੀ ਨਹੀਂ ਦੁਆਈ ਬਲਕਿ ਖਾਲੀ ਰਹਿਣ ਵਾਲੇ ਪਾਰਕਿੰਗਾਂ ਦਾ ਲੰਮੇ ਸਮੇਂ ਦੇ ਬਾਅਦ ਪੁਲਸ ਦੀ ਸੂਝ ਬੂਝ ਨਾਲ ਸਹੀ ਇਸਤੇਮਾਲ ਹੋਇਆ।
ਮਾਸਕ ਨਾ ਪਾਉਣ ਅਤੇ ਥੁੱਕਣ ਵਾਲਿਆਂ ਤੇ ਮੋਗਾ ਪੁਲਸ ਦੀ ਤਿੱਖੀ ਨਜ਼ਰ
ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਆਦੇਸ਼ਾਂ ਤੇ ਮੋਗਾ ਪੁਲਸ ਵਲੋਂ 21 ਤੋਂ 26 ਮਈ ਤੱਕ ਮਾਸਕ ਨਾ ਪਹਿਨਨ ਅਤੇ ਥੁੱਕਣ ਵਾਲਿਆਂ ਤੇ ਸਖ਼ਤ ਨਿਗਰਾਨੀ ਰੱਖਦੇ ਹੋਏ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਹੈ। ਜ਼ਿਲਾ ਪੁਲਸ ਮੁਖੀ ਵਲੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੁਲਸ ਨੇ ਇੰਨਾਂ ਛੇ ਦਿਨਾਂ ਵਿਚ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 2970 ਲੋਕਾਂ ਦੇ ਚਲਾਨ ਕੱਟ ਕੇ ਉਨਾਂ ਨੂੰ 5,35,300 ਰੁਪਏ ਜ਼ੁਰਮਾਨਾ ਕੀਤਾ ਹੈ।
ਬਿਨ੍ਹਾਂ ਮਾਸਕ ਵਾਲਿਆਂ ਦੇ ਕੱਟੇ ਚਲਾਨ 2383
ਥੁੱਕਣ ਵਾਲਿਆਂ ਦੇ ਕੱਟੇ ਚਲਾਨ : 587
ਇਕਾਂਤਵਾਸ ਦੇ ਕੱਟੇ ਚਲਾਨ : ਜ਼ੀਰੋ
6 ਦਿਨ ਵਿਚ ਕੁੱਲ ਕੱਟੇ ਚਲਾਨ : 2970
ਜੁਰਮਾਨਾ ਰਾਸੀ : 5,35,300
ਇੰਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਹੋਵੇਗੀ ਕਾਰਵਾਈ
*ਮਾਸਕ ਪਹਿਨਨਾ ਜ਼ਰੂਰੀ।
*ਥੁੱਕਣ ਤੇ ਮਨਾਹੀ।
*ਇਕ ਵਾਰ ਵਿਚ ਹੋਣਗੇ ਸਿਰਫ਼ ਤਿੰਨ ਲੋਕ ਸਵਾਰ।
*ਮੋਟਰ ਸਾਈਕਲ ਤੇ ਰਹੇਗਾ ਸਿਰਫ ਚਾਲਕ।
*ਸੋਸ਼ਲ ਡਿਸਟੈਂਸ ਦੀ ਪਾਲਣਾ ਜ਼ਰੂਰੀ।
*ਕਾਰ ਚਲਾਉਂਦੇ ਸਮੇਂ ਡਰਾਈਵਰ ਦੇ ਨਾਲ ਨਹੀਂ ਬੈਠੇਗਾ ਕੋਈ ਹੋਰ ਵਿਅਕਤੀ।
*ਵਿਭਾਗ ਵਲੋਂ ਤੈਅ ਸਮੇਂ ਤੱਕ ਇਕਾਂਤਵਾਸ ਵਿਚ ਰਹਿਣਾ ਜ਼ਰੂਰੀ।
ਸ਼ਹੀਦੀ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ
NEXT STORY