ਲੁਧਿਆਣਾ : ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਆਕਸੀਜਨ ਦੇ ਘਾਟ ਦੇ ਚੱਲਦਿਆਂ ਰੋਜ਼ਾਨਾ ਵੱਡੀ ਗਿਣਤੀ 'ਚ ਮਰੀਜ਼ਾਂ ਦੇ ਸਾਹ ਰੁਕ ਰਹੇ ਹਨ। ਹੁਣ ਸੂਬੇ ਦੇ ਗੁਰੂਘਰਾਂ 'ਚ ਕੋਵਿਡ ਮਰੀਜ਼ਾਂ ਨੂੰ ਜ਼ਿੰਦਗੀ ਮਿਲੇਗੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਕਸੀਜਨ ਕੰਸੰਟਰੇਟਰ ਦਾ ਪ੍ਰਬੰਧ ਕੀਤਾ ਹੈ। ਸੂਬੇ ਦੇ ਗੁਰਦੁਆਰਾ ਸਾਹਿਬਾਨ 'ਚ ਕੋਵਿਡ ਸੈਂਟਰ ਤਿਆਰ ਕਰਕੇ ਆਕਸੀਜਨ ਕੰਸੰਟਰੇਟਰ ਲਗਾਏ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ 'ਪੂਰਨ ਲਾਕਡਾਊਨ' ਨੂੰ ਲੈ ਕੇ ਕੈਪਟਨ ਦਾ ਵੱਡਾ ਫ਼ੈਸਲਾ, ਨਵੀਆਂ ਹਦਾਇਤਾਂ ਜਾਰੀ
ਇਸ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਿਦੇਸ਼ ਤੋਂ 500 ਆਕਸੀਜਨ ਕੰਸੰਟਰੇਟਰ ਮੰਗਵਾਏ ਗਏ ਹਨ। ਲੁਧਿਆਣਾ 'ਚ ਇਕ-ਦੋ ਦਿਨਾਂ ਤੱਕ ਆਕਸੀਜਨ ਕੰਸੰਟਰੇਟਰ ਪੁੱਜਣ ਦੇ ਨਾਲ ਹੀ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ), ਭੁਲੱਥ (ਕਪੂਰਥਲਾ) ਦੇ ਇਕ ਗੁਰਦੁਆਰਾ ਸਾਹਿਬ ਅਤੇ ਪਟਿਆਲਾ ਦੇ ਮੋਤੀਬਾਗ ਸਥਿਤ ਗੁਰਦੁਆਰਾ ਸਾਹਿਬ 'ਚ ਵੀ ਮਈ ਦੇ ਅਖ਼ੀਰ ਤੱਕ ਕੋਵਿਡ ਸੈਂਟਰ ਤਿਆਰ ਕਰਕੇ ਆਕਸੀਜਨ ਕੰਸੰਟਰੇਟਰ ਲਗਾ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਜਿਸਮਾਨੀ ਸਬੰਧਾਂ ਦਾ ਸੱਦਾ ਦੇ ਅਣਜਾਣ ਥਾਂ 'ਤੇ ਲਿਜਾਂਦੀਆਂ ਸੀ ਜਨਾਨੀਆਂ, ਫਿਰ ਸ਼ੁਰੂ ਹੁੰਦਾ ਸੀ ਗੰਦਾ ਖੇਡ
ਜਿਨ੍ਹਾਂ ਗੁਰਦੁਆਰਿਆਂ 'ਚ ਕੋਵਿਡ ਸੈਂਟਰ ਬਣਾ ਕੇ ਕੰਸੰਟਰੇਟਰ ਲਾਏ ਜਾਣਗੇ, ਉੱਥੇ ਮੈਡੀਕਲ ਟੀਮਾਂ ਵੀ ਤਾਇਨਾਤ ਰਹਿਣਗੀਆਂ। ਹਰ ਸੈਂਟਰ 'ਤੇ 2 ਡਾਕਟਰ ਅਤੇ ਨਰਸਿੰਗ ਸਟਾਫ਼ ਰਹੇਗਾ। ਜੇਕਰ ਕਿਸੇ ਨੂੰ ਵੈਂਟੀਲੇਟਰ ਦੀ ਲੋੜ ਹੈ ਤਾਂ ਐਂਬੂਲੈਂਸ ਦੀ ਵਿਵਸਥਾ ਵੀ ਕੀਤੀ ਗਈ ਹੈ ਤਾਂ ਜੋ ਉਸ ਨੂੰ ਤੁਰੰਤ ਹਸਪਤਾਲ ਤਬਦੀਲ ਕੀਤਾ ਜਾ ਸਕੇ। ਇਸ ਬਾਰੇ ਸ਼੍ਰੋਮਣੀ ਕਮੇਟੀ ਨੇ ਮੁੱਖ ਸਕੱਤਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂੰ ਕਰਵਾ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸਾਵਧਾਨ! ਤੁਹਾਨੂੰ ਵੀ ਆ ਸਕਦੀ ਹੈ ਨੌਕਰੀ ਦਿਵਾਉਣ ਦੀ ਅਜਿਹੀ ਫੋਨ ਕਾਲ, ਹੋ ਸਕਦੇ ਠੱਗੀ ਦਾ ਸ਼ਿਕਾਰ
NEXT STORY