ਚੰਡੀਗੜ੍ਹ (ਅਰਚਨਾ) : ਚੰਡੀਗੜ੍ਹ ਪ੍ਰਸ਼ਾਸਨ ਨੇ ਵਿਦੇਸ਼ਾਂ ਤੋਂ ਪਰਤਣ ਵਾਲੀਆਂ ਦੀ ਆਰ. ਟੀ. ਪੀ. ਸੀ.ਆਰ. ਤਕਨੀਕ ਨਾਲ ਪੂਲ ਟੈਸਟਿੰਗ ਦਾ ਫੈਸਲਾ ਕੀਤਾ ਹੈ। ਪੂਲ ਟੈਸਟਿੰਗ 'ਚ 25 ਲੋਕਾਂ ਦੇ ਸੈਂਪਲ ਇਕੱਠੇ ਟੈਸਟ ਕੀਤੇ ਜਾ ਸਕਣਗੇ। ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਅਗਲੇ ਗਰੁੱਪ ਦੇ ਟੈਸਟ ਕੀਤੇ ਜਾਣਗੇ, ਜਦੋਂ ਕਿ ਪਾਜ਼ੇਟਿਵ ਰਿਪੋਰਟ ਮਿਲਣ 'ਤੇ 25 ਲੋਕਾਂ ਦੇ ਇੱਕ-ਇੱਕ ਕਰ ਟੈਸਟ ਕੀਤੇ ਜਾਣਗੇ। ਅਜੇ ਵਿਦੇਸ਼ ਤੋਂ 6 ਲੋਕ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਨੂੰ ਕੁਆਰੰਟਾਈਨ ਸੈਂਟਰ 'ਚ ਰੱਖਿਆ ਗਿਆ ਹੈ। ਫਿਲਹਾਲ ਦਿੱਲੀ ਦੀ ਫਲਾਇਟ 'ਚ ਚੰਡੀਗੜ੍ਹ ਦੇ ਲੋਕ ਆਏ ਹਨ, ਪਰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਫਲਾਈਟਾਂ ਸ਼ੁਰੂ ਹੋਣ ਦੇ ਬਾਅਦ ਪਰਤਣ ਵਾਲੀਆਂ ਦੀ ਗਿਣਤੀ ਵਧੇਗੀ। ਪ੍ਰਸ਼ਾਸਨ ਨੇ 500 ਤੋਂ ਲੈ ਕੇ 5000 ਹਜ਼ਾਰ ਵਿਦੇਸ਼ੀਆਂ ਨੂੰ ਕੁਆਰੰਟਾਈਨ ਸੈਂਟਰ 'ਚ ਰੱਖਣ ਅਤੇ ਉਨ੍ਹਾਂ ਦੀ ਟੈਸਟਿੰਗ ਲਈ ਤਿਆਰੀ ਕਰ ਲਈ ਹੈ।
ਮਜ਼ਦੂਰਾਂ ਦੇ ਪਰਤਣ 'ਤੇ ਉਨ੍ਹਾਂ ਦੇ ਵੀ ਇਸੇ ਤਰ੍ਹਾਂ ਹੀ ਟੈਸਟ ਹੋਣਗੇ
ਐਡਵਾਈਜ਼ਰ ਮਨੋਜ ਪਰਿਦਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਆਉਣ ਵਾਲੇ ਵਿਦੇਸ਼ੀਆਂ ਦੇ ਕੋਵਿਡ ਟੈਸਟ ਪੂਲ ਟੈਸਟਿੰਗ ਤਕਨੀਕ ਨਾਲ ਕੀਤੇ ਜਾਣਗੇ। ਕੇਂਦਰੀ ਸਿਹਤ ਮੰਤਰਾਲੇ ਨੇ ਵਿਦੇਸ਼ ਤੋਂ ਪਰਤਣ ਵਾਲੇ ਲੋਕਾਂ ਦੀ ਟੈਸਟਿੰਗ ਤਕਨੀਕ ਦੇ ਸਬੰਧ 'ਚ ਵਿਸ਼ੇਸ਼ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪਰਵਾਸੀ ਮਜ਼ਦੂਰ ਹਾਲ ਦੀ ਘੜੀ ਤਾਂ ਚੰਡੀਗੜ੍ਹ ਨਹੀਂ ਆ ਰਹੇ ਹਨ, ਭਵਿੱਖ 'ਚ ਜੇਕਰ ਉਹ ਸ਼ਹਿਰ 'ਚ ਆਉਣਗੇ ਤਾਂ ਉਨ੍ਹਾਂ ਦੇ ਟੈਸਟ ਵੀ ਇਸ ਤਕਨੀਕ ਨਾਲ ਕੀਤੇ ਜਾ ਸਕਦੇ ਹਨ। ਪਰਿਦਾ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲੀਆਂ ਫਲਾਈਟਾਂ ਦੀ ਗਿਣਤੀ 'ਤੇ ਨਿਰਭਰ ਕਰਦਾ ਹੈ ਕਿ ਚੰਡੀਗੜ੍ਹ 'ਚ ਕਿੰਨੇ ਵਿਦੇਸ਼ੀ ਆਉਣਗੇ, ਪ੍ਰਸ਼ਾਸਨ ਨੇ ਪੰਜ ਹਜ਼ਾਰ ਲੋਕਾਂ ਲਈ ਤਿਆਰੀ ਕਰ ਲਈ ਹੈ।
ਚੰਡੀਗੜ੍ਹ ਟਰੈਫਿਕ ਪੁਲਸ ਦੇ ਡੀ. ਆਈ. ਜੀ. ਸ਼ਸ਼ਾਂਕ ਆਨੰਦ ਦਾ ਕਹਿਣਾ ਹੈ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਫਲਾਈਟ ਲੈਂਡਿੰਗ ਸ਼ੁਰੂ ਹੋਣ ਦੇ ਬਾਅਦ ਜ਼ਿਆਦਾ ਗਿਣਤੀ 'ਚ ਵਿਦੇਸ਼ੀਆਂ ਦੇ ਸ਼ਹਿਰ ਆਉਣ ਦੀ ਉਮੀਦ ਹੈ। ਪ੍ਰਸ਼ਾਸਨ ਇਸ ਦੇ ਲਈ ਤਿਆਰ ਹੈ। ਵਿਦੇਸ਼ ਤੋਂ ਪਰਤੇ ਲੋਕਾਂ ਦੀ 15 ਮਈ ਤੋਂ ਕੋਵਿਡ ਟੈਸਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਮੰਤਰਾਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਾਰੀ ਹਦਾਇਤਾਂ 'ਚ ਕਿਹਾ ਹੈ ਕਿ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਦੇ ਨਿਯਮਾਂ ਦੇ ਮੁਤਾਬਕ ਪੂਲ ਟੈਸਟਿੰਗ ਦੇ ਦੌਰਾਨ 25 ਲੋਕਾਂ ਦੇ ਨੇਸਲ ਅਤੇ ਥਰੋਟ ਸੈਂਪਲ ਦੇਣ ਵਾਲੇ ਲੋਕਾਂ ਦਾ ਪੂਰਾ ਵੇਰਵਾ ਲੈਣਾ ਲਾਜ਼ਮੀ ਹੋਵੇਗਾ। ਸੈਂਪਲ ਦੇਣ ਵਾਲੇ ਹਰ ਵਿਅਕਤੀ ਦਾ ਨਾਮ, ਉਮਰ, ਪਛਾਣ, ਜੈਂਡਰ ਦਾ ਜ਼ਿਕਰ ਕਰਨਾ ਪਵੇਗਾ।
'ਕੋਰੋਨਾ' ਨੂੰ ਹਰਾ ਕੇ 37 ਦਿਨਾਂ ਬਾਅਦ ਘਰ ਪਰਤੇ ਕਾਂਗਰਸੀ ਆਗੂ ਦੀਪਕ ਸ਼ਰਮਾ
NEXT STORY