ਲੁਧਿਆਣਾ (ਜ.ਬ.) - ਪਿੰਡ ਮਲਕਪੁਰ ਤੋਂ ਲਾਡੋਵਾਲ ਬਾਈਪਾਸ ’ਤੇ ਗਾਵਾਂ ਨੂੰ ਬਚਾਉਣ ਦੇ ਚੱਕਰ ਵਿਚ ਆਹਮੋ-ਸਾਹਮਣੇ ਟੱਕਰ ਨਾਲ ਬੇਕਾਬੂ ਹੋਈਆਂ ਦੋ ਕਾਰਾਂ ਫਿਲਮੀ ਸਟਾਈਲ ’ਚ ਪਲਟ ਗਈਆਂ। ਇਕ ਕਾਰ ਕਈ ਪਲਟੀਆਂ ਖਾਂਦੀ ਹੋਈ ਦੂਰ ਖੇਤਾਂ ਵਿਚ ਜਾ ਡਿੱਗੀ, ਜਦੋਂ ਕਿ ਦੂਜੀ ਰੋਡ ’ਤੇ ਹੀ ਪਲਟ ਗਈ। ਚੰਗੀ ਗੱਲ ਇਹ ਰਹੀ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੋਵੇਂ ਕਾਰਾਂ ਵਿਚ ਸਵਾਰ ਲੋਕਾਂ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ।
ਪੜ੍ਹੋ ਇਹ ਵੀ ਖ਼ਬਰ - ਵਿਸਾਖੀ ’ਤੇ ਪਾਕਿ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ, ਗੁਰਦੁਆਰਾ ਪੰਜਾ ਸਾਹਿਬ ਹੋਣਾ ਸੀ ਨਤਮਸਤਕ
ਸੂਚਨਾ ਤੋਂ ਬਾਅਦ ਮੌਕੇ ’ਤੇ ਥਾਣਾ ਪੀ. ਏ. ਯੂ. ਦੀ ਪੁਲਸ ਪੁੱਜੀ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਵੱਲੋਂ ਕੋਈ ਕਾਰਵਾਈ ਨਹੀਂ ਕਰਵਾਈ ਗਈ। ਅਸਲ ’ਚ ਹਾਦਸਾ ਦੁਪਹਿਰ ਦਾ ਹੈ। ਜਾਣਕਾਰੀ ਮੁਤਾਬਕ ਲਾਡੋਵਾਲ ਤੋਂ ਫਿਰੋਜ਼ਪੁਰ ਰੋਡ ਵੱਲੋਂ ਇਕ ਕ੍ਰੇਟਾ ਕਾਰ ਵਿਚ ਪਰਿਵਾਰ ਅਤੇ ਦੂਜੀ ਫਾਰਚਿਊਨਰ ਕਾਰ ’ਚ ਕੁਝ ਨੌਜਵਾਨ ਜਾ ਰਹੇ ਸਨ। ਇਸੇ ਦੌਰਾਨ ਪਿੰਡ ਮਲਕਪੁਰ ਬੇਟ ਕੋਲ ਦੋਵਾਂ ਦੀਆਂ ਕਾਰਾਂ ਕਾਫੀ ਤੇਜ਼ ਸਨ ਅਤੇ ਅਚਾਨਕ ਕਾਰ ਦੇ ਅੱਗੇ ਗਾਂ ਆ ਗਈ। ਗਾਂ ਨੂੰ ਬਚਾਉਣ ਦੇ ਚੱਕਰ ’ਚ ਪਹਿਲਾਂ ਕ੍ਰੇਟਾ ਕਾਰ ਬੇਕਾਬੂ ਹੋ ਗਈ ਅਤੇ ਪਲਟ ਗਈ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਸੇ ਦੌਰਾਨ ਉਨ੍ਹਾਂ ਦੇ ਸਾਹਮਣਿਓਂ ਆ ਰਹੀ ਦੂਜੀ ਗੱਡੀ ਫਾਰਚਿਊਨਰ ਵੀ ਬੇਕਾਬੂ ਹੋ ਗਈ, ਜੋ ਫਿਲਮੀ ਸਟਾਈਲ ’ਚ ਪਲਟੀਆਂ ਖਾਂਦੀ ਹੋਈ ਖੇਤਾਂ ’ਚ ਜਾ ਪੁੱਜੀ। ਦੋਵੇਂ ਕਾਰਾਂ ਦੇ ਪਲਟਣ ਤੋਂ ਬਾਅਦ ਆਉਣ-ਜਾਣ ਵਾਲੇ ਲੋਕ ਰੁਕ ਗਏ ਅਤੇ ਲੋਕਾਂ ਨੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ। ਹਾਦਸੇ ’ਚ ਲੋਕ ਬਚ ਗਏ ਪਰ ਕਾਰਾਂ ਪੂਰੀ ਤਰ੍ਹਾਂ ਨੁਕਸਾਨੀ ਗਈ। ਐੱਸ. ਐੱਚ. ਓ. ਥਾਣਾ ਪੀ. ਏ. ਯੂ. ਇੰਸਪੈਕਟਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਨੇ ਆਪਸੀ ਰਾਜ਼ੀਨਾਮਾ ਕਰ ਲਿਆ ਹੈ। ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ।
ਪੜ੍ਹੋ ਇਹ ਵੀ ਖ਼ਬਰ - ਅਧਿਆਪਕ ਦੀ ਸ਼ਰਮਸਾਰ ਕਰਤੂਤ: ਵਿਆਹ ਦਾ ਝਾਂਸਾ ਦੇ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ
CM ਨੂੰ ਲੈ ਕੇ ਰਾਘਵ ਚੱਢਾ ਦਾ ਵੱਡਾ ਬਿਆਨ, ਕਿਹਾ-ਭਗਵੰਤ ਮਾਨ ਦਾ ਚਰਿੱਤਰ 24 ਕੈਰੇਟ ਸੋਨੇ ਵਰਗਾ ਸ਼ੁੱਧ
NEXT STORY