ਜਲੰਧਰ (ਸੋਨੂੰ)- ਜਲੰਧਰ ਦੇ ਨਵੇਂ ਬਣੇ ਪੁਲਸ ਕਮਿਸ਼ਨਰ ਸਤਿੰਦਰ ਸਿੰਘ ਸੋਮਵਾਰ ਨੂੰ ਅਵਤਾਰ ਨਗਰ ਵਿਚ ਚਾਵਲਾ ਮੋਬਾਇਲ ਹਾਊਸ 'ਤੇ ਪਹੁੰਚੇ। ਇਥੇ ਉਨ੍ਹਾਂ ਗੋਲ਼ੀਆਂ ਚਲਾ ਕੇ ਭੱਜਣ ਵਾਲੇ ਦੋਸ਼ੀਆਂ ਬਾਰੇ ਦੁਕਾਨ ਮਾਲਕ ਅੰਕੁਸ਼ ਨਾਲ ਗੱਲਬਾਤ ਕੀਤੀ ਅਤੇ ਹਾਲਾਤ ਦੀ ਜਾਣਕਾਰੀ ਲਈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਗੋਲ਼ੀਆਂ ਚਲਾਉਣ ਵਾਲੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਟੀਮ ਜਲਦੀ ਹੀ ਦੂਜੇ ਦੋਸ਼ੀ ਨੂੰ ਗ੍ਰਿਫ਼ਤਾਰ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਅਜਿਹੇ ਅਪਰਾਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਕਿਸੇ ਦੇ ਝਾਂਸੇ ਵਿਚ ਨਹੀਂ ਆਉਣਾ ਚਾਹੀਦਾ।
ਇਹ ਵੀ ਪੜ੍ਹੋ: ਪਰਿਵਾਰ ਨਾਲ ਬਾਬਾ ਬਾਲਕ ਨਾਥ ਤੋਂ ਮੱਥਾ ਟੇਕ ਕੇ ਪਰਤ ਰਹੇ ਪੰਜਾਬ ਪੁਲਸ ਦੇ ਹੋਮ ਗਾਰਡ ਜਵਾਨ ਦੀ ਮੌਤ

ਵਾਰਦਾਤ ਤੋਂ ਪਹਿਲਾਂ 19 ਤਾਰੀਖ਼ ਨੂੰ ਕੀਤੀ ਸੀ ਰੇਕੀ
ਇਥੇ ਦੱਸ ਦੇਈਏ ਕਿ ਅਵਤਾਰ ਨਗਰ ਰੋਡ ਸਥਿਤ ਚਾਵਲਾ ਮੋਬਾਇਲ ਪੁਆਇੰਟ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਗੋਲ਼ੀਆਂ ਚਲਾ ਕੇ ਦਹਿਸ਼ਤ ਫੈਲਾਉਣ ਬਦਲੇ ਕਾਬੂ ਕੀਤੇ ਮੁਲਜ਼ਮ ਗੁਰਲਾਲ ਸਿੰਘ ਨਿਵਾਸੀ ਜੈਤੋ, ਜ਼ਿਲ੍ਹਾ ਫ਼ਰੀਦਕੋਟ ਨੂੰ ਯੂ. ਕੇ. ਵਿਚ ਬੈਠੇ ਏਕਮ ਨੇ 15 ਹਜ਼ਾਰ ਰੁਪਏ ਦਿੱਤੇ ਸਨ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਪੂਰਾ ਕੇਸ ਟ੍ਰੇਸ ਵੀ ਕਰ ਲਿਆ ਹੈ, ਹਾਲਾਂਕਿ ਇਸ ਕੇਸ 'ਚ 2 ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਵੀ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਜਲਦ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮੀਡੀਆ ਦੇ ਸਾਹਮਣੇ ਪੇਸ਼ ਕਰੇਗੀ ਅਤੇ ਪੂਰੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਯੂ. ਕੇ. ਵਿਚ ਬੈਠੇ ਏਕਮ ਨੇ ਗੁਰਲਾਲ ਨੂੰ ਹੀ ਮਾਰਨ ਦੀ ਸੁਪਾਰੀ ਦਿੱਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਗੁਰਲਾਲ ਬੱਸ ਸਟੈਂਡ ਨੇੜੇ ਇਕ ਹੋਟਲ ਵਿਚ ਠਹਿਰਿਆ ਸੀ, ਉੱਥੇ ਹੀ ਉਸ ਦੀ ਮੁਲਾਕਾਤ ਉਸ ਦੇ ਪੁਰਾਣੇ ਦੋਸਤ ਨਾਲ ਹੋਈ। ਉਸ ਦਾ ਇਹ ਦੋਸਤ ਵਾਰਦਾਤ ਵਿਚ ਸ਼ਾਮਲ ਅਤੇ ਫ਼ਰਾਰ ਚੱਲ ਰਿਹਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿਵਾਸੀ ਪਿੰਡ ਧੀਣਾ ਹੈ। ਇਸੇ ਦੋਸਤ ਨਾਲ ਉਸ ਦੀ ਮੁਲਾਕਾਤ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਵਿਚ ਗੁਰਲਾਲ ਨਾਲ ਹੋਈ ਸੀ। ਦਰਅਸਲ ਗੁਰਲਾਲ ਫ਼ੌਜ ਵਿਚ ਭਰਤੀ ਹੋਣ ਲਈ ਅਗਨੀਵੀਰ ਦਾ ਟੈਸਟ ਦੇਣ ਗਿਆ ਸੀ। ਉਹ ਕਿਸੇ ਕਾਰਨ ਫ਼ੌਜ ਵਿਚ ਭਰਤੀ ਨਹੀਂ ਹੋ ਸਕਿਆ ਅਤੇ ਉਸ ਦੀ ਉੱਥੇ ਦੋਸਤਾਨਾ ਸਾਂਝ ਗੁਰਪ੍ਰੀਤ ਸਿੰਘ ਦੇ ਛੋਟੇ ਭਰਾ ਨਾਲ ਹੋਈ।

ਇਹ ਵੀ ਪੜ੍ਹੋ: Punjab: ਦੋਸਤਾਂ ਨਾਲ ਦਰਿਆ ’ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਉੱਜੜਿਆ ਘਰ
ਇਸ ਤੋਂ ਬਾਅਦ ਦੋਵੇਂ ਕਾਫ਼ੀ ਸਮੇਂ ਬਾਅਦ ਬੱਸ ਸਟੈਂਡ ਵਿਚ ਮਿਲੇ, ਕਿਉਂਕਿ ਗੁਰਲਾਲ ਬੱਸ ਸਟੈਂਡ ਵਿਚ ਕਮਰਾ ਕਿਰਾਏ ’ਤੇ ਲੈ ਕੇ ਰਹਿ ਰਿਹਾ ਸੀ। ਦੋਸਤ ਦੇ ਕਹਿਣ ’ਤੇ ਉਹ ਧੀਣਾ ਵਿਖੇ ਉਸ ਦੇ ਘਰ ਰਹਿਣ ਲੱਗਾ। ਇਸੇ ਦੌਰਾਨ ਨਵੀਂ ਕਹਾਣੀ ਦੀ ਸ਼ੁਰੂਆਤ ਹੋਈ। ਦੋਸਤ ਦੇ ਭਰਾ ਗੁਰਪ੍ਰੀਤ ਸਿੰਘ ਨੇ ਗੁਰਲਾਲ ਦੀ ਦੋਸਤੀ ਕਰਵਾਈ ਅਤੇ ਗੁਰਲਾਲ ਨੇ ਉਸ ਨੂੰ 1 ਹਜ਼ਾਰ ਦਿੱਤੇ ਅਤੇ ਵਾਰਦਾਤ ਵਿਚ ਸ਼ਾਮਲ ਕਰ ਲਿਆ।
ਪੁਲਸ ਸੂਤਰਾਂ ਦੀ ਮੰਨੀਏ ਤਾਂ ਮੋਬਾਇਲ ਸ਼ਾਪ ਵਾਲਾ ਵਿਦੇਸ਼ ਵਿਚ ਬੈਠੇ ਏਕਮ ਨੂੰ 50 ਲੱਖ ਦੀ ਰਾਸ਼ੀ ਨਹੀਂ ਦੇ ਰਿਹਾ ਸੀ ਅਤੇ ਮੋਬਾਇਲ ਮਾਲਕ ਨੂੰ ਡਰਾਉਣਾ ਵੀ ਏਕਮ ਚਾਹੁੰਦਾ ਸੀ। ਗੁਰਲਾਲ ਨੇ ਗੁਰਪ੍ਰੀਤ ਸਿੰਘ ਅਤੇ ਇਕ ਨੌਜਵਾਨ ਮਤਾ ਨਿਵਾਸੀ ਪਿੰਡ ਧੀਣਾ ਨੂੰ ਨਾਲ ਲਿਆ। ਇਕ ਨੇ ਸਿਰ ’ਤੇ ਪੱਗ ਬੰਨ੍ਹੀ ਤਾਂ ਦੂਜੇ ਨੇ ਟੋਪੀ ਪਹਿਨੀ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ।
ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ 'ਤੇ ਹੋਈ ਫਾਇਰਿੰਗ
ਵਾਰਦਾਤ ਦੌਰਾਨ ਜਿਸ ਰਿਵਾਲਵਰ ਨਾਲ ਗੋਲ਼ੀਆਂ ਚਲਾਈਆਂ ਗਈਆਂ ਸੀ, ਉਹ ਵੀ ਪੁਲਸ ਨੇ ਗੁਰਲਾਲ ਕੋਲੋਂ ਬਰਾਮਦ ਕਰ ਲਿਆ ਹੈ। .32 ਬੋਰ ਦਾ ਰਿਵਾਲਵਰ ਜਿਸ ਦਾ ਲਾਇਸੈਂਸ ਨਹੀਂ ਹੈ ਅਤੇ ਇਹ ਨਾਜਾਇਜ਼ ਹਥਿਆਰ ਯੂ. ਪੀ. ਜਾਂ ਬਿਹਾਰ ਤੋਂ ਆਏ ਇਕ ਵਿਅਕਤੀ ਨੇ ਗੁਰਲਾਲ ਨੂੰ ਦਿੱਤਾ ਸੀ, ਜਿਸ ਦੀ ਭਾਲ ਵਿਚ ਵੀ ਪੁਲਸ ਜਾਂਚ ਨੂੰ ਅੱਗੇ ਵਧਾਉਣ ਵਾਲੀ ਹੈ। ਉੱਥੇ ਹੀ ਜਿਹੜਾ ਮੋਟਰਸਾਈਕਲ ਵਾਰਦਾਤ ਦੌਰਾਨ ਗੁਰਪ੍ਰੀਤ ਹਾਦਸਾ ਹੋਣ ਕਾਰਨ ਛੱਡ ਕੇ ਫ਼ਰਾਰ ਹੋ ਗਿਆ ਸੀ, ਪੁਲਸ ਨੂੰ ਸ਼ੱਕ ਹੈ ਕਿ ਉਕਤ ਮੋਟਰਸਾਈਕਲ ਚੋਰੀ ਦਾ ਹੋ ਸਕਦਾ ਹੈ, ਕਿਉਂਕਿ ਮੋਟਰਸਾਈਕਲ ਦੇ ਅੱਗੇ-ਪਿੱਛੇ ਨੰਬਰ ਪਲੇਟ ਨਹੀਂ ਹੈ ਅਤੇ ਅੱਗੇ ਲੱਗੀ ਨੰਬਰ ਪਲੇਟ ’ਤੇ 'ਅਭੀ' ਲਿਖਿਆ ਹੋਇਆ ਹੈ। ਪੁਲਸ ਆਰ. ਟੀ. ਓ. ਦਫ਼ਤਰ ਤੋਂ ਮੋਟਰਸਾਈਕਲ ਦਾ ਚੈਸੀ ਨੰਬਰ ਲੈ ਕੇ ਮੋਟਰਸਾਈਕਲ ਦੇ ਮਾਲਕ ਨੂੰ ਲੱਭੇਗੀ।
ਇਹ ਵੀ ਪੜ੍ਹੋ: ਬਟਾਲਾ 'ਚ ਚੱਲੀਆਂ ਗੋਲ਼ੀਆਂ! ਕਾਰੋਬਾਰੀ ਨੌਜਵਾਨ ਦੀ ਕੋਠੀ 'ਤੇ ਹੋਈ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਹਰਿਆਣਾ ਹਾਈਕੋਰਟ 'ਚ ਨਿਕਲੀ ਕਲਰਕਾਂ ਦੀ ਭਰਤੀ ! ਛੇਤੀ ਕਰ ਦਿਓ ਅਪਲਾਈ
NEXT STORY