ਸ਼ਾਮ ਚੁਰਾਸੀ (ਦੀਪਕ)- ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਤੇ 5 ਸਾਲਾ ਬੱਚੀ ਜ਼ਖ਼ਮੀ ਹੋ ਗਏ। ਥਾਣਾ ਬੁੱਲੋਵਾਲ ਪੁਲਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾ ਕੇ ਹਾਦਸਾ ਕਰਨ ਅਤੇ ਮੌਤ ਅਤੇ ਸੱਟਾਂ ਮਾਰਨ ਸਬੰਧੀ ਮੁਕੱਦਮਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: Punjab: ਦੋਸਤਾਂ ਨਾਲ ਦਰਿਆ ’ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਉੱਜੜਿਆ ਘਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਆਰਤੀ ਦੇਵੀ ਪਤਨੀ ਵੀਨਸ ਰਾਜ ਵਾਸੀ ਬਸਤੀ ਦਾਨਿਸ਼ਮੰਦਾਂ ਥਾਣਾ ਡਿਵੀਜ਼ਨ ਨੰਬਰ 5 ਜ਼ਿਲ੍ਹਾ ਜਲੰਧਰ ਦੇ ਬਿਆਨ 'ਤੇ ਦਰਜ ਕੀਤਾ ਗਿਆ ਹੈ। ਆਰਤੀ ਨੇ ਪੁਲਸ ਨੂੰ ਦੱਸਿਆ ਮੇਰੇ ਪਤੀ ਵੀਨਸ ਰਾਜ (52) ਪੁੱਤਰ ਮਿਲਖੀ ਰਾਮ ਪੰਜਾਬ ਹੋਮ ਗਾਰਡ ਜਲੰਧਰ ਵਿਖੇ ਨੌਕਰੀ ਕਰਦੇ ਸਨ। ਮਿਤੀ 20 ਜੂਨ ਨੂੰ ਉਹ ਆਪਣੇ ਪਤੀ ਅਤੇ ਬੱਚੀ ਸਮੇਤ ਮੋਟਰਸਾਈਕਲ ਨੰਬਰ PB-08-BX-4623 ਮਾਰਕਾ ਹੀਰੋ ਹਾਂਡਾ 'ਤੇ ਸਵਾਰ ਹੋ ਕੇ ਬਾਬਾ ਬਾਲਕ ਨਾਥ ਸ਼ਾਹਤਲਾਈ ਹਿਮਾਚਲ ਪ੍ਰਦੇਸ਼ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾ ਰਹੇ ਸੀ। ਆਰਤੀ ਨੇ ਅੱਗੇ ਦੱਸਿਆ ਕਿ ਜਦੋਂ ਅਸੀਂ ਅੱਡਾ ਨਸਰਾਲਾ ਰੇਲਵੇ ਸ਼ਟੇਸ਼ਨ ਨੇੜੇ ਪੁੱਜੇ ਤਾਂ ਰਾਤ 10 ਵਜੇ ਦੇ ਕਰੀਬ ਪਿੱਛੇ ਤੋਂ ਇਕ ਗੱਡੀ ਬੜੀ ਤੇਜ਼ ਰਫ਼ਤਾਰ ਨਾਲ ਆਈ, ਜਿਸ ਨੇ ਸਾਡੇ ਮੋਟਰਸਾਈਕਲ ਨੂੰ ਟੱਕਰ।
ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ 'ਤੇ ਹੋਈ ਫਾਇਰਿੰਗ
ਜਿਸ ਨਾਲ ਅਸੀਂ ਸਮੇਤ ਮੋਟਰਸਾਈਕਲ ਦੇ ਸੜਕ 'ਤੇ ਡਿੱਗ ਪਏ, ਜਿਸ ਨਾਲ ਮੇਰੇ ਸਿਰ 'ਚ ਸੱਟ ਲੱਗੀ ਅਤੇ ਮੇਰੀ ਬੱਚੀ (5) ਦੀ ਬਾਹ ਟੁੱਟ ਗਈ ਅਤੇ ਮੋਟਰਸਾਈਕਲ ਚਲਾ ਰਹੇ ਮੇਰੇ ਪਤੀ ਦਾ ਸਿਰ ਸੜਕ 'ਚ ਵੱਜਣ ਕਰਕੇ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ।ਮੋਟਰਸਾਈਕਲ ਦਾ ਵੀ ਕਾਫ਼ੀ ਨੁਕਸਾਨ ਹੋਇਆ। ਜ਼ਖ਼ਮੀਆਂ ਨੂੰ ਰਾਹਗੀਰਾਂ ਮਦਦ ਨਾਲ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ, ਜਿੱਥੇ ਕੁਝ ਸਮੇ ਬਾਅਦ ਮੇਰੇ ਪਤੀ ਦੀ ਦੌਰਾਨੇ ਇਲਾਜ ਮੌਤ ਹੋ ਗਈ। ਇਹ ਹਾਦਸਾ ਅਣਪਛਾਤੀ ਗੱਡੀ ਦੇ ਡਰਾਈਵਰ ਵੱਲੋਂ ਬਹੁਤ ਤੇਜ਼ ਰਫ਼ਤਾਰ ਬਿਨ੍ਹਾਂ ਹਾਰਨ ਦਿੱਤੇ ਸਾਡੇ ਮੋਟਰਸਾਈਕਲ ਵਿਚ ਟੱਕਰ ਮਾਰਨ ਕਰਕੇ ਵਾਪਰਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬਟਾਲਾ 'ਚ ਚੱਲੀਆਂ ਗੋਲ਼ੀਆਂ! ਕਾਰੋਬਾਰੀ ਨੌਜਵਾਨ ਦੀ ਕੋਠੀ 'ਤੇ ਹੋਈ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ ਭਾਜਪਾ: ਨਿਤਿਨ ਨਬੀਨ
NEXT STORY