ਜਲੰਧਰ (ਖੁਰਾਣਾ)-ਕਪੂਰਥਲਾ ਚੌਕ ਸਥਿਤ ਜੋਸ਼ੀ ਹਸਪਤਾਲ ਦੇ ਨਾਲ ਲੱਗਦੇ ਪਲਾਟ ਵਿਚ ਕਮਰਸ਼ੀਅਲ ਇਮਾਰਤ ਦੇ ਨਿਰਮਾਣ ਲਈ ਚੱਲ ਰਹੀ ਬੇਸਮੈਂਟ ਦੀ ਪੁਟਾਈ ਦੌਰਾਨ ਨੇੜਲੀਆਂ ਅੱਧੀ ਦਰਜਨ ਤੋਂ ਵੱਧ ਇਮਾਰਤਾਂ ਵਿਚ ਤਰੇੜਾਂ ਆਉਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਨਾਲ ਲੱਗਦੀ ਕਲਪਾ ਫਾਰਮੇਸੀ ਕੰਪਲੈਕਸ ਵਿਚ ਬਣੀਆਂ ਕੋਠੀਆਂ ਦੇ ਮਾਲਕਾਂ ਅਤੇ ਪੀ. ਐਂਡ ਟੀ. ਕਾਲੋਨੀ ਦੇ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਤਰੇੜਾਂ ਇੰਨੀਆਂ ਡੂੰਘੀਆਂ ਹਨ ਕਿ ਉਸ ਨਾਲ ਚੌਗਾਠਾਂ ਅਤੇ ਦਰਵਾਜ਼ੇ ਤਕ ਹਿੱਲ ਗਏ ਹਨ ਅਤੇ ਧਰਤੀ ਵਿਚ ਪਾੜ ਪੈਣ ਤੋਂ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਕੋਈ ਵੱਡਾ ਭੂਚਾਲ ਆਇਆ ਹੋਵੇ। ਹਾਦਸੇ ਦੀ ਸੂਚਨਾ ਮਿਲਦੇ ਹੀ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ, ਆਮ ਆਦਮੀ ਪਾਰਟੀ ਦੇ ਆਗੂ ਨਿਖਿਲ ਅਰੋੜਾ, ਕੌਂਸਲਰ ਬੰਟੀ ਨੀਲਕੰਠ ਅਤੇ ਕਈ ਹੋਰ ਮੌਕੇ ’ਤੇ ਪਹੁੰਚੇ। ਵਿਧਾਇਕ ਵੱਲੋਂ ਇਸ ਮਾਮਲੇ ਵਿਚ ਕਮਿਸ਼ਨਰ ਨਗਰ ਨਿਗਮ ਨਾਲ ਗੱਲ ਕੀਤੀ ਗਈ। ਉਨ੍ਹਾਂ ਦੇ ਨਿਰਦੇਸ਼ਾਂ ’ਤੇ ਦੇਰ ਰਾਤ ਏ. ਟੀ. ਪੀ. ਵਿਨੋਦ ਕੁਮਾਰ ਅਤੇ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਤੋਂ ਇਲਾਵਾ ਸੁਪਰਡੈਂਟ ਰਾਜੀਵ ਰਿਸ਼ੀ ਵੀ ਮੌਕੇ ’ਤੇ ਪਹੁੰਚੇ। ਨਿਗਮ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਲਡਿੰਗ ਦਾ ਨਕਸ਼ਾ ਚੰਡੀਗੜ੍ਹ ਤੋਂ ਪਾਸ ਹੈ ਪਰ ਫਾਈਲਾਂ ਦੇਖ ਕੇ ਹੀ ਪਤਾ ਲੱਗ ਸਕੇਗਾ ਕਿ ਬੇਸਮੈਂਟ ਦੀ ਕਿੰਨੀ ਪੁਟਾਈ ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ: ਜਲੰਧਰ: 100 ਕਰੋੜ ਦੀ ਰਿਕਵਰੀ ਬਣੀ ਚਿੰਤਾ ਦਾ ਵਿਸ਼ਾ: ਵੱਡੇ ਡਿਫਾਲਟਰਾਂ ਨੂੰ ਬਿਨਾਂ ਦੱਸੇ ਕੁਨੈਕਸ਼ਨ ਕੱਟਣ ਦੇ ਹੁਕਮ
ਬਿਨਾਂ ਐੱਨ. ਓ. ਸੀ. ਦੇ ਕਿਵੇਂ ਹੋਈ ਪੁਟਾਈ
ਕਲਪਾ ਫਾਰਮੇਸੀ ਕੰਪਲੈਕਸ ਵਿਚ ਬਣੀ ਕੋਠੀਆਂ ਦੇ ਮਾਲਕਾਂ ਅਤੇ ਨਾਲ ਲੱਗਦੀ ਪੀ. ਐਂਡ ਟੀ. ਕਾਲੋਨੀ ਦੇ ਵਾਸੀਆਂ ਨੇ ਦੱਸਿਆ ਕਿ ਉਸਾਰੀ ਅਧੀਨ ਬਿਲਡਿੰਗ ਦੇ ਮਾਲਕ ਨੇ ਉਨ੍ਹਾਂ ਤੋਂ ਬੇਸਮੈਂਟ ਦੀ ਪੁਟਾਈ ਲਈ ਕੋਈ ਐੱਨ. ਓ. ਸੀ. ਨਹੀਂ ਲਈ। ਦੂਜੇ ਪਾਸੇ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਨਾਂ ਐੱਨ. ਓ. ਸੀ. ਲਏ ਪੁਟਾਈ ਕੀਤੀ ਹੀ ਨਹੀਂ ਜਾ ਸਕਦੀ ਅਤੇ ਨਕਸ਼ਾ ਵੀ ਪਾਸ ਨਹੀਂ ਹੋ ਸਕਦਾ। ਇਸ ਲਈ ਹੁਣ ਐੱਨ. ਓ. ਸੀ. ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਫਿਲਹਾਲ ਇਕ ਕੋਠੀ ਨੂੰ ਡਿੱਚ ਮਸ਼ੀਨ ਦਾ ਸਹਾਰਾ ਦੇ ਕੇ ਬਚਾਇਆ ਗਿਆ ਹੈ।
ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ, ਬਟਾਲਾ ਵਿਖੇ ਛੱਪੜ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
UGC ਦਾ ਅਲਰਟ : ਭਾਰਤੀ ਵਿਦਿਆਰਥੀ ਸੋਚ-ਸਮਝ ਕੇ ਲੈਣ ਚੀਨੀ ਯੂਨੀਵਰਸਿਟੀਆਂ ’ਚ ਦਾਖ਼ਲਾ
NEXT STORY