ਤਪਾ ਮੰਡੀ(ਮਾਰਕੰਡਾ)-ਸਥਾਨਕ ਬਰਨਾਲਾ ਸਾਈਡ ਵੱਲ ਰੇਲਵੇ ਲਾਈਨ ਦੇ ਨਜ਼ਦੀਕ ਇਕ ਬਸਤੀ ਵਿਖੇ ਔਰਤ ਨੇ ਆਪਣੇ ਹੀ ਪਤੀ ਨੂੰ ਚਾਹ ਵਿਚ ਫਿਨਾਈਲ ਦੀਆਂ ਗੋਲੀਆਂ ਘੋਲ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਸਿਵਲ ਹਸਪਤਾਲ ਵਿਖੇ ਪੀੜਤ ਦੇ ਪਿਤਾ ਈਸ਼ਵਰ ਰਾਮ ਨੇ ਦੱਸਿਆ ਕਿ ਉਸਦਾ ਲੜਕਾ ਸੋਨੂੰ ਮਜ਼ਦੂਰੀ ਕਰਦਾ ਹੈ, ਜਿਸਦਾ 3 ਸਾਲ ਪਹਿਲਾਂ ਨਾਭਾ ਵਿਖੇ ਵਿਆਹ ਹੋਇਆ ਪਰ ਲੜਕੀ ਕਿਸੇ ਕਾਰਨ ਲੜਕੇ ਨੂੰ ਪਸੰਦ ਨਹੀਂ ਕਰਦੀ ਸੀ, ਜਿਸ ਕਾਰਨ ਲੜਕੀ ਨੇ ਕਈ ਵਾਰ ਮੇਰੇ ਲੜਕੇ ਨੂੰ ਤਲਾਕ ਦੇਣ ਬਾਰੇ ਵੀ ਕਿਹਾ। ਬੀਤੇ ਮੰਗਲਵਾਰ ਦੀ ਦੁਪਹਿਰ ਨੂੰ ਜਦੋਂ ਲੜਕਾ ਘਰ ਰੋਟੀ ਖਾਣ ਗਿਆ ਤਾਂ ਉਸਦੇ ਪਹਿਲਾਂ ਚਾਹ ਮੰਗਣ 'ਤੇ ਲੜਕੀ ਨੇ ਚਾਹ ਵਿਚ ਫਿਨਾਈਲ ਦੀਆਂ ਗੋਲੀਆਂ ਮਿਲਾ ਦਿੱਤੀਆਂ, ਜਿਸ ਨੂੰ ਪੀ ਕੇ ਉਸਦੀ ਹਾਲਤ ਗੰਭੀਰ ਬਣ ਗਈ ਪਤਾ ਲੱਗਣ 'ਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ਨੇ ਉਸਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ। ਇਸ ਸਬੰਧੀ ਸਿਟੀ ਇੰਚਾਰਜ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਲੜਕੀ ਸਮੇਤ ਉਸਦੇ ਪੇਕੇ ਪਰਿਵਾਰ ਨੂੰ ਬੁਲਾਇਆ ਗਿਆ ਹੈ, ਗੱਲਬਾਤ ਕਰਨ ਤੋਂ ਬਾਅਦ ਜੇਕਰ ਲੜਕੇ ਪਰਿਵਾਰ ਦੀ ਸੰਤੁਸ਼ਟੀ ਨਹੀਂ ਹੁੰਦੀ ਤਾਂ ਲੜਕੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਦੁੱਗਾਂ ਦੇ ਸਰਕਾਰੀ ਸਕੂਲ ਦੇ ਫੰਡਾਂ 'ਚ ਲੱਖਾਂ ਰੁਪਏ ਦਾ ਘੋਟਾਲਾ!
NEXT STORY