ਅਬੋਹਰ (ਸੁਨੀਲ ਨਾਗਪਾਲ): ਗੁਰਦੁਆਰਾ ਸਿੰਘ ਸਭਾ ਦੇ ਨੇੜੇ ਇਕ ਪਰਿਵਾਰ ਵੱਲੋਂ ਦੀਵਾਲੀ ਮੌਕੇ ਮਿੱਟੀ ਦੇ ਬਣੇ ਦੀਵੇ ਵੇਚ ਕੇ ਆਪਣਾ ਘਰ ਦਾ ਰੁਜ਼ਗਾਰ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਆਪਣੀ ਮਿਹਨਤ ਨਾਲ ਕੀਤੀ ਕਿਰਤ ਕਮਾਈ ਵਿਚੋਂ ਉਨ੍ਹਾਂ ਨੇ ਆਪਣੀ ਧੀ ਦੀ ਪੜ੍ਹਾਈ ਦੇ ਲਈ ਉਸ ਨੂੰ ਮੋਬਾਇਲ ਫੋਨ ਖਰੀਦ ਕੇ ਦਿੱਤਾ ਸੀ। ਬੀਤੀ ਰਾਤ ਬਾਜ਼ਾਰ ਵਿਚੋਂ ਲੰਘ ਰਹੇ ਝਪਟਮਾਰ ਲੜਕੀ ਤੋਂ ਮੋਬਾਈਲ ਫੋਨ ਖੋਹ ਕੇ ਲੈ ਗਏ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਦੀਵਾਲੀ ਮੌਕੇ ਲਿਆ ਗਿਆ ਅਹਿਮ ਫ਼ੈਸਲਾ
ਇਹ ਸਾਰੀ ਘਟਨਾ ਨੇੜੇ ਲੱਗੇ CCTV ਕੈਮਰੇ ਵਿਚ ਕੈਦ ਹੋ ਗਈ। ਕੁੜੀ ਨੇ ਖੋਹਬਾਜ਼ਾਂ ਦਾ ਪਿੱਛਾ ਵੀ ਕੀਤਾ, ਪਰ ਉਹ ਭੱਜਣ ਵਿੱਚ ਕਾਮਯਾਬ ਰਹੇ। ਮਿਹਨਤ ਨਾਲ ਕੀਤੀ ਕਮਾਈ ਤੋਂ ਲਿਆ ਫ਼ੋਨ ਇੰਝ ਖੋਹੇ ਜਾਣ ਮਗਰੋਂ ਕੁੜੀ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਵਾਲੀ ਰਾਤ ਪੈ ਗਈ ਭਾਰੀ, ਦੀਵੇ ਜਗਾਉਣ ਗਏ ਪੁੱਤ ਨਾਲ ਵਾਪਰ ਗਈ ਅਣਹੋਣੀ
NEXT STORY