ਨਵੀਂ ਦਿੱਲੀ : ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਨੂੰ ਦੀਵਾਲੀ ਵਾਲੇ ਦਿਨ ਯਾਨੀ ਵੀਰਵਾਰ ਸ਼ਾਮ ਨੂੰ ਅੱਗ ਦੀਆਂ ਘਟਨਾਵਾਂ ਬਾਰੇ ਘੱਟੋ-ਘੱਟ 78 ਕਾਲਾਂ ਆਈਆਂ ਹਨ। ਇਸ ਗੱਲ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਦੇ ਸਬੰਧ ਵਿਚ ਡੀਐੱਫਐੱਸ ਦੇ ਇੱਕ ਅਧਿਕਾਰੀ ਨੇ ਕਿਹਾ, ''ਇਹ ਕਾਲਾਂ ਸ਼ਾਮ 4 ਵਜੇ ਤੋਂ ਰਾਤ 9 ਵਜੇ ਦੇ ਵਿਚਕਾਰ ਆਈਆਂ ਸਨ। ਬੱਸ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੇ ਝੁਲਸ ਜਾਣ ਤੋਂ ਇਲਾਵਾ ਕਿਧਰੋਂ ਵੀ ਕਿਸੇ ਵੱਡੀ ਘਟਨਾ ਦੀ ਖ਼ਬਰ ਨਹੀਂ ਆਈ।''
ਇਹ ਵੀ ਪੜ੍ਹੋ - ਪਾਬੰਦੀ ਦੇ ਬਾਵਜੂਦ ਦੀਵਾਲੀ 'ਤੇ ਧੱੜਲੇ ਨਾਲ ਚੱਲੇ ਪਟਾਕੇ ਤੇ ਆਤਿਸ਼ਬਾਜ਼ੀ, ਹੁਣ ਸਾਹ ਲੈਣਾ ਹੋਇਆ ਔਖਾ
ਦੱਸ ਦੇਈਏ ਕਿ ਦੀਵਾਲੀ ਵਾਲੇ ਦਿਨ ਦੁਆਰਕਾ ਦੇ ਛਾਵਲਾ ਇਲਾਕੇ 'ਚ ਸ਼ਾਮ 6.30 ਵਜੇ ਦੇ ਕਰੀਬ ਬੱਸ 'ਚ ਰੱਖੇ ਪਟਾਕਿਆਂ ਨੂੰ ਅੱਗ ਲੱਗਣ ਕਾਰਨ ਬੱਸ 'ਚ ਸਵਾਰ ਦੋ ਵਿਅਕਤੀਆਂ ਦੇ ਝੁਲਸ ਜਾਣ ਦੀ ਸੂਚਨਾ ਮਿਲੀ ਸੀ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਦੀਵਾਲੀ ਤੋਂ ਪਹਿਲਾਂ ਸਸਤਾ ਹੋਇਆ ਪੈਟਰੋਲ-ਡੀਜ਼ਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨਾਂ ਲਈ ਵੱਡੀ ਖ਼ਬਰ, ਇਸ ਦਿਨ ਹੋ ਸਕਦੀ ਹੈ CET ਪ੍ਰੀਖਿਆ ਦੀ ਨੋਟੀਫਿਕੇਸ਼ਨ
NEXT STORY