ਫਿਰੋਜ਼ਪੁਰ(ਕੁਮਾਰ)-ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ ਸ਼ਿਕਾਇਤ ਨੰ. 1267 ਦੇ ਆਧਾਰ 'ਤੇ 20 ਸਾਲਾ ਲੜਕੀ ਨੂੰ ਘਰ 'ਚੋਂ ਕਥਿਤ ਤੌਰ 'ਤੇ ਜ਼ਬਰਦਸਤੀ ਲਿਜਾਣ ਦੇ ਦੋਸ਼ 'ਚ ਵਿਸ਼ਾਲ ਉਰਫ ਹੈਪੀ ਵਾਸੀ ਫਿਰੋਜ਼ਪੁਰ ਛਾਉਣੀ ਅਤੇ ਸ਼ਿਕਾਇਤ ਵਾਪਸ ਲੈਣ ਲਈ ਧਮਕੀਆਂ ਦੇਣ ਦੇ ਦੋਸ਼ 'ਚ ਕੌਂਸਲ ਸਬੈਸਟੀਅਨ ਰਾਏ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਨਵੀਨ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਹਿੰਦਰ ਕੁਮਾਰ ਪੁੱਤਰ ਸਨੀ ਕੁਮਾਰ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਸੰਨ 2017 'ਚ ਉਸ ਦੀ 20 ਸਾਲ ਦੀ ਭੈਣ ਰਤਨਾ ਉਰਫ ਟੀਨੂ ਨੂੰ ਵਿਸ਼ਾਲ ਉਰਫ ਹੈਪੀ ਜ਼ਬਰਦਸਤੀ ਘਰੋਂ ਲੈ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਤੱਕ ਉਸ ਦੀ ਭੈਣ ਰਤਨਾ (ਟੀਨੂ) ਦਾ ਕੋਈ ਪਤਾ ਨਹੀਂ ਲੱਗਾ। ਸ਼ਿਕਾਇਤਕਰਤਾ ਅਨੁਸਾਰ ਕੌਂਸਲਰ ਸਬੈਸਟੀਅਨ ਰਾਏ ਸ਼ਿਕਾਇਤ ਵਾਪਸ ਲੈਣ ਲਈ ਕਥਿਤ ਉਸ ਨੂੰ ਧਮਕੀਆਂ ਦੇ ਰਿਹਾ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੇ ਨਾਮਜ਼ਦ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਾਵਰਕਾਮ ਦਾ ਐੱਸ. ਡੀ. ਓ. 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ
NEXT STORY