ਲੁਧਿਆਣਾ (ਰਿਸ਼ੀ) : ਵਰਕਰ ’ਤੇ ਹੇਰਾਫੇਰੀ ਕਰਨ ਦਾ ਦੋਸ਼ ਲਾ ਕੇ 10 ਲੱਖ ਰੁਪਏ ਦਾ ਬੈਂਕ ਲੋਨ ਆਪਣੇ ਨਾਮ ’ਤੇ ਲੈ ਕੇ ਦੇਣ ਦਾ ਦਬਾਅ ਪਾਉਣ ਲਈ ਬੰਦੀ ਬਣਾ ਕੇ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਹੈਬੋਵਾਲ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਇਸ਼ੂ ਨਿਵਾਸੀ ਅਜੀਤ ਨਗਰ, ਹੈਬੋਵਾਲ ਕਲਾਂ, ਸੌਰਵ ਸਿੰਘ, ਇਸ਼ਵਿੰਦਰ ਸਿੰਘ, ਮਨਦੀਪ ਕੁਮਾਰ ਅਤੇ 3 ਅਣਪਛਾਤਿਆਂ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਯੰਕ ਅਰੋੜਾ ਨਿਵਾਸੀ ਅਜੀਤ ਨਗਰ, ਹੈਬੋਵਾਲ ਕਲਾਂ ਨੇ ਦੱਸਿਆ ਕਿ ਉਹ ਮੁਲਜ਼ਮ ਮਨਦੀਪ ਦੇ ਕੋਲ ਲੱਕੜ ਦਾ ਕੰਮ ਕਰਦਾ ਸੀ। ਬੀਤੀ 19 ਅਪ੍ਰੈਲ ਨੂੰ ਉਕਤ ਮੁਲਜ਼ਮਾਂ ਨੇ ਇਆਲੀ ਖੁਰਦ, ਹੰਬੜਾਂ ਰੋਡ ਦੁਕਾਨ ’ਤੇ ਬੁਲਾ ਕੇ ਅੰਦਰ ਬੰਦ ਕਰ ਕੇ ਕੁੱਟਮਾਰ ਕੀਤੀ ਅਤੇ ਗੈਰ-ਕਾਨੂੰਨੀ ਢੰਗ ਨਾਲ ਬੰਦੀ ਬਣਾ ਕੇ ਰੱਖਿਆ। ਵਜ੍ਹਾ ਰੰਜਿਸ਼ ਇਹ ਹੈ ਕਿ ਮਨਦੀਪ ਵੱਲੋਂ ਉਸ ’ਤੇ ਕੰਮ ਵਿਚ ਹੇਰਾਫੇਰੀ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ ਅਤੇ ਆਪਣੇ ਨਾਂ ’ਤੇ 10 ਲੱਖ ਰੁਪਏ ਦਾ ਲੋਨ ਲੈ ਕੇ ਦੇਣ ਦਾ ਦਬਾਅ ਬਣਾ ਰਿਹਾ ਸੀ।
ਕਿਸਾਨ ਰੇਲ ਰੋਕੋ ਅੰਦੋਲਨ: 3 ਦਿਨਾਂ ਲਈ ਰੱਦ ਕੀਤੀਆਂ 46 ਰੇਲਗੱਡੀਆਂ, 100 ਦੇ ਬਦਲੇ ਜਾਣਗੇ ਰੂਟ
NEXT STORY