ਅਬੋਹਰ(ਸੁਨੀਲ)-ਪਿੰਡ ਕੱਚਾ ਸੀਡਫਾਰਮ ਵਾਸੀ ਇਕ ਮਹਿਲਾ ਨੂੰ ਮਾਰਕੁੱਟ ਕਰ ਕੇ ਫੱਟੜ ਕੀਤੇ ਜਾਣ ਦੇ ਮਾਮਲੇ 'ਚ ਥਾਣਾ ਨੰਬਰ 1 ਦੀ ਪੁਲਸ ਨੇ ਅੱਧਾ ਦਰਜਨ ਲੋਕਾਂ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਚਰਨਜੀਤ ਕੌਰ ਪਤਨੀ ਹਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮੁਹੱਲੇ ਦਾ ਹੀ ਸੁੰਦਰ ਸਿੰਘ ਪੁੱਤਰ ਚਾਕਰ ਸਿੰਘ ਉਨ੍ਹਾਂ ਦੇ ਘਰ ਦੀ ਲਾਈਟ ਬੰਦ ਕਰਨ ਲਈ ਜਨਰੇਟਰ ਬੰਦ ਕਰਨ ਲੱਗਿਆ, ਜਦ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਸੁੰਦਰ ਸਿੰਘ ਨੇ ਆਪਣੇ ਸਾਥੀਆਂ ਸਣੇ ਉਸ ਦੇ ਘਰ 'ਚ ਦਾਖਲ ਹੋ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਮਾਰਕੁੱਟ ਕਰ ਕੇ ਫੱਟੜ ਕਰ ਦਿੱਤਾ। ਪੁਲਸ ਨੇ ਚਰਨਜੀਤ ਕੌਰ ਦੇ ਬਿਆਨਾਂ 'ਤੇ ਸੁੰਦਰ ਸਿੰਘ ਅਤੇ ਉਸ ਦੇ ਪੁੱਤਰ ਬਲਵਿੰਦਰ ਸਿੰਘ ਤੇ ਜਸਵਿੰਦਰ ਸਿੰਘ, ਪਰਮਜੀਤ ਕੌਰ ਪਤਨੀ ਜਸਵਿੰਦਰ ਸਿੰਘ ਤੇ ਹਰਪਾਲ ਕੌਰ ਪਤਨੀ ਬਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਪੇਡ-ਮੋਟਰਸਾਈਕਲ ਦੀ ਟੱਕਰ 'ਚ ਮਾਂ-ਪੁੱਤ ਜ਼ਖ਼ਮੀ
NEXT STORY