ਬਠਿੰਡਾ (ਸੁਖਵਿੰਦਰ)-ਨਸ਼ੀਲਾ ਪ੍ਰਸ਼ਾਦ ਖੁਆ ਕੇ ਕੁਝ ਵਿਅਕਤੀ ਇਕ ਬਜ਼ੁਰਗ ਤੋਂ ਨਕਦੀ ਅਤੇ ਉਸਦੇ ਕੱਪੜੇ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਇਕ ਬਜ਼ੁਰਗ ਪਰਸਰਾਮ ਅੰਡਰਬ੍ਰਿਜ 'ਤੇ ਬਿਨਾਂ ਕੱਪੜਿਆਂ ਤੋਂ ਬੇਹੋਸ਼ੀ ਦੀ ਹਾਲਤ ਵਿਚ ਬੈਠਾ ਹੋਇਆ ਸੀ। ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਟੇਕ ਚੰਦ ਅਤੇ ਮਨੀ ਸ਼ਰਮਾ ਮੌਕੇ 'ਤੇ ਪਹੁੰਚੇ। ਸੰਸਥਾ ਵਰਕਰਾਂ ਵੱਲੋਂ ਬਜ਼ੁਰਗ ਨੂੰ ਕੱਪੜੇ ਪਹਿਨਾ ਕੇ ਸੰਸਥਾ ਦਫ਼ਤਰ ਪਹੁੰਚਾਇਆ ਗਿਆ। ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਹ ਸੱਪਾਵਾਲੀ ਅਬੋਹਰ ਦਾ ਰਹਿਣ ਵਾਲਾ ਹੈ। ਬੀਤੇ ਦਿਨੀਂ ਉਹ ਰੇਲਗੱਡੀ ਰਾਹੀਂ ਪਿੰਡ ਜਾ ਰਿਹਾ ਸੀ। ਇਸ ਦੌਰਾਨ 2 ਵਿਅਕਤੀਆਂ ਨੇ ਗੱਲਾਂ 'ਚ ਫਸਾ ਕੇ ਨਸ਼ੀਲਾ ਪ੍ਰਸ਼ਾਦ ਖੁਆ ਦਿੱਤਾ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਦੇ ਕੱਪੜੇ, ਸਾਮਾਨ ਅਤੇ ਨਕਦੀ ਗਾਇਬ ਸੀ। ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।
ਹਾਈਕੋਰਟ ਦਾ ਵਿਜੀਲੈਂਸ ਵਿਭਾਗ ਨੂੰ ਝਟਕਾ
NEXT STORY