ਬਠਿੰਡਾ(ਵਰਮਾ)-ਰਿਸ਼ਵਤ ਮੰਗਣ ਦੇ ਦੋਸ਼ ਵਿਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬਠਿੰਡਾ ਵਿਜੀਲੈਂਸ ਦੇ ਇਕ ਸਾਬਕਾ ਡੀ. ਐੱਸ. ਪੀ. ਤੇ ਇੰਸਪੈਕਟਰ ਸਮੇਤ ਤਿੰਨ ਹੋਰ ਕਰਮਚਾਰੀਆਂ ਨੂੰ ਝਟਕਾ ਦਿੰਦਿਆਂ ਹੇਠਲੀ ਅਦਾਲਤ ਦੇ ਫੈਸਲੇ ਨੂੰ ਖਾਰਿਜ ਕਰਦਿਆਂ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਵਕੀਲ ਪੂਜਾ ਢੀਂਗਰਾ ਨੇ ਦੱਸਿਆ ਕਿ ਸਾਲ 2013 ਵਿਚ ਉਸਦੇ ਸਹੁਰੇ ਦੇਵਰਾਜ ਖਿਲਾਫ ਵਿਜੀਲੈਂਸ ਬਿਊਰੋ ਨੇ ਇਕ ਕੇਸ ਦਰਜ ਕੀਤਾ ਸੀ, ਜਿਸ ਵਿਚ ਵਿਜੀਲੈਂਸ ਦੇ ਉਸ ਸਮੇਂ ਦੇ ਡੀ. ਐੱਸ. ਪੀ. ਜਨਕ ਸਿੰਘ ਅਤੇ ਇੰਸਪੈਕਟਰ ਗੁਰਦੇਵ ਭੱਲਾ ਸਮੇਤ ਹੌਲਦਾਰ ਹਰਜਿੰਦਰ ਸਿੰਘ, ਰਾਜਵੰਤ ਸਿੰਘ, ਕਿੱਕਰ ਸਿੰਘ ਨੇ ਉਸਦੇ ਸਹੁਰੇ ਨੂੰ ਕੇਸ 'ਚੋਂ ਛੁਡਵਾਉਣ ਸਬੰਧੀ ਲੱਖਾਂ ਰੁਪਏ ਦੀ ਮੰਗ ਕੀਤੀ ਸੀ, ਜਿਸ ਵਿਚ ਉਸਦੇ ਪਤੀ ਪੁਨੀਤ ਮਿਗਲਾਨੀ ਗਵਾਹ ਸਨ। ਉਨ੍ਹਾਂ ਸਥਾਨਕ ਅਦਾਲਤ ਵਿਚ ਭ੍ਰਿਸ਼ਟਾਚਾਰ ਐਕਟ ਤਹਿਤ ਇਕ ਯਾਚਿਕਾ ਦਾਇਰ ਕੀਤੀ ਸੀ ਪਰ ਉਸ ਯਾਚਿਕਾ ਨੂੰ ਹੇਠਲੀ ਅਦਾਲਤ ਨੇ ਖਾਰਿਜ ਕਰ ਦਿੱਤਾ ਸੀ। ਔਰਤ ਵਕੀਲ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਕੇਸ ਵਿਚ ਵਿਜੀਲੈਂਸ ਦੇ ਡੀ. ਐੱਸ. ਪੀ. ਤੇ ਇੰਸਪੈਕਟਰ ਅਤੇ ਤਿੰਨ ਹੋਰ ਹੌਲਦਾਰਾਂ ਨੂੰ ਕੇਸ ਵਿਚ ਸ਼ਾਮਲ ਕਰਨ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਹਾਈਕੋਰਟ ਨੇ ਉਨ੍ਹਾਂ ਦੇ ਵਕੀਲ ਦੀਆਂ ਦਲੀਲਾਂ ਨਾਲ ਰਾਜ਼ੀ ਹੁੰਦਿਆਂ ਹੇਠਲੇ ਕੋਰਟ ਦੇ ਫੈਸਲੇ ਨੂੰ ਖਾਰਿਜ ਕਰਦਿਆਂ ਹੁਕਮ ਦਿੱਤੇ ਕਿ ਵਿਜੀਲੈਂਸ ਦੇ ਡੀ. ਐੱਸ. ਪੀ. ਤੇ ਇੰਸਪੈਕਟਰ ਸਮੇਤ ਤਿੰਨਾਂ ਹੌਲਦਾਰਾਂ ਨੂੰ ਵੀ ਉਕਤ ਕੇਸ ਵਿਚ ਸ਼ਾਮਲ ਕੀਤਾ ਜਾਵੇ। ਔਰਤ ਵਕੀਲ ਨੇ ਦੋਸ਼ ਲਾਇਆ ਕਿ ਵਿਜੀਲੈਂਸ ਨੇ ਉਨ੍ਹਾਂ 'ਤੇ ਦਬਾਅ ਪਾਉਣ ਲਈ ਉਨ੍ਹਾਂ ਦੇ ਪਤੀ ਪੁਨੀਤ ਮਿਗਲਾਨੀ 'ਤੇ ਇਕ ਝੂਠਾ ਕੇਸ 9 ਜਨਵਰੀ ਨੂੰ ਦਰਜ ਕਰਵਾ ਦਿੱਤਾ ਤਾਂ ਕਿ ਉਸ ਦਾ ਪਤੀ 11 ਜਨਵਰੀ ਨੂੰ ਹਾਈਕੋਰਟ ਵਿਚ ਨਾ ਪਹੁੰਚ ਸਕੇ। ਉਸਨੇ ਦੋਸ਼ ਲਾਇਆ ਕਿ ਉਹ ਉਕਤ ਦਰਜ ਕੀਤੇ ਝੂਠੇ ਕੇਸ ਨੂੰ ਲੈ ਕੇ ਅਦਾਲਤ ਦੀ ਸ਼ਰਨ ਵਿਚ ਜਾਣਗੇ ਤਾਂ ਕਿ ਅਸਲੀ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।
ਕੀ ਕਹਿੰਦੇ ਨੇ ਗੁਰਦੇਵ ਭੱਲਾ: ਵਿਜੀਲੈਂਸ ਦੇ ਡੀ. ਐੱਸ. ਪੀ. ਜਨਕ ਸਿੰਘ ਕੁਝ ਮਹੀਨੇ ਪਹਿਲਾਂ ਵਿਭਾਗ ਤੋਂ ਰਿਟਾਇਰ ਹੋ ਚੁੱਕੇ ਹਨ ਅਤੇ ਇੰਸਪੈਕਟਰ ਗੁਰਦੇਵ ਸਿੰਘ ਭੱਲਾ ਈ. ਓ. ਵਿੰਗ ਦੇ ਪ੍ਰਮੁੱਖ ਹਨ। ਗੁਰਦੇਵ ਭੱਲਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਨਾ ਹੀ ਉਨ੍ਹਾਂ ਖਿਲਾਫ ਕੋਈ ਮਾਮਲਾ ਦਰਜ ਹੈ ਨਾ ਹੀ ਕੋਈ ਜਾਣਕਾਰੀ ਹੈ। ਹਾਈਕੋਰਟ ਨੇ ਸਿਰਫ ਹੇਠਲੀ ਅਦਾਲਤ ਨੂੰ ਇਸਦੀ ਦੁਬਾਰਾ ਸੁਣਵਾਈ ਲਈ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਿਪਾਹੀ ਕਿੱਕਰ ਸਿੰਘ ਵਿਰੁੱਧ ਉਕਤ ਪਾਰਟੀ ਨੇ ਮਾਮਲਾ ਦਰਜ ਕਰਵਾਇਆ ਸੀ।
ਲਾਹਣ ਅਤੇ 18 ਬੋਤਲਾਂ ਸ਼ਰਾਬ ਸਮੇਤ ਇਕ ਔਰਤ ਸਣੇ 2 ਕਾਬੂ
NEXT STORY