ਮੁੱਲਾਂਪੁਰ ਦਾਖਾ(ਕਾਲੀਆ)-ਦਿਨ-ਦਿਹਾੜੇ ਕਾਰ ਸਵਾਰ ਔਰਤਾਂ ਰਸਤਾ ਪੁੱਛਣ ਦੇ ਬਹਾਨੇ ਬਜ਼ੁਰਗ ਔਰਤ ਦੇ ਦੋ ਸੋਨੇ ਦੇ ਕੰਗਣ ਲਾਹ ਕੇ ਰਫੂ ਚੱਕਰ ਹੋ ਗਈਆਂ। ਜਾਣਕਾਰੀ ਅਨੁਸਾਰ ਨਿਰਮਲਾ ਸਿਆਲ ਪਤਨੀ ਸਵ. ਰਾਮ ਲੁਭਾਇਆ ਸਿਆਲ (83) ਵਾਸੀ ਜਮਨਾ ਨਗਰ ਹਰਿਆਣਾ ਆਪਣੇ ਭਰਾ ਮੋਹਨ ਲਾਲ ਸੇਠੀ ਨੂੰ ਮਿਲਣ ਲਈ ਦਸਮੇਸ਼ ਨਗਰ ਮੰਡੀ ਮੁੱਲਾਂਪੁਰ ਵਿਖੇ ਆਈ ਹੋਈ ਸੀ। ਅੱਜ ਉਹ ਆਪਣੀ ਭਰਜਾਈ ਸੁਮਨ ਸੇਠੀ ਨਾਲ ਬਾਜ਼ਾਰ ਗਈ ਸੀ ਤਾਂ ਕਰੀਬ ਸਵਾ 1 ਵਜੇ ਦੁਪਹਿਰ ਨਗਰ ਕੌਂਸਲ ਮੁੱਲਾਂਪੁਰ ਦਾਖਾ ਕੋਲ ਪੈਦਲ ਆ ਰਹੀਆਂ ਸਨ ਤਾਂ ਦੂਜੇ ਪਾਸੇ ਤੋਂ ਆ ਰਹੀ ਇੰਡੀਕਾ ਕਾਰ ਵਿਚ ਸਵਾਰ ਔਰਤਾਂ ਨੇ ਰਸਤਾ ਪੁੱਛਣ ਦੇ ਬਹਾਨੇ ਆਪਣੇ ਕੋਲ ਬੁਲਾ ਲਿਆ, ਜਦੋਂ ਉਹ ਦੋਵੇਂ ਕਾਰ ਕੋਲ ਚਲੀਆਂ ਗਈਆਂ ਤਾਂ ਆਪਣੇ ਆਪ ਨੂੰ ਉਨ੍ਹਾਂ ਦਾ ਰਿਸ਼ਤੇਦਾਰ ਦੱਸਦਿਆਂ ਉਨ੍ਹਾਂ ਨੂੰ ਜੱਫੀ ਪਾ ਲਈ। ਜਦੋਂ ਉਨ੍ਹਾਂ ਨੇ ਅਜਿਹਾ ਨਾ ਕਰਨ ਅਤੇ ਰਿਸ਼ਤੇਦਾਰ ਨਾ ਹੋਣ ਬਾਰੇ ਕਿਹਾ ਤਾਂ ਉਹ ਅੱਖ ਝਪਕਦਿਆਂ ਹੀ ਕਾਰ 'ਚ ਸਵਾਰ ਹੋ ਕੇ ਰਫੂ ਚੱਕਰ ਹੋ ਗਈਆਂ। ਬਜ਼ੁਰਗ ਔਰਤ ਨੇ ਜਦੋਂ ਆਪਣੀਆਂ ਬਾਹਾਂ ਵੇਖੀਆਂ ਤਾਂ ਸੋਨੇ ਦੇ ਕੰਗਣ (ਕਰੀਬ 3 ਤੋਲੇ ਦੇ) ਗਾਇਬ ਸਨ। ਜਦੋਂ ਤੱਕ ਉਨ੍ਹਾਂ ਨੂੰ ਪਤਾ ਲੱਗਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੀੜਤ ਨਿਰਮਲਾ ਨੇ ਉਕਤ ਔਰਤਾਂ ਵਿਰੁੱਧ ਥਾਣਾ ਦਾਖਾ ਵਿਖੇ ਦਰਖਾਸਤ ਦੇ ਕੇ ਇਨਸਾਫ ਲਈ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਰ ਸਵਾਰ ਜਾਅਲਸਾਜ਼ ਔਰਤਾਂ ਨੇ ਬੜੇ ਲੰਮੇ ਸਮੇਂ ਤੋਂ ਸ਼ਹਿਰ 'ਚ ਦਹਿਸ਼ਤ ਮਚਾ ਰੱਖੀ ਹੈ। ਇਕ ਸ਼ਹਿਰ 'ਚੋਂ ਵਾਰਦਾਤ ਕਰ ਕੇ ਦੂਜੇ ਜ਼ਿਲੇ 'ਚ ਵਾਰਦਾਤ ਨੂੰ ਅੰਜਾਮ ਦਿੰਦੀਆਂ ਹਨ।
ਸੀਵਰੇਜ ਕਰਮਚਾਰੀ ਯੂਨੀਅਨ ਵੱਲੋਂ ਨਾਅਰੇਬਾਜ਼ੀ
NEXT STORY