ਤਲਵੰਡੀ ਸਾਬੋ(ਮੁਨੀਸ਼)-ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਵਿਅਕਤੀ ਦੇ ਮੌਤ ਦੇ ਸਰਟੀਫਿਕੇਟ 'ਚ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਇਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ। ਜ਼ਿਲਾ ਪੁਲਸ ਮੁਖੀ ਵੱਲੋਂ ਕਰਵਾਈ ਜਾਂਚ ਤੋਂ ਬਾਅਦ ਕੀਤੀ ਸਿਫਾਰਸ਼ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਰਜਿੰਦਰ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਵਾਲਾ ਨੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਕਿ ਬੀਰੂ ਸਿੰਘ ਪੁੱਤਰ ਬੱਗੂ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਵਾਲਾ ਅਣ-ਵਿਆਹਿਆ ਸੀ ਅਤੇ ਉਸ ਨੇ ਕਿਸੇ ਬੱਚੇ ਨੂੰ ਗੋਦ ਨਹੀਂ ਲਿਆ ਸੀ ਤੇ ਉਸ ਨੇ ਆਪਣੀ ਜ਼ਮੀਨ ਸ਼ਿਕਾਇਤਕਰਤਾ ਪਾਸ ਗਹਿਣੇ ਰੱਖੀ ਹੋਈ ਸੀ। ਉਸ ਦੇ ਦਰਖਾਸਤ 'ਚ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਹਲਕਾ ਪਟਵਾਰੀ ਨਾਲ ਮਿਲ ਕੇ ਬੀਰੂ ਸਿੰਘ ਦੀ ਜ਼ਮੀਨ ਹੜੱਪਣ ਲਈ ਉਸ ਦੇ ਮੌਤ ਦੇ ਸਰਟੀਫਿਕੇਟ ਨਾਲ ਛੇੜਛਾੜ ਕੀਤੀ ਹੈ, ਜਿਸ 'ਤੇ ਜ਼ਿਲਾ ਪੁਲਸ ਮੁਖੀ ਬਠਿੰਡਾ ਨੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ। ਜਾਂਚ ਤੋਂ ਬਾਅਦ ਜ਼ਿਲਾ ਪੁਲਸ ਮੁਖੀ ਨੇ ਤਲਵੰਡੀ ਸਾਬੋ ਪੁਲਸ ਨੂੰ ਗੁਰਪ੍ਰੀਤ ਸਿੰਘ ਵਾਸੀ ਦੁੱਲੇਵਾਲਾ ਖਿਲਾਫ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਤਲਵੰਡੀ ਸਾਬੋ ਪੁਲਸ ਨੇ ਰਜਿੰਦਰ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਵਾਲਾ ਦੇ ਬਿਆਨਾਂ ਤੇ ਗੁਰਪ੍ਰੀਤ ਸਿੰਘ ਵਾਸੀ ਦੁੱਲੇਵਾਲਾ ਖਿਲਾਫ 420,465, 467, 468, 471, 120 ਬੀ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਗਵਾੜਾ ਪੁਲਸ ਤੇ ਨਗਰ ਨਿਗਮ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ
NEXT STORY