ਸੰਗਰੂਰ : ਇਥੋਂ ਦੇ ਨੇੜਲੇ ਪਿੰਡ ਬਡਰੁੱਖਾਂ ਵਿਖ਼ੇ ਬੀਤੀ ਰਾਤ ਗੁਰੂ ਘਰ ਵਿਚ ਕੰਧ ਟੱਪ ਕੇ ਦਾਖਲ ਹੋਏ ਹਥਿਆਰਬੰਦ ਵਿਅਕਤੀਆਂ ਨੇ ਇਕ ਸੇਵਾਦਾਰ (ਲਾਂਗਰੀ) ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਹਮਲਾਵਰ ਲੁੱਟ ਦੇ ਇਰਾਦੇ ਨਾਲ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਏ ਸਨ ਜਾਂ ਫਿਰ ਉਨ੍ਹਾਂ ਦੀ ਮਨਸ਼ਾ ਕੁੱਝ ਹੋਰ ਸੀ। ਮਿਲੀ ਜਾਣਕਾਰੀ ਅਨੁਸਾਰ ਲੁਟੇਰਿਆਂ ਵਲੋਂ ਪਹਿਲਾਂ ਗੁਰੂ ਘਰ ਦੇ ਡਾਲੀ ਵਾਲੇ ਸਿੰਘ ਅਜੈਬ ਸਿੰਘ ਦਾ ਸੁੱਤੇ ਪਏ ਦਾ ਗਲਾ ਘੁੱਟਿਆ ਅਤੇ ਰੱਸੀ ਨਾਲ ਉਸ ਨੂੰ ਮੰਜੇ ਉਪਰ ਹੀ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ’ਤੇ ਉਸ ਦੀ ਆਵਾਜ਼ ਸੁਣ ਕੇ ਨਾਲ ਦੇ ਕਮਰੇ ਵਿਚ ਸੁੱਤਾ ਹੋਇਆ ਗੁਰੂ ਘਰ ਦਾ ਲਾਂਗਰੀ ਜਸਵੰਤ ਸਿੰਘ ਜਦੋਂ ਬਾਹਰ ਆਇਆ ਤਾਂ ਉਕਤ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਪੰਡਤ ਧਿਰੇਂਦਰ ਸ਼ਾਸਤਰੀ ਦੀ ਕਥਾ 'ਚ ਹੈਰਾਨ ਕਰਨ ਵਾਲੀ ਘਟਨਾ, ਮਾਮਲਾ ਜਾਣ ਉਡਣਗੇ ਹੋਸ਼
ਗੋਲੀ ਜਸਵੰਤ ਸਿੰਘ ਦੀ ਛਾਤੀ ਵਿਚ ਵੱਜੀ ਅਤੇ ਉਹ ਖੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਇਸ ਉਪਰੰਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਬਾਅਦ ਵਿਚ ਗੁਰਦੁਆਰਾ ਸਾਹਿਬ ਵਿਚ ਅਨਾਊਂਮੈਂਟ ਕਰਵਾਈ ਗਈ ਅਤੇ ਤੁਰੰਤ ਸਾਰਾ ਪਿੰਡ ਗੁਰਦੁਆਰਾ ਸਾਹਿਬ ਪਹੁੰਚਿਆ। ਜ਼ਖਮੀ ਲਾਂਗਰੀ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪਟਿਆਲਾ ਭੇਜ ਦਿੱਤਾ ਗਿਆ ਹੈ ਅਤੇ ਉਸ ਦੀ ਹਾਲਾਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਇਹ ਚੋਣਾਂ ਕੀਤੀਆਂ ਰੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਂਸਦ-ਵਿਧਾਇਕਾਂ ਦੇ ਮਾਮਲਿਆਂ ’ਤੇ ਹਾਈਕੋਰਟ ਸਖ਼ਤ, ਜਾਰੀ ਕੀਤੇ ਸਪੱਸ਼ਟ ਨਿਰਦੇਸ਼
NEXT STORY