ਰਾਮਪੁਰਾ ਫੂਲ(ਤਰਸੇਮ)-ਸਥਾਨਕ ਫੂਲ ਰੋਡ 'ਤੇ ਸਥਿਤ ਰਾਮ ਬਾਗ ਨੇੜੇ ਸੂਏ ਵਾਲੇ ਬੱਸ ਸਟੈਂਡ 'ਤੇ ਸਵਾਰੀਆਂ ਦੇ ਵਿਵਾਦ ਨੂੰ ਲੈ ਕੇ ਇਕ ਆਟੋ ਰਿਕਸ਼ਾ ਚਾਲਕ ਵੱਲੋਂ ਆਪਣੇ ਕੁਝ ਸਾਥੀਆਂ ਸਣੇ ਬੱਸ ਅੱਡਾ ਇੰਚਾਰਜ ਦੀ ਕੁੱਟ-ਮਾਰ ਕਰ ਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਜ਼ਖਮੀ ਹੋਏ ਬੱਸ ਅੱਡਾ ਇੰਚਾਰਜ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਬੱਸ ਅੱਡਾ ਇੰਚਾਰਜ ਸੁਖਰਾਜ ਸਿੰਘ ਪੁੱਤਰ ਬੋਘਾ ਸਿੰਘ ਵਾਸੀ ਮਹਿਰਾਜ ਨੇ ਥਾਣਾ ਸਿਟੀ ਪੁਲਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ 'ਚ ਦੱਸਿਆ ਕਿ ਉਕਤ ਆਟੋ ਚਾਲਕ ਬੱਸ ਅੱਡੇ 'ਚੋਂ ਬਿਨਾਂ ਕਿਸੇ ਮਨਜ਼ੂਰੀ ਦੇ ਸਵਾਰੀਆਂ ਨੂੰ ਚੁੱਕ ਰਿਹਾ ਸੀ ਤਾਂ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਹ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਕੇ ਉੱਥੋਂ ਆਪਣਾ ਆਟੋ ਰਿਕਸ਼ਾ ਲੈ ਕੇ ਚਲਿਆ ਗਿਆ। ਪਰ ਕੁਝ ਸਮੇਂ ਬਾਅਦ ਹੀ ਉਕਤ ਆਟੋ ਚਾਲਕ ਆਪਣੇ ਕੁਝ ਸਾਥੀਆਂ ਸਣੇ ਫੇਰ ਆ ਗਿਆ। ਜਿਨ੍ਹਾਂ ਨੇ ਆÀੁਂਦਿਆਂ ਸਾਰ ਬਿਨਾਂ ਕੁਝ ਕਹੇ ਉਸਦੀ ਦਾੜੀ ਨੂੰ ਹੱਥ ਪਾ ਲਿਆ ਤੇ ਉਸਦੀ ਕੁੱਟ-ਮਾਰ ਕਰਦਿਆਂ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਉਸਦੇ ਰੌਲਾ ਪਾਉਣ 'ਤੇ ਉਹ ਮੌਕੇ ਤੋਂ ਫਰਾਰ ਹੋ ਗਏ। ਉਸਨੂੰ ਗੰਭੀਰ ਹਾਲਤ 'ਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਥਾਣਾ ਸਿਟੀ ਰਾਮਪੁਰਾ ਵੱਲੋਂ ਗੰਭੀਰ ਰੂਪ 'ਚ ਜ਼ਖਮੀ ਹੋਏ ਉਕਤ ਬੱਸ ਅੱਡਾ ਇੰਚਾਰਜ ਦੇ ਬਿਆਨ ਦਰਜ ਕਰਨ ਉਪਰੰਤ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਮਨਜ਼ੂਰੀ ਦੇ ਬਾਵਜੂਦ ਦਰਜ ਹੋ ਰਹੇ ਮਾਈਨਿੰਗ ਦੇ ਮਾਮਲੇ 'ਚ ਜ਼ਿਆਦਾਤਰ ਕੇਸਾਂ 'ਚ ਕਿਸਾਨ ਨਾਮਜ਼ਦ
NEXT STORY