ਤਲਵੰਡੀ ਭਾਈ(ਪਾਲ)-ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੇ ਵਿਅਕਤੀ ਅਤੇ ਉਸ ਦੀ ਪਤਨੀ ਤੋਂ ਮੋਟਰਸਾਈਕਲ ਸਵਾਰਾਂ ਵੱਲੋਂ ਨਕਦੀ ਅਤੇ ਹੋਰ ਸਾਮਾਨ ਲੁੱਟ ਲਏ ਜਾਣ ਦੀ ਸੂਚਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਪੁੱਤਰ ਗਨਸੂ ਰਾਮ ਵਾਸੀ ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਪਤਨੀ ਅਤੇ ਪੁੱਤਰ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਤਲਵੰਡੀ ਭਾਈ ਆ ਰਿਹਾ ਸੀ ਕਿ ਮੁੱਦਕੀ ਤੋਂ ਹੀ ਉਨ੍ਹਾਂ ਦੇ ਪਿਛੇ ਦੋ ਅਣਪਛਾਤੇ ਲੜਕੇ ਜੋ ਮੋਟਰਸਾਈਕਲ 'ਤੇ ਸਵਾਰ ਸਨ, ਲੱਗ ਗਏ। ਕੁਝ ਦੂਰੀ 'ਤੇ ਆ ਕੇ ਉਹ ਚਲਦੀ ਐਕਟਿਵਾ 'ਤੇ ਹੀ ਉਸ ਦੀ ਪਤਨੀ ਨਾਲ ਖਿਚਾਧੂਹੀ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਕਾਰਨ ਐਕਟਿਵਾ ਬੇਕਾਬੂ ਸੜਕ ਕਿਨਾਰੇ ਡਿੱਗ ਗਈ। ਇਸ ਦੌਰਾਨ ਉਕਤ ਦੋਵੇਂ ਮੋਟਰਸਾਈਕਲ ਸਵਾਰ ਉਸ ਦੀ ਪਤਨੀ ਦਾ ਪਰਸ ਖੋਹ ਕੇ ਫਰਾਰ ਹੋ ਗਏ, ਜਿਸ ਵਿਚ 10 ਹਜ਼ਾਰ ਰੁਪਏ ਅਤੇ ਇਕ ਮੋਬਾਇਲ ਸੀ। ਪੀੜਤ ਵਿਅਕਤੀ ਨੇ ਦੱਸਿਆ ਕਿ ਉਕਤ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਆਪ ਨੇਤਾ ਨੇ 31 ਭਾਰਤੀਆਂ ਨੂੰ ਬਚਾਉਣ ਲਈ ਵਿਦੇਸ਼ ਮੰਤਰੀ ਨੂੰ ਕੀਤੀ ਦਖਲ ਦੀ ਮੰਗ
NEXT STORY