ਪੂਰੀ ਜਾਂਚ-ਪੜਤਾਲ ਅਤੇ ਪੁਸ਼ਟੀ ਕੀਤੇ ਬਿਨਾਂ ਘਰਾਂ ’ਚ ਸੇਵਕ-ਸੇਵਿਕਾਵਾਂ ਨੂੰ ਨੌਕਰੀ ’ਤੇ ਰੱਖਣ ਨਾਲ ਦੁਖਦਾਈ ਘਟਨਾਵਾਂ ਵਧ ਰਹੀਆਂ ਹਨ। ਅਪਰਾਧੀ ਪ੍ਰਕਿਰਤੀ ਦੇ ਲੋਕ ਘਰੇਲੂ ਨੌਕਰ ਬਣ ਕੇ ਲੋਕਾਂ ਦੇ ਘਰਾਂ ’ਚ ਐਂਟਰੀ ਕਰਦੇ ਹਨ ਅਤੇ ਘਰ ’ਚ ਰੱਖੀ ਨਕਦੀ ਅਤੇ ਗਹਿਣਿਆਂ ਆਦਿ ਦਾ ਸੁਰਾਗ ਲਗਾਉਣ ਤੋਂ ਬਾਅਦ ਮੌਕਾ ਮਿਲਦੇ ਹੀ ਸਭ ਕੁਝ ਲੁੱਟ ਕੇ ਫਰਾਰ ਹੋ ਜਾਂਦੇ ਹਨ।
ਕਈ ਵਾਰ ਤਾਂ ਅਜਿਹਾ ਕਰਦੇ ਸਮੇਂ ਉਹ ਆਪਣੇ ਮਾਲਕ ਜਾਂ ਮਾਲਕਣ ਦੀ ਹੱਤਿਆ ਵੀ ਕਰ ਦਿੰਦੇ ਹਨ। ਇਸੇ ਸਾਲ ਦੀਆਂ ਅਜਿਹੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 10 ਜਨਵਰੀ, 2025 ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ’ਚ ਇਕ ਬਜ਼ੁਰਗ ਜੋੜਾ ‘ਰਾਮਦਾਸ ਗੁਪਤਾ’ (78) ਅਤੇ ਉਨ੍ਹਾਂ ਦੀ ਪਤਨੀ ‘ਸੁਮਿੱਤਰਾ ਗੁਪਤਾ’ (75) ਨੂੰ ਬੰਦੀ ਬਣਾ ਕੇ ਇਕ ਕਰੋੜ 5 ਲੱਖ ਰੁਪਏ ਲੱੁਟਣ ਦੇ ਮਾਮਲੇ ’ਚ ਪੁਲਸ ਨੇ ਉਨ੍ਹਾਂ ਦੇ ਘਰੇਲੂ ਨੌਕਰ ‘ਚੰਦਨ’ (20) ਅਤੇ ਉਸ ਦੇ ਦੋ ਸਾਥੀਆਂ ‘ਓਮ ਪ੍ਰਕਾਸ਼’ (20) ਅਤੇ ‘ਸੁਸ਼ੀਲ ਕੁਮਾਰ’ (28) ਨੂੰ ਗ੍ਰਿਫਤਾਰ ਕੀਤਾ।
* 27 ਜਨਵਰੀ ਨੂੰ ‘ਜੈਪੁਰ’ (ਰਾਜਸਥਾਨ) ’ਚ ਇਕ ਮਕਾਨ ’ਚ ਦਾਖਲ ਹੋ ਕੇ 25 ਲੱਖ ਰੁਪਏ ਦੀ ਲੁੱਟ ਦੇ ਮਾਮਲੇ ’ਚ ਪੁਲਸ ਨੇ 2 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ। ਪੜਤਾਲ ਦੇ ਦੌਰਾਨ ਪਤਾ ਲੱਗਾ ਕਿ ਉਕਤ ਵਾਰਦਾਤ ਦਾ ਮਾਸਟਮਾਈਂਡ ਘਰ ਦਾ ਪੁਰਾਣਾ ਨੌਕਰ ‘ਸੰਨੀ’ ਸੀ, ਜਿਸ ਨੇ ਆਪਣੇ ਭਰਾ ‘ਯੋਗੇਸ਼’ ਅਤੇ ਫੁਫੇਰੇ ਭਰਾ ‘ਸੁਨੀਲ’ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।
* 1 ਮਾਰਚ ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ਦੇ ਸੈਕਟਰ 61 ’ਚ ਇਕ ਬਿਲਡਰ ‘ਰਾਕੇਸ਼ ਯਾਦਵ’ ਦੇ ਘਰ ’ਚ ਉਨ੍ਹਾਂ ਦੀ ਪਤਨੀ ਨੂੰ ਬੰਦੀ ਬਣਾ ਕੇ ਨਕਦੀ, ਜਿਊਲਰੀ ਅਤੇ ਦਸਤਾਵੇਜ਼ ਲੁੱਟਣ ਦੇ ਦੋਸ਼ ’ਚ ਘਰੇਲੂ ਨੌਕਰ ‘ਰਾਹੁਲ’ ਉਰਫ ‘ਦਵੇਂਦਰ’ ਸਮੇਤ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਿਗਆ।
* 8 ਅਪ੍ਰੈਲ ਨੂੰ ‘ਰਾਏਗੜ੍ਹ’ (ਛੱਤੀਸਗੜ੍ਹ) ਦੇ ‘ਮੋਹਨ ਨਗਰ’ ’ਚ ਰਹਿਣ ਵਾਲੇ ਬਜ਼ੁਰਗ ‘ਰਾਮਸੁਖੇਨ ਸ਼ਰਮਾ’ ਦੇ ਘਰੇਲੂ ਨੌਕਰ ‘ਸੰਤੂ ਰਾਮ ਯਾਦਵ’ ਨੇ ‘ਰਾਮਸੁਖੇਨ ਸ਼ਰਮਾ’ ਵਲੋਂ ਉਸ ਨੂੰ ਪੈਸੇ ਉਧਾਰ ਨਾ ਦੇਣ ’ਤੇ ਗੁੱਸੇ ’ਚ ਆ ਕੇ ਲਾਠੀਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਘਰ ’ਚ ਰੱਖੇ 40,000 ਰੁਪਏ ਲੈ ਕੇ ਫਰਾਰ ਹੋ ਗਿਆ।
* 8 ਮਈ ‘ਮੁਰਾਦਾਬਾਦ’ (ਉੱਤਰ ਪ੍ਰਦੇਸ਼) ਜ਼ਿਲੇ ਦੇ ਸਿਵਲ ਲਾਈਨਜ਼ ਥਾਣਾ ਖੇਤਰ ਦੇ ‘ਰਾਮਗੰਗਾ ਵਿਹਾਰ’ ਸਥਿਤ ਇਕ ਮਕਾਨ ’ਚ ਕੰਮ ਕਰਨ ਵਾਲੇ ਨੌਕਰ ‘ਸਚਿਨ ਸਕਸੈਨਾ’ ਨੂੰ ਆਪਣੀ ਮਾਲਕਣ ਦੇ ਸੋਨੇ ਦੇ ਗਹਿਣੇ ਲੁੱਟਣ ਲਈ ਉਸ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ।
* 14 ਮਈ ਨੂੰ ‘ਜੈਪੁਰ’ (ਰਾਜਸਥਾਨ) ਦੇ ‘ਵੈਸ਼ਾਲੀ’ ਨਗਰ ’ਚ ਇਕ ਕਾਂਗਰਸ ਨੇਤਾ ਦੇ ਘਰ ’ਚ ਕੰਮ ਕਰਨ ਵਾਲਾ ਨੌਕਰ ਜੋੜਾ ਪਰਿਵਾਰ ਦੇ ਮੈਂਬਰਾਂ ਨੂੰ ਨਸ਼ੀਲਾ ਪਦਾਰਥ ਖੁਆ ਕੇ ਬੇਹੋਸ਼ ਕਰਨ ਤੋਂ ਬਾਅਦ ਘਰ ’ਚ ਚੋਰੀ ਕਰ ਕੇ ਦੌੜ ਗਿਆ।
* 16 ਜੂਨ ਨੂੰ ‘ਯਮੁਨਾਨਗਰ’ (ਹਰਿਆਣਾ) ’ਚ ਏਜੰਸੀ ਰਾਹੀਂ ਰੱਖਿਆ ਗਿਆ ‘ਸੁਨੀਲ’ ਨਾਂਦਾ ਨੇਪਾਲੀ ਘਰੇਲੂ ਨੌਕਰ ਆਪਣੇ ਮਾਲਕ ਡਾਕਟਰ ਜੋੜੇ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ ਕਰ ਕੇ ਉਨ੍ਹਾਂ ਦੇ ਘਰੋਂ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਿਆ। ਡਾਕਟਰ ਜੋੜੇ ਨੇ ਦੋ ਮਹੀਨੇ ਪਹਿਲਾਂ ਹੀ ਉਸ ਨੂੰ ਨੌਕਰੀ ’ਤੇ ਰੱਖਿਆ ਸੀ।
* 1 ਜੁਲਾਈ ਨੂੰ ‘ਪਟਿਆਲਾ’ (ਪੰਜਾਬ) ਦੇ ਥਾਣਾ ਸਾਈਬਰ ਕ੍ਰਾਈਮ ਦੇ ਐੱਸ. ਪੀ. ‘ਆਸ਼ਵੰਤ ਿਸੰਘ’ ਦੇ ਘਰੋਂ ਉਨ੍ਹਾਂ ਦੇ ਕੁੱਕ ‘ਕਰਨ’ ਨੇ 40,000 ਰੁਪਏ ਚੋਰੀ ਕਰ ਲਏ, ਉਨ੍ਹਾਂ ਨੇ ‘ਕਰਨ’ ਅਤੇ ਉਸ ਦੀ ਪਤਨੀ ਨੂੰ ਕੁਝ ਮਹੀਨੇ ਪਹਿਲਾਂ ਹੀ ਕੰਮ ’ਤੇ ਰੱਖਿਆ ਸੀ।
* 3 ਜੁਲਾਈ ਨੂੰ ਦਿੱਲੀ ਦੇ ਲਾਜਪਤ ਨਗਰ ਥਾਣਾ ਖੇਤਰ ’ਚ ਗਾਰਮੈਂਟਸ ਦੀ ਦੁਕਾਨ ’ਤੇ ਡਰਾਈਵਰ/ਸ਼ਾਪ ਹੈਲਪਰ ਦੀ ਨੌਕਰੀ ਕਰਨ ਵਾਲੇ ‘ਮੁਕੇਸ਼’ ਨੂੰ ਆਪਣੀ ਮਾਲਕਣ ‘ਰੁਚਿਕਾ ਸੇਵਾਨੀ’ ਅਤੇ ਉਸ ਦੇ ਬੇਟੇ ‘ਕ੍ਰਿਸ਼’ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ। ‘ਰੁਚਿਕਾ’ ਵਲੋਂ ਝਿੜਕਣ ’ਤੇ ‘ਮੁਕੇਸ਼’ ਨੇ ਇਹ ਕਦਮ ਚੁੱਕਿਆ।
ਨੌਕਰ-ਨੌਕਰਾਣੀਆਂ ਦੇ ਪੂਰੇ ਅਤੇ-ਪਤੇ ਦੀ ਪੁਸ਼ਟੀ ਕੀਤੇ ਬਿਨਾਂ ਹੀ ਨੌਕਰੀ ’ਤੇ ਰੱਖ ਲੈਣ ਦੇ ਕਾਰਨ ਵਾਰਦਾਤ ਸੁਲਝਾਉਣ ’ਚ ਦਿੱਕਤ ਆਉਂਦੀ ਹੈ। ਜੇਕਰ ਪੁਲਸ ਦੇ ਰਿਕਾਰਡ ’ਚ ਅਜਿਹੇ ਲੋਕਾਂ ਦੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਰਹੇ ਤਾਂ ਇਸ ਤਰ੍ਹਾਂ ਦੀਅਾਂ ਘਟਨਾਵਾਂ ਘਟ ਹੋ ਸਕਦੀਆਂ ਹਨ।
ਇਸ ਲਈ ਨੌਕਰ ਰੱਖਣ ਤੋਂ ਪਹਿਲਾਂ ਉਨ੍ਹਾਂ ਦੇ ਨਾਂ, ਪਤੇ, ਮੋਬਾਈਲ ਨੰਬਰ ਆਦਿ ਦੀ ਸਥਾਨਕ ਪੁਲਸ ਤੋਂ ਜਾਂਚ ਪੜਤਾਲ ਕਰਵਾ ਕੇ ਹੀ ਉਨ੍ਹਾਂ ਨੂੰ ਰੱਖਣਾ ਚਾਹੀਦਾ।
–ਵਿਜੇ ਕੁਮਾਰ
ਭਾਰਤ ਦੀਆਂ ਸਭ ਭਾਸ਼ਾਵਾਂ ਰਾਸ਼ਟਰ ਭਾਸ਼ਾਵਾਂ ਹਨ, ਸਭ ਦਾ ਬਰਾਬਰ ਸਤਿਕਾਰ ਹੋਵੇ
NEXT STORY