ਦੀਨਾਨਗਰ(ਕਪੂਰ) -ਸਰਮੋਲਾਹਡ਼ੀ ਨੈਸ਼ਨਲ ਹਾਈਵੇ ਵਿਖੇ ਪ੍ਰਸਿੱਧ ਇੱਛਾਧਾਰੀ ਨਾਗ ਮੰਦਰ ਵਿਖੇ ਬੀਤੀ ਰਾਤ ਅਣਪਛਾਤੇ ਲੁਟੇਰਿਆਂ ਵੱਲੋਂ ਮੰਦਰ ਦੀ ਕੰਧ ਟੱਪ ਕੇ 5 ਬਾਬੇ ਅਤੇ ਇਕ ਮਹਿਲਾਂ ਨੂੰ ਹਥਿਆਰਾਂ ਨਾਲ ਬੁਰੀ ਤਰਾਂ ਜ਼ਖਮੀ ਕਰਕੇ ਮੰਦਰ ਦੇ ਸਾਰੇ ਕਮਰਿਆਂ ਨੂੰ ਖੰਗਾਲ ਕੇ 50 ਹਜ਼ਾਰ ਰੁਪਏ ਨਕਦੀ, ਸੋਨੇ ਦੇ ਗਹਿਣੇ, 2 ਮੋਬਾਇਲ, 4 ਕਿਲੋ ਚਾਂਦੀ ਦੇ ਨਾਗ ਦੇ ਇਲਾਵਾ ਹੋਰ ਵੀ ਸਾਮਾਨ ਅਾਪਣੇ ਕਬਜ਼ੇ ਵਿਚ ਲੈ ਕੇ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ। ਮੰਦਰ ਦੇ ਸੰਚਾਲਕ ਬਾਬਾ ਭਰਤਮੁਨੀ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ 6 ਅਣਪਛਾਤੇ ਲੋਕ ਹੱਥਾਂ ਵਿਚ ਰਾਡ, ਡੰਡੇ ਅਤੇ ਹੋਰ ਸਾਮਾਨ ਹੱਥਾਂ ਲੈ ਕੇ ਮੰਦਰ ਦੀ ਦੀਵਰ ਟੱਪ ਕੇ ਅੰਦਰ ਦਾਖਲ ਹੋਏ ਅਤੇ ਉਥੇ ਬਾਹਰ ਬਰਾਂਡੇ ’ਚ ਬੈਠੇ ਇਕ ਬਾਬੇ ਦੇ ਸਿਰ ਤੇ ਰਾਡ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਠੀਕ ਬਾਅਦ ਵਿਚ ਅੰਦਰ ਦੇ ਕਮਰੇਆਂ ਵਿਚ ਦਾਖਲ ਹੋ ਕੇ ਇਕ ਮਹਿਲਾ ਅਮਰ ਮੁਨੀ, ਬਾਬਾ ਕੁਦੀਪ ਮੁਨੀ, ਬਾਬਾ ਮੰਗਲ ਗਿਰੀ, ਬਾਬਾ ਕਰਨ ਦਾਸ, ਬਾਬਾ ਕਰਨ ਮੁਨੀ ਆਦਿ ਨਾਲ ਕੁੱਟ ਮਾਰ ਸ਼ੁਰੂ ਕਰ ਦਿੱਤੀ ਅਤੇ ਕਹਿਣ ਲੱਗੇ ਕਿ ਮੰਦਰ ਦੇ ਅੰਦਰ ਜਿਨਾਂ ਵੀ ਕੈਸ਼ ਅਤੇ ਜੋ ਵੀ ਗਹਿਣੇ ਹਨ, ਉਨ੍ਹਾਂ ਦੇ ਹਵਾਲੇ ਕਰ ਦਿਓ, ਨਹੀ ਤਾਂ ਉਹ ਤੁਹਾਨੂੰ ਮਾਰ ਦੇਣਗੇ। ਨਾਲ ਹੀ ਸਾਰੇ ਕਮਰਿਆਂ ਨੂੰ ਖੰਗਾਲਨਾ ਸ਼ੁਰੂ ਕਰ ਦਿੱਤਾ। ੳੁਨਾਂ ਦੱਸਿਆ ਕਿ ਲੁਟੇਰੇਆਂ ਨੇ ਮੰਦਰ ਦੇ ਅੰਦਰ ਪਏ ਕਰੀਬ 30 ਹਜ਼ਾਰ ਦੇ ਮੁੱਲ ਦੇ 2 ਮੋਬਾਇਲ, 50 ਹਜ਼ਾਰ ਰੁਪਏ ਕੈਸ਼, ਬਾਬਿਆਂ ਦੀ ਸੋਨੇ ਦੀਆਂ 4 ਮੁਦ੍ਰਾਵਾਂ, 2 ਜੋਡ਼ੀ ਸੋਨੇ ਦੇ ਟਾਪਸ, ਮਾਤਾ ਦੇ ਮੰਦਰ ਤੋਂ ਸੋਨੇ ਦੀ ਨੱਥ ਅਤੇ 4 ਕਿਲੋ ਚਾਂਦੀ ਨਾਲ ਬਣੇ ਨਾਗ ਦੇ ਅਲਾਵਾ 4 ਬਾਬੇਆਂ ਦੇ ਕੰਨਾਂ ਤੋਂ ਮੁਦ੍ਰਾਵਾਂ ਖੋਹਣ ਦੇ ਇਲਾਵਾ ਸਾਰੇ ਦਾਨ ਪਾਤਰ ਤੋਡ਼ ਦਿੱਤੇ ਅਤੇ ਕੈਸ਼ ਕੱਢਣ ਤੋਂ ਬਾਅਦ ਭੱਜਣ ਵਿਚ ਵੀ ਉਹ ਸਫਲ ਹੋ ਗਏ। ਉਨਾਂ ਦੱਸਿਆ ਕਿ ਉਕਤ ਲੁਟੇਰੇਆਂ ਵੱਲੋਂ ਬਾਬਾ ਕੁਲਦੀਪ ਮੁਨੀ ਜਿਸਨੂੰ ਸਭ ਤੋਂ ਪਹਿਲਾਂ ਰਾਡ਼ ਨੂੰ ਮਾਰ ਕੇ ਜ਼ਖਮੀ ਕੀਤਾ ਸੀ, ਉਹ ਬਾਬਾ ਮੰਦਰ ਦੇ ਪਿੱਛੇ ਤੋਂ ਖੇਤਾਂ ਤੋਂ ਹੁੰਦੇ ਹੋਏ ਪਿੰਡ ਵਿਚ ਪਹੁੰਚਿਆ ਅਤੇ ਪਿੰਡ ਵਾਸੀਆਂ ਨੂੰ ਦੱਸਣ ਤੋਂ ਬਾਅਦ ਜ਼ਖਮੀ ਹਾਲਾਤਾਂ ਵਿਚ ਉਹ ਥਾਣਾ ਕਾਨਵਾਂ ਪਹੁੰਚਿਆ ਅਤੇ ਉਥੇ ਸਾਰੀ ਆਪਬੀਤੀ ਸੁਣਾਈ। ਉਸ ਦੀ ਗੱਲ ਸੁਣਦੇ ਹੀ ਪੁਲਿਸ ਪਾਰਟੀ ਐਂਬੂਲੈਂਸ ਨਾਲ ਲੈ ਮੰਦਰ ਪਹੁੰਚ ਗਈ ਅਤੇ ਜ਼ਖਮੀ ਹੋਏ ਬਾਬਿਆਂ ਨੂੰ ਹਸਪਤਾਲ ਇਲਾਜ਼ ਲਈ ਪਹੁੰਚਾਇਆ। ਇਸ ਵਾਰਦਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਪਾਰਟੀ ਨੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦਕਿ ਪੂਰੇ ਹਲਕੇ ਵਿਚ ਇਸ ਘਟਨਾ ਤੋਂ ਬਾਅਦ ਦਹਿਸ਼ਤ ਬਣੀ ਹੋਈ ਹੈ।
ਫੱਜੂਪੁਰ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ
NEXT STORY