ਲੁਧਿਆਣਾ(ਰਿਸ਼ੀ)-ਕੰਮ ਤੋਂ ਘਰ ਵਾਪਸ ਜਾ ਰਹੇ ਇਕ ਵਿਅਕਤੀ ਨੂੰ ਆਟੋ ਗੈਂਗ ਨੇ ਆਪਣਾ ਸ਼ਿਕਾਰ ਬਣਾ ਲਿਆ ਅਤੇ ਮੋਬਾਇਲ ਫੋਨ ਖੋਹ ਕੇ ਚਲਦੇ ਆਟੋ ’ਚੋਂ ਧੱਕਾ ਦੇ ਕੇ ਫਰਾਰ ਹੋ ਗਏ। ਸਵਾਰੀ ਨੇ ਆਟੋ ਦਾ ਨੰਬਰ ਨੋਟ ਕਰ ਕੇ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੂੰ ਦਿੱਤਾ। ਪੁਲਸ ਨੇ ਲੁੱਟ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਆਟੋ ’ਤੇ ਲੱਗਾ ਨੰਬਰ ਜਾਅਲੀ ਸੀ, ਅਸਲ ’ਚ ਉਕਤ ਨੰਬਰ ਕਿਸੇ ਮੋਟਰਸਾਈਕਲ ਦਾ ਹੈ, ਜੋ ਰਾਏਕੋਟ ’ਚ ਚੱਲ ਰਿਹਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਿਤ ਸ਼ਰਮਾ ਨਿਵਾਸੀ ਬਾਬਾ ਦੀਪ ਸਿੰਘ ਨਗਰ ਨੇ ਦੱਸਿਆ ਕਿ ਉਹ ਚੌਡ਼ਾ ਬਾਜ਼ਾਰ ਸਥਿਤ ਇਕ ਦੁਕਾਨ ’ਤੇ ਕੰਮ ਕਰਦਾ ਹੈ। ਬੁੱਧਵਾਰ ਕੰਮ ਤੋਂ ਲਗਭਗ 8.15 ਵਜੇ ਉਹ ਘਰ ਜਾ ਰਿਹਾ ਸੀ। ਆਟੋ ’ਚ ਡਰਾਈਵਰ ਦੇ ਇਲਾਵਾ 4 ਹੋਰ ਲੋਕ ਮੌਜੂਦ ਸਨ। ਜਦੋਂ ਆਟੋ ਗਿੱਲ ਰੋਡ ’ਤੇ ਸੁੰਨਸਾਨ ਇਲਾਕੇ ਨੇਡ਼ੇ ਪਹੁੰਚਿਆ ਤਾਂ ਆਟੋ ਗੈਂਗ ਦੇ ਮੈਂਬਰਾਂ ਨੇ ਉਸ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਅਤੇ ਮੋਬਾਇਲ ਫੋਨ ਖੋਹ ਕੇ ਉਸ ਨੂੰ ਆਟੋ ’ਚੋਂ ਧੱਕਾ ਦੇ ਕੇ ਫਰਾਰ ਹੋ ਗਏ।
ਨਸ਼ੇ ਵਾਲੀਅਾਂ ਗੋਲੀਅਾਂ ਤੇ ਕੈਪਸੂਲਾਂ ਸਮੇਤ ਕਾਬੂ
NEXT STORY